ਫਤਹਿਗੜ੍ਹ ਸਾਹਿਬ ''ਚ ਵੱਡੀ ਲੁੱਟ! ਗੋਲੀ ਚਲਾ ਕੇ 15 ਲੱਖ ਦੀ ਲੁੱਟ ਨੂੰ ਦਿੱਤਾ ਅੰਜਾਮ (ਵੀਡੀਓ)

 ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਤੋਂ ਇੱਕ ਲੁੱਟ ਦੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਵਿਫਟ ਕਾਰ ਵਿੱਚ ਛੇ ਲੁਟੇਰਿਆਂ ਵੱਲੋਂ ਲਗਭਗ 15 ਲੱਖ ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।




ਗੱਡੀ ਵਿੱਚ ਸਵਾਰ ਛੇ ਲੁਟੇਰਿਆਂ ਵਿੱਚੋਂ ਪੰਜ ਲੁਟੇਰਿਆਂ ਨੇ ਜਾ ਕੇ ਜਦੋਂ ਦਫਤਰ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰ ਬੈਠੇ ਵਿਅਕਤੀ ਵੱਲੋਂ ਦਰਵਾਜ਼ਾ ਨਾ ਖੋਲਣ 'ਤੇ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ ਤੇ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਲੁਟੇਰੇ ਜਾਂਦੇ ਜਾਂਦੇ ਫਾਰਮ ਮਾਲਕ ਦੇ ਦੋਨੋਂ ਫੋਨ ਵੀ ਤੋੜ ਗਏ। ਲੁਟੇਰੇ ਜਿਸ ਗੱਡੀ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਉਸ ਦਾ ਨੰਬਰ ਹਰਿਆਣੇ ਦਾ ਦੱਸਿਆ ਜਾ ਰਿਹਾ ਹੈ, ਜਿਸ ਦੇ ਜਾਲੀ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ।


ਉਧਰ ਇਸ ਸਬੰਧ ਵਿੱਚ ਬੋਲਦਿਆਂ ਡੀਐੱਸਪੀ ਅਮਲੋਹ ਗੁਰਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਪੁਲਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।  


A robbery incident is coming to light from the industrial city of Mandi Gobindgarh where six robbers in a Swift car committed a robbery of about Rs 15 lakh.


When five of the six robbers in the car went and knocked on the office door, when the person sitting inside did not open the door, the robbers opened fire and broke the office windows and the robbers escaped with a bag full of money. While the robbers were leaving, both the phones of the farm owner were also broken. The number of the car in which the robbers came to commit the incident is being said to be from Haryana, which is also suspected to be fake.


Meanwhile, speaking in this regard, DSP Amloh Gurdeep Singh said that the police are seriously investigating this matter and the robbers will be arrested soon.



No comments:

Powered by Blogger.