ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਸ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ “ਗਿੱਧਿਆਂ ਦੀ ਰਾਣੀਏਂ ਨੀ ਗਿੱਧੇ ਵਿੱਚ ਆ”, “ਹੁੰਦੇ ਮਾਪਿਆਂ ਨੂੰ
ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਸ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ “ਗਿੱਧਿਆਂ ਦੀ ਰਾਣੀਏਂ ਨੀ ਗਿੱਧੇ ਵਿੱਚ ਆ”, “ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਜੁੱਗ ਜੁੱਗ ਜੀਣ ਬਈ ਸਦਾ”, “ਮੇਰੀ ਅੱਖ ਨਾਲ ਦੇਖ ਤੇਰੀ ਅੱਖ ਦੇਖਣ ਵਾਲੀ ਨਹੀਂ”, “ਪੱਬਾਂ ਉੱਤੇ ਪਾਕੇ ਸਾਰਾ ਭਾਰ ਬੱਲੇ ਬੱਲੇ” ਸਣੇ ਅਨੇਕਾਂ ਸ਼ਾਨਦਾਰ ਗੀਤ ਲਿਖਣ ਵਾਲੇ ਗੀਤਕਾਰ ਹਰਬੰਸ ਸਿੰਘ ਜੰਡੂ ਲਿੱਤਰਾਂ ਵਾਲਾ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ।
ਜੰਡੂ ਲਿੱਤਰਾਂ ਵਾਲੇ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਵਿਛੋੜਾ ਦੇ ਜਾਣ ਮਗਰੋਂ ਸੰਗੀਤ ਜਗਤ ਦੇ ਤਮਾਮ ਲੇਖਕਾਂ ਅਤੇ ਕਲਾਕਾਰਾਂ ਨੇ ਡੂੰਘਾ ਦੁੱਖ ਪ੍ਰਗਟਾਵਾ ਕੀਤਾ ਹੈ। ਦੱਸ ਦੇਈਏ ਕਿ ਹਰਬੰਸ ਸਿੰਘ ਜੰਡੂ ਲਿੱਤਰਾਂ ਵਾਲਾ 1967 ਵਿੱਚ ਇੰਗਲੈਂਡ ਜਾ ਵਸੇ ਸੀ।
ਉਸ ਵੱਲੋਂ ਲਿਖੇ ਗੀਤ; “ਗਿੱਧਿਆਂ ਦੀ ਰਾਣੀਏ, ਨੀ ਗਿੱਧੇ ਵਿੱਚ ਆ...ਗਿੱਧੇ ਵਿੱਚ ਆ ਨੀਂ ਜ਼ਰਾ ਨੱਚ ਕੇ ਦਿਖਾ” ਨੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਥਿਰਕਣ ਲਾ ਦਿੱਤਾ ਸੀ। ਉਨ੍ਹਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਲਿੱਤਰਾਂ ਵਿੱਚ ਹੋਇਆ ਸੀ। ਉਨ੍ਹਾਂ ਨੇ ਪਹਿਲੀ ਵਾਰ 1968 ਵਿੱਚ ਗੀਤ ਲਿਖਣੇ ਸ਼ੁਰੂ ਕੀਤੇ। ਉਨ੍ਹਾਂ ਨੇ ਬਹੁਤ ਸਾਰੇ ਮਸ਼ਹੂਰ ਗੀਤ ਲਿਖੇ ਹਨ ਅਤੇ ਪੰਜਾਬੀ ਇੰਡਸਟਰੀ ਵਿੱਚ ਬਹੁਤ ਨਾਮ ਕਮਾਇਆ ਹੈ।
ਦੱਸ ਦੇਈਏ ਕਿ ਪਿੰਡ ਤੋਂ ਲੈ ਕੇ ਦੇਸ-ਪਰਦੇਸ ਤੱਕ ਜੰਡੂ ਲਿੱਤਰਾਂ ਵਾਲਾ ਦੀ ਝੋਲੀ ਅਨੇਕਾਂ ਮਾਣ ਸਨਮਾਨ ਪਏ। ਜੰਡੂ ਲਿੱਤਰਾਂ ਵਾਲਾ ਦੇ ਤੁਰ ਜਾਣ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
Sad news has emerged from the Punjabi music industry, leaving fans heartbroken. The legendary lyricist Harbans Singh Jandu Litran Wala, famous for his iconic songs such as "The queen of the giddya is not in the giddya," "Hunde Matalak Nu Putra Pyare Jug Jug Jeen Bai Sada," "Meri Akh Naal Dekh Teri Akh Behen Wali Nahin," and "Pabban Ure Paake Sara Bhar Balle Balle," has passed away, marking a great loss to the music world.
His death has deeply saddened writers and artists alike, as they mourn the loss of an iconic figure in Punjabi music. Harbans Singh Jandu Litran Wala, who moved to England in 1967, was born in the village of Litran in Jalandhar district. His career as a lyricist began in 1968, and he quickly gained fame for his contributions to the Punjabi music scene.
One of his most notable creations, the song "Gidhiyaan di raniye, ni gidhey mikh aa...gidhey mikh aa ni zara nach ke dikha," became an anthem for Punjabis worldwide, leaving a lasting impact on the community. Over the years, Jandu Litran Wala received numerous accolades for his work, both in India and abroad.
His passing has created a deep sense of loss, and the Punjabi music world is in mourning over the loss of a true legend.
No comments: