ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੋਨੇ ਦੀ ਚਮਕ ਦੀ ਬਰਕਰਾਰੀ ਅਤੇ ਸਫਾਈ ਦਾ ਕੰਮ ਸੋਮਵਾਰ ਨੂੰ ਅਰਦਾਸ ਨਾਲ ਸ਼ੁਰੂ ਹੋਇਆ। ਇਹ ਸੇਵਾ ਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ, ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਨੂੰ ਸੌਂਪੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਮੀਂਹ ਅਤੇ ਪ੍ਰਦੂਸ਼ਣ ਕਾਰਨ ਸੋਨੇ ਦੀ ਚਮਕ ਵਿੱਚ ਘਟਾਉ ਆ ਜਾਂਦਾ ਹੈ, ਜਿਸ ਲਈ ਸਮੇਂ-ਸਮੇਂ 'ਤੇ ਸੋਨੇ ਦੀ ਸਾਫ਼ ਸਫਾਈ ਜ਼ਰੂਰੀ ਹੁੰਦੀ ਹੈ। ਇਸ ਸੇਵਾ ਨੂੰ ਭਾਈ ਮਹਿੰਦਰ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਭਾਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ 1995 ਤੋਂ ਇਸ ਸੇਵਾ ਨਾਲ ਜੁੜੀ ਹੋਈ ਹੈ ਅਤੇ ਪਹਿਲਾਂ ਉਹਨਾਂ ਨੇ ਪੱਤਰਿਆਂ ਦੀ ਸੇਵਾ ਕੀਤੀ ਸੀ, ਹੁਣ ਉਹ ਸੋਨੇ ਦੀ ਧਵਾਈ ਕਰ ਰਹੇ ਹਨ। ਇਹ ਸਫਾਈ ਪ੍ਰਕਿਰਿਆ 10-12 ਦਿਨਾਂ ਤੱਕ ਜਾਰੀ ਰਹੇਗੀ।
ਇਹ ਸਫਾਈ ਕੁਦਰਤੀ ਤਰੀਕੇ ਨਾਲ ਕੀਤੀ ਜਾਵੇਗੀ, ਜਿਸ ਵਿੱਚ ਸਾਬਣ ਅਤੇ ਨਿੰਬੂ ਦੇ ਰਸ ਨਾਲ ਉਬਲਿਆ ਪਾਣੀ ਵਰਤਿਆ ਜਾਵੇਗਾ। ਸਫਾਈ ਦੌਰਾਨ ਕਿਸੇ ਵੀ ਕਿਸਮ ਦੇ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਸੋਨੇ ਦੀ ਧੁਆਈ ਲਈ ਉਬਲਿਆਂ ਹੋਏ ਰੀਠੇ ਅਤੇ ਨਿੰਬੂ ਦਾ ਰਸ ਵਰਤਿਆ ਜਾਂਦਾ ਹੈ, ਜੋ ਕਿ ਇੱਕ ਕੁਦਰਤੀ ਤਰੀਕਾ ਹੈ।
The service of cleaning and maintaining the gold at Sachkhand Sri Harmandir Sahib in Amritsar commenced with an Ardas on Monday. The SGPC has assigned this task to Bhai Mahinder Singh, the head of Guru Nanak Nishkam Sewak Jatha in Birmingham, with the support of the Sangat.
Giani Raghbir Singh, the chief granthi of Sri Harmandir Sahib, explained that the gold's luster diminishes due to rain and pollution, making periodic cleaning necessary. He emphasized that special care is taken for the cleanliness and upkeep of the gold at this sacred site, which is dedicated to Sri Guru Ramdas Ji. The gold's cleaning is carried out occasionally by Bhai Mahinder Singh with the Sangat's cooperation.
Bhai Gurdial Singh, a servant of the Jatha, shared that their organization has been involved in this service since 1995. Initially, they were responsible for leaf service, and now they have taken up the gold washing. The cleaning process will take around 10-12 days, using entirely natural methods. Boiled water with soap and lemon juice will be used for this purpose, ensuring no chemicals are involved.
He further clarified that only natural ingredients are used for the gold washing, including reetha (soapnut) water and lemon juice, ensuring the preservation of the gold's purity without the use of any chemicals.
No comments: