Sajjna Wali Gall Punjabi Song Lyrics
Sajjna Wali Gall: The soulful song *Sajjna Wali Gall, sung by the talented Satinder Sartaj, fills the air with emotion and depth. With heartfelt lyrics penned by Sartaj himself, this track resonates with anyone who has experienced love and longing. Featured in the movie Hoshiar Singh, the music is beautifully composed by Beat Minister, adding another layer of intensity to the film. The starcast includes the talented Simmi Chahal, BN Sharma, Rana Ranbir, and Sardar Sohi, bringing their unique talents to create a captivating cinematic experience.
Song Credits:
Song: Sajjna Wali Gall
Movie: Hoshiar Singh (Apna Arastu)
Singer: Satinder Sartaj
Lyrics: Satinder Sartaj
Music: Beat Minister
Sajjna Wali Gall Song Lyrics In Punjabi
ਸੱਜਣਾਂ ਵਾਲ਼ੀ ਗੱਲ…
ਤੂੰ ਗਿਆ ਪਰ ਗਈ ਨਈਂ ਯਾਦ ਤੇਰੀ,
ਚੰਗਾ ਹੁੰਦਾ ਇਹ ਮਹਿਕਾਂ ਵੀ ਮੋੜ ਦਿੰਦੇ!
ਓਸ ਤ੍ਰੇਲ ਨਾਲ਼ ਭਿੱਜੀਆਂ ਪੱਤੀਆਂ ਨੂੰ,
ਕਾਸ਼ ਓਦੋਂ ਹੀ ਹੱਥੀਂ ਨਿਚੋੜ ਦਿੰਦੇ !
ਪਈਆਂ ਆਦਤਾਂ ਵੀ ਇਹਨਾਂ ਅੱਖੀਆਂ ਨੂੰ
ਚੁੱਪ-ਚੁੱਪ ਜਹੀ ਗੁਫ਼ੑਤਗੂ ਵਾਲ਼ੀਆਂ ਸੀ ,
ਆਹ ਦੀਦਾਰ ਦੇ ਤਿਲਸਮੀ ਸ਼ੀਸ਼ਿਆਂ ਦਾ ;
ਪਤਾ ਹੁੰਦਾ ਤਾਂ ਆਪੇ ਹੀ ਤੋੜ ਦਿੰਦੇ !
ਸੱਜਣਾ ਵਾਲ਼ੀ ਗੱਲ ਨੀ ਕੀਤੀ ਸੱਜਣਾ ਨੇ ।
ਮੁਸ਼ਕ਼ਿਲ ਸਾਡੀ ਹੱਲ ਨੀ ਕੀਤੀ ਸੱਜਣਾ ਨੇ ।
ਖੌਰੇ ਕਿਹੜੇ ਦਰਦ ਲੁਕਾਈ ਬੈਠੇ ਨੇ ।
ਪੜ੍ਹ ਨਾ ਲਈਏ ਮੁੱਖ ਛੁਪਾਈ ਬੈਠੇ ਨੇ ।
ਨਜ਼ਰ ਅਸਾਡੇ ਵੱਲ ਨੀ ਕੀਤੀ ਸੱਜਣਾ ਨੇ ।
ਰਿਸ਼ਤੇ ਦੀ ਪੇਚੀਦਾ ਜਿਹੀ ਕਹਾਣੀ ਏ ।
ਦੁੱਖ-ਸੁੱਖ ਵੰਡਣ ਵਾਲ਼ੀ ਗੱਲ ਪੁਰਾਣੀ ਏ ।
ਸਾਂਝੀ ਕਿਉਂ ਅੱਜ-ਕੱਲ੍ਹ ਨੀ ਕੀਤੀ ਸੱਜਣਾ ਨੇ ।
ਨਾਜ਼ੁਕ ਜਹੇ ਅਹਿਸਾਸ ਦਿਲਾਂ ਵਿੱਚ ਭਰਦੇ ਰਹੇ ।
ਹੱਸ ਕੇ ਜੋ ਸਾਹਾਂ ਨੂੰ ਰੇਸ਼ਮ ਕਰਦੇ ਰਹੇ ।
ਹੁਣ ਖੱਦਰ ਮਖ਼ਮੱਲ ਨੀ ਕੀਤੀ ਸੱਜਣਾ ਨੇ ।
ਭਰੀ ਆਵਾਜ਼ ਨਾ ‘ਕੀ ਹੋਇਆ’ ਜਦ ਕਿਹਾ ਗਿਆ ।
ਭਰੇ ਦਿਲਾਂ ਤੋਂ ਉਸ ਵੇਲੇ ਨਾ ਰਿਹਾ ਗਿਆ ।
ਪਲਕਾਂ ਭਿਉਣ ‘ਚ ਪੱਲ ਨੀ ਕੀਤੀ ਸੱਜਣਾ ਨੇ ।
ਫਿਰ ਤਾਂ ਕੋਈ ਇਲਾਜ ਨਹੀਂ ਪਛਤਾਵੇ ਦਾ ।
ਕੀ ਕਰਨਾ ਸਰਤਾਜ ਵੇ ਏਡੇ ਦਾਅਵੇ ਦਾ ।
ਸਾਂਝੀ ਜੇਕਰ ਸੱਲ ਨੀ ਕੀਤੀ ਸੱਜਣਾ ਨੇ ।
Sajjna Wali Gall Song Lyrics In English
Tu geya par gayi nyi’n yaad teri,
Changa hunda eh mehaka’n vi morh dinde.
Os trail naal bhijjiya’n pattiya’n nu,
Kaash udo’n hi hathi’n nichod dinde.
Payiya’n aadata’n vi inha’n akhia’n nu,
Chup-chup jehi gufatgu walia’n si,
Aah deedaar de tilasami sheeshea’n da,
Pata hunda ta’n aape hi torh dinde.
Sajjna wali gall ni kiti sajjna ney,
Mushkil sadi hall ni kiti sajjna ney.
Khaurey kehde dard lukayi baithey ney.
Parh na layiye mukh chhupayi baithey ney
Nazar Asaadey wall ni kiti sajjna ney.
Rishtey di pechida jehi kahani ae.
Dukh-sukh vandan wali gall purani ae.
Saanjhi kyu ajj-kalh ni kiti sajjna ney.
Nazuk jehe ehsaas dila’n vich bhardey rahe.
Hass ke jo saha’n nu Resham kardey rahe.
Hun Khaddar makhmal ni kiti sajjna ney.
Bhari aawaz naa ‘ki hoyea’ jad kiha geya.
Bharey dila’n to’n uss weley naa riha geya.
Palaka’n bhiyaun ch pall na kiti sajjna ney.
Phir ta’n koi ilaaj nahi’n pachhtaave da.
Ki karna “Sartaaj” ve aidde daave da.
Saanjhi jekar sall ni kiti sajjna ney.
No comments: