ਮਾਸਾਹਾਰੀ ਭੋਜਨ ਖਾਣ ਵਾਲਿਆਂ ਲਈ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੇਂਦਰ ਸਰਕਾਰ ਦੇ ਡੇਅਰੀ ਅਤੇ ਪਸ਼ੂ ਪਾਲਣ ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਪੰਜਾਬ ਵਿਚ ਬਰਡ ਫਲੂ ਦਾ ਖ਼ਤਰਨਾਕ ਅਲਰਟ ਜਾਰੀ ਕੀਤਾ ਹੈ।
ਇਹ ਅਲਰਟ ਪੰਜਾਬ ਤੋਂ ਇਲਾਵਾ 9 ਹੋਰ ਸੂਬਿਆਂ ਵਿਚ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਫਲੂ ਲਗਾਤਾਰ ਵੱਧ ਰਹੇ ਖ਼ਤਰੇ ਅਤੇ ਜਾਨਲੇਵਾ ਐੱਚ.5ਐਨ1 ਵਾਇਰਸ ਦੇ ਫੈਲਣ ਦੇ ਖਤਰੇ ਨੂੰ ਭਾਂਪਦਿਆਂ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਦੇ ਡੇਅਰੀ ਅਤੇ ਪਸ਼ੂ ਪਾਲਣ ਵਿਭਾਗ ਨੇ ਵਾਰਨਿੰਗ ਦਿੱਤੀ ਹੈ ਕਿ ਬਿਮਾਰੀ ਵਾਲਾ ਚਿਕਨ ਨਾਲ ਕੋਈ ਵੀ ਵਿਅਕਤੀ ਇਸ ਘਾਤਕ ਵਾਇਰਸ ਦੀ ਲਪੇਟ ਵਿਚ ਆ ਸਕਦਾ ਹੈ। ਇਸ ਲਈ ਚਿਕਨ ਖਾਣ ਵਾਲਿਆਂ ਨੂੰ ਖਾਸ ਤੌਰ 'ਤੇ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਥੇ ਹੀ ਬਸ ਨਹੀਂ ਹੈ ਕਿ ਸਿਹਤ ਮਾਹਰਾਂ ਨ ਇਸ ਵਾਇਰਸ ਦੇ ਕੁਝ ਭਿਆਨਕ ਲੱਛਣਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ, ਜਿ੍ਹਾਂ ਵਿਚ ਤੇਜ਼ ਖਾਂਸੀ ਲਗਾਤਾਰ ਜ਼ੁਕਾਮ ਅਤੇ ਸਭ ਤੋਂ ਖਤਰਨਾਕ ਨੱਕ ਵਿਚੋਂ ਖੂਨ ਆਉਣਆ ਸ਼ਾਮਲ ਹਨ। ਜੇਕਰ ਕਿਸੇ ਨੂੰ ਵੀ ਇਹ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਲਾਹ ਲੈਣ ਦੀ ਹਾਦਇਤ ਕੀਤੀ ਗਈ ਹੈ।
ਮੰਤਰਾਲੇ ਦੀ ਸਕੱਤਰ ਅਲਕਾ ਉਪਾਧਿਆਏ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਏਵੀਅਨ ਇਨਫਲੂਐਂਜ਼ਾ (ਐਚ5ਐਨ1) ਵਾਇਰਸ ਨੇ ਭਾਰਤ ਵਿਚ ਪੈਰ ਪਸਾਰ ਲਏ ਹਨ। ਜੋ ਲੋਕ ਸੰਕਰਮਿਤ ਚਿਕਨ ਖਾਂਦੇ ਹਨ, ਉਹ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ। ਮੰਤਰਾਲੇ ਦੁਆਰਾ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਜਨਵਰੀ 2025 ਤੋਂ, ਸਰਕਾਰੀ ਮਲਕੀਅਤ ਵਾਲੇ ਪੋਲਟਰੀ ਫਾਰਮਾਂ ਸਮੇਤ 9 ਸੂਬਿਆਂ ਵਿਚ ਏਵੀਅਨ ਫਲੂ (H5N1) ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸਾਰੇ ਸਰਕਾਰੀ, ਵਪਾਰਕ ਅਤੇ ਬੈਕਯਾਰਡ ਪੋਲਟਰੀ ਫਾਰਮਾਂ ਨੂੰ ਜੈਵਿਕ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨਾ ਹੋਵੇਗਾ।
ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਪੰਜਾਬ ਵਿਚ ਵੱਡੀ ਗਿਣਤੀ ਲੋਕ ਰੋਜ਼ਾਨਾ ਚਿਕਨ ਦਾ ਸੇਵਨ ਕਰਦੇ ਹਨ, ਸਿਰਫ ਪੁਰਸ਼ ਹੀ ਨਹੀਂ ਸਗੋਂ ਔਰਤਾਂ ਅਤੇ ਬੱਚੇ ਵੀ ਰੋਜ਼ਾਨਾ ਮਾਸਾਹਾਰੀ ਭੋਜਨ ਖਾਂਦੇ ਹਨ। ਲਿਹਾਜ਼ਾ ਇਨ੍ਹਾਂ ਲੋਕਾਂ ਨੂੰ ਚਿਕਨ ਖਾਣ ਸਮੇਂ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ, ਜੇਕਰ ਕਿਸੇ ਨੂੰ ਮਾਹਰਾਂ ਵਲੋਂ ਸੁਝਾਏ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਆਪਣੇ ਨੇੜਲੇ ਡਾਕਟਰ ਕੋਲ ਪਹੁੰਚ ਕੇ ਚੈੱਕਅਪ ਕਰਵਾਇਆ ਜਾਵੇ।
Alert Issued Over Bird Flu in Multiple States, Including Punjab
The Dairy and Animal Husbandry Department of the Central Government has issued a serious warning regarding the spread of bird flu, particularly the deadly H5N1 virus, in Punjab and nine other states. The alert comes in light of the growing threat of the virus, which poses a risk of transmission to humans, especially through the consumption of infected chicken. Authorities have advised non-vegetarian food lovers, particularly those consuming chicken, to be cautious and take necessary precautions.
Health experts have highlighted alarming symptoms of the H5N1 virus, including severe cough, persistent cold, and dangerous nosebleeds. Individuals who experience these symptoms are strongly urged to seek medical attention without delay.
A letter issued by the Ministry's Secretary, Alka Upadhyay, confirmed that the avian influenza (H5N1) virus has been reported across India since January 2025, affecting poultry farms, including those run by the government. The Ministry emphasized that urgent measures are needed to curb the spread of this infection. All types of poultry farms, whether government-run, commercial, or backyard, are required to implement stringent biosecurity protocols.
Punjab, where chicken consumption is widespread among both adults and children, is particularly vulnerable to the spread of the virus. Residents are advised to exercise heightened vigilance while consuming chicken. Anyone experiencing the symptoms associated with the virus should promptly visit a healthcare professional for testing and treatment.
No comments: