ਲੋਹੇ ਦੀ ਕੜਾਹੀ ਜਾਂ ਪਤੀਲੇ ’ਚ ਖਾਣਾ ਬਣਾਉਣਾ ਆਮ ਗੱਲ ਹੈ ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਇਸ ’ਚ ਬਣਾਉਣੀ ਨਹੀਂ ਚਾਹੀਦੀ ਕਿਉਂਕਿ ਇਹ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ।
ਖਾਸ ਕਰਕੇ, ਜਿਹੜੀਆਂ ਚੀਜ਼ਾਂ ਐਸਿਡਿਕ ਜਾਂ ਦੁੱਧ-ਆਧਾਰਿਤ ਹੁੰਦੀਆਂ ਹਨ, ਉਹ ਲੋਹੇ ਨਾਲ ਪ੍ਰਤੀਕ੍ਰਿਆ ਕਰਕੇ ਖਾਣੇ ਦੀ ਗੁਣਵੱਤਾ 'ਤੇ ਅਸਰ ਪਾ ਸਕਦੀਆਂ ਹਨ
ਟਮਾਟਰ ’ਚ ਐਸਿਡ ਹੋਣ ਕਰ ਕੇ ਇਹ ਲੋਹੇ ਨਾਲ ਪ੍ਰਤੀਕ੍ਰਿਆ ਕਰਕੇ ਖਾਣੇ ’ਚ ਵਧੇਰੇ ਆਇਰਨ ਮਿਲਾ ਸਕਦਾ ਹੈ, ਜੋ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ।
ਦਹੀਂ ਅਤੇ ਲੱਸੀ ਵੀ ਖੱਟੇ ਸੁਭਾਵ ਵਾਲੇ ਹੁੰਦੇ ਹਨ, ਜੋ ਕਿ ਲੋਹੇ ਦੇ ਭਾਂਡਿਆਂ ਨਾਲ ਪ੍ਰਭਾਵਿਤ ਹੋ ਸਕਦੇ ਹਨ ਅਤੇ ਤੁਹਾਡੀ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪਾ ਸਕਦੇ ਹਨ।
ਨਿੰਬੂ, ਸਿਰਕਾ ਤੇ ਖੱਟੀਆਂ ਚਟਣੀਆਂ, ਇਨ੍ਹਾਂ ’ਚ ਐਸਿਡ ਹੋਣ ਕਰਕੇ, ਲੋਹੇ ਦੀ ਕੜਾਹੀ ਨਾਲ ਰਸਾਇਣਕ ਪ੍ਰਤੀਕ੍ਰਿਆ ਹੋ ਸਕਦੀ ਹੈ, ਜੋ ਖਾਣੇ ਦੇ ਰੰਗ ਅਤੇ ਸਵਾਦ ਨੂੰ ਬਦਲ ਸਕਦੀ ਹੈ।
ਲੋਹੇ ਦੇ ਭਾਂਡਿਆਂ ’ਚ ਭੋਜਨ ਨੂੰ ਲੰਬੇ ਸਮੇਂ ਲਈ ਰੱਖਣ ਨਾਲ, ਇਸ ’ਚ ਆਕਸੀਡੇਸ਼ਨ ਦੀ ਸਮੱਸਿਆ ਆ ਸਕਦੀ ਹੈ, ਜੋ ਖਾਣੇ ਨੂੰ ਜ਼ਹਿਰੀਲਾ ਬਣਾ ਸਕਦੀ ਹੈ।
ਐਸਿਡਿਕ ਭੋਜਨ ਬਣਾਉਣ ਲਈ ਸਟੇਨਲੈੱਸ ਸਟੀਲ ਜਾਂ ਨਾਨ-ਸਟਿਕ ਭਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
Cooking in an iron pan or pot is common, but there are some things that should not be cooked in it as they can be harmful to your health.
In particular, things that are acidic or milk-based can react with iron and affect the quality of the food.
Since tomatoes are acidic, they can react with iron and add more iron to the food, which can be harmful to the body.
Curd and lassi are also sour in nature, which can be affected by iron utensils and can have a negative impact on your health.
Lemon, vinegar and sour sauces, due to the acid in them, can have a chemical reaction with the iron pan, which can change the color and taste of the food.
Keeping food in iron utensils for a long time can lead to the problem of oxidation, which can make the food toxic.
Stainless steel or non-stick utensils should be used to prepare acidic foods.
No comments: