Maa Da Geet Lyrics - Manpreet Singh | New Punjabi Song

 Maa Da Geet (ਮਾਂ ਦਾ ਗੀਤ ) Lyrics:   Its a beautiful Punjabi song about feelings of a mother about her new born child. Maa Da Geet song sung by Manpreet Singh and it's music also given by Manpreet Singh. This beautiful song's lyrics written by Harmanjeet Singh. You can listen it on Rani Tatt YouTube channel.

Maa Da Geet song lyrics, song about maa
ਮਾਂ ਦਾ ਗੀਤ 








Song Credits:

Song:        Maa Da Geet (ਮਾਂ ਦਾ ਗੀਤ )

Singer:     Manpreet Singh

Lyrics:      Harmanjeet Singh

Music:      Manpreet Singh

Label:       Rani Tatt


Maa Da Geet Lyrics In Punjabi



ਨਦਿਰ ਹੀ ਹੁੰਦੀ ਹੈ ਕੁੱਖਾਂ 'ਚ ਜਦ ਇਹ, ਹਿਲ-ਜੁਲਾਂ ਹੁੰਦੀਆਂ 
ਨਦਿਰ ਹੀ ਹੁੰਦੀ ਹੈ ਕੁੱਖਾਂ 'ਚ ਜਦ ਇਹ, ਹਿਲ-ਜੁਲਾਂ ਹੁੰਦੀਆਂ 
ਕਹਾਣੀਆਂ ਆਪ ਰੱਬ ਨੇ ਬਹਿ ਕੇ ਆਪਣੇ, ਹੱਥਾਂ ਨਾਲ ਗੁੰਦੀਆਂ
ਵਕਤ ਦਾ ਖ਼ਾਸ ਕੋਈ ਬਿੰਦੂ, ਹਵਾ ਵਿੱਚ ਦਰਜ਼ ਹੋ ਜਾਂਦੈ
ਇਹ ਕੈਸਾ ਦਰਦ ਹੈ ਜੋ ਆਪ ਹੀ, ਹਮਦਰਦ ਹੋ ਜਾਂਦੈ



ਮੈਂ ਚਿੱਤ ਵਿੱਚ ਸੋਚ ਰੱਖਿਐ ਤੈਨੂੰ ਕਿਸ ਨਾਂ ਨਾਲ ਪੁਕਾਰਾਂਗੀ
ਜਦੋਂ ਤੂੰ ਆਵਣਾ ਤੇਰੇ ਮੁੱਖ 'ਤੇ ਪਹਿਲੀ, ਨਜ਼ਰ ਮਾਰਾਂਗੀ
ਮੈਂ ਆਪਣੀ ਛਾਤੀ ਅੰਦਰ ਸਮਿਆਂ ਦਾ, ਇੱਕ ਸੱਚ ਉਤਾਰਾਂਗੀ


ਦਿਨ-ਬ-ਦਿਨ ਵੱਧ ਰਿਹਾ ਤੇਰੇ ਜਿਸਮ ਦਾ, ਘੇਰਾ ਮੈਂ ਤੱਕਦੀ ਆਂ
ਜੋ ਸਭ ਦੀ ਪਹੁੰਚ ਤੋਂ ਬਾਹਰ ਮੈਂ ਓਹਨੂੰ ਜਾਣ ਸਕਦੀ ਆਂ
ਮੈਂ ਜੋ ਖਾਵਾਂ, ਮੈਂ ਜੋ ਪੀਵਾਂ, ਓਹ ਰੱਬ ਤੈਨੂੰ ਪਹੁੰਚਾਉਂਦਾ ਏ
ਤੇਰੇ ਨਾਲ ਗੱਲਾਂ ਕਰ ਲੈਂਦੀ, ਤੈਨੂੰ ਸਭ ਸਮਝ ਆਉਂਦਾ ਏ
ਮੈਂ ਇੱਕ ਸੂਖਮ ਜਿਹਾ ਅਹਿਸਾਸ ਆਪਣੇ, ਨਾਲ ਰੱਖਦੀ ਆਂ
ਤੇ ਆਪਣੇ ਖਿਆਲ ਤੋਂ ਵੀ ਪਹਿਲਾਂ ਤੇਰਾ, ਖਿਆਲ ਰੱਖਦੀ ਆਂ


ਮੈਂ ਤੇਰੇ ਸੌਂਣ ਲਈ, ਤੈਨੂੰ ਪਾਉਣ ਲਈ, ਬੁੱਕਲ ਸਵਾਰਾਂਗੀ
ਜਦੋਂ ਤੂੰ ਆਵਣਾ ਤੇਰੇ ਮੁੱਖ 'ਤੇ ਪਹਿਲੀ, ਨਜ਼ਰ ਮਾਰਾਂਗੀ
ਮੈਂ ਆਪਣੀ ਛਾਤੀ ਅੰਦਰ ਸਮਿਆਂ ਦਾ, ਇੱਕ ਸੱਚ ਉਤਾਰਾਂਗੀ


ਜਦੋਂ ਤੇਰਾ ਬਾਪ ਤੈਨੂੰ ਆਪ ਗੋਦੀ, ਚੁੱਕ ਖਿਡਾਵੇਗਾ
ਮੈਂ ਦੂਰੋਂ ਖੜ੍ਹ ਕੇ ਦੇਖਾਂਗੀ ਸਮਾਂ ਉਦੋਂ ਮੁਸਕਰਾਵੇਗਾ
ਜੋ ਸਫ਼ਿਆਂ 'ਤੇ ਨਹੀਂ ਉੱਕਰੀ, ਮੈਂ ਉਹ ਹਰ ਸਤਰ ਵੀ ਪੜ੍ਹ ਲਈ
ਮੈਂ ਇਹਨਾਂ ਨੌਂ ਮਹੀਨਿਆਂ ਵਿੱਚ ਕੋਈ ਧੁਰ ਦੀ, ਯਾਤਰਾ ਕਰ ਲਈ


ਮੈਂ ਤੈਨੂੰ ਜਨਮ ਦੇਕੇ ਇੱਕ ਨਵੀਂ, ਦੁਨੀਆਂ ਉਸਾਰਾਂਗੀ 
ਜਦੋਂ ਤੂੰ ਆਵਣਾ ਤੇਰੇ ਮੁੱਖ 'ਤੇ ਪਹਿਲੀ ਨਜ਼ਰ ਮਾਰਾਂਗੀ
ਮੈਂ ਆਪਣੀ ਛਾਤੀ ਅੰਦਰ ਸਮਿਆਂ ਦਾ, ਇੱਕ ਸੱਚ ਉਤਾਰਾਂਗੀ



Maa Da Geet Song Video







No comments:

Powered by Blogger.