ਲੁਧਿਆਣਾ ਦੇ ਬੱਸ ਸਟੈਂਡ ਪੀਆਰਟੀਸੀ ਪੰਜਾਬ ਰੋਡਵੇਜ਼ ਅਤੇ ਪਨ ਬੱਸ ਕਰਮਚਾਰੀਆਂ ਦੇ ਵੱਲੋਂ ਗੇਟ ਰੈਲੀ ਕਰ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਉਹ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਜਤਾ ਰਹੇ ਹਨ ਅਤੇ ਸਰਕਾਰ ਦੇ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ।
ਉਹਨਾਂ ਕਿਹਾ ਕਿ ਇਸੇ ਰੋਸ਼ ਵਜੋਂ 19 ਮਾਰਚ ਨੂੰ ਪਟਿਆਲਾ ਅਤੇ 26 ਮਾਰਚ ਨੂੰ ਚੰਡੀਗੜ੍ਹ ਦੇ ਹੈਡ ਆਫਿਸ ਦੇ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਜਾਵੇਗਾ। ਇਹੀ ਨਹੀਂ ਉਹਨਾਂ ਕਿਹਾ ਕਿ ਜੇਕਰ ਇਸ ਧਰਨੇ ਤੋਂ ਵੀ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤਾਂ ਸੱਤ ਅੱਠ ਅਤੇ ਨੌ ਅਪ੍ਰੈਲ ਨੂੰ ਤਿੰਨ ਦਿਨਾਂ ਦੀ ਹੜਤਾਲ ਤੇ ਜਾਣਗੇ।
ਇਹ ਵੀ ਪੜ੍ਹੋ:- ਸਹਿਮਤੀ ਨਾਲ ਜਵਾਈ ਤੋਂ ਪ੍ਰੇਗਨੈੱਟ ਹੋਈ 52 ਸਾਲ ਦੀ ਸੱਸ...ਕਾਰਨ ਜਾਣ ਹੋ ਜਾਵੋਗੇ ਹੈਰਾਨ !
ਉਧਰ ਗੱਲਬਾਤ ਕਰਦਿਆ ਵਾਈਸ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੇ ਨਾਲ ਕਈ ਵਾਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗਾਂ ਕਰ ਚੁੱਕੇ ਨੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਕਿਹਾ ਕਿ ਹੁਣ ਆਗੂਆਂ ਵਲੋਂ ਫੈਸਲਾ ਲਿਆ ਗਿਆ ਹੈ। 19 ਮਾਰਚ ਨੂੰ ਪਟਿਆਲਾ ਅਤੇ 26 ਮਾਰਚ ਨੂੰ ਚੰਡੀਗੜ੍ਹ ਦੇ ਹੈਡ ਆਫਿਸ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:- ਕਬਾੜ 'ਚ ਪਏ 37 ਸਾਲ ਪੁਰਾਣੇ ਕਾਗਜ਼ ਨੇ ਬਦਲੀ ਪੂਰੀ ਕਿਸਮਤ ! ਪੜ੍ਹੋ ਪੂਰੀ ਖਬਰ
ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਫਿਰ ਵੀ ਨਾ ਸੁਣੀ ਤਾਂ ਉਹਨਾਂ ਵੱਲੋਂ ਸੱਤ ਅੱਠ ਅਤੇ ਨੌ ਅਪ੍ਰੈਲ ਨੂੰ ਤਿੰਨ ਦਿਨਾਂ ਹੜਤਾਲ ਤੇ ਜਾਣਗੇ ਕਿਹਾ ਕਿ ਜਿਸ ਦਾ ਖਮਿਆਜ਼ਾ ਜਨਤਾ ਨੂੰ ਵੀ ਭੁਗਤਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਮੰਗਾਂ ਤੇ ਗੱਲ ਕਰਨ ਨੂੰ ਰਾਜੀ ਹੈ ਪਰ ਅਫਸਰਸ਼ਾਹੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਸਰਕਾਰ ਅਤੇ ਮੰਤਰੀ ਜਲਦ ਹੀ ਗੱਲ ਕਰਕੇ ਇਸ ਮਸਲੇ ਦਾ ਹੱਲ ਕੱਢਣ।
A gate rally was organized by the employees of PRTC Punjab Roadways and PAN buses at the Ludhiana bus stand. During the rally, the leaders expressed their frustration over the government's lack of response to their demands, despite several meetings with officials. They announced that as part of their protest, a dharna will be held outside the head office in Patiala on March 19, and in Chandigarh on March 26. Furthermore, if there is no resolution following these protests, the workers plan to go on a three-day strike on April 7, 8, and 9.
Vice President Sukhwinder Singh also spoke at the event, highlighting that multiple discussions had taken place with the state government regarding their demands, but no action had been taken. He emphasized that the leadership had now decided to hold the dharna in Patiala and Chandigarh as a way to pressurize the government. Singh further stated that if the government continues to ignore their concerns, the strike would go ahead as planned in April, acknowledging that this might affect the public. He criticized the bureaucracy for disregarding their demands, urging the government and ministers to address the issue promptly and find a solution.
No comments: