ਮੈਨੂੰ ਸੁਨੰਦਾ ਸ਼ਰਮਾ ਦੇ ਮਸਲੇ ਤੇ msg ਕਾਲਾਂ ਕਰਕੇ ਪੁੱਛਣ ਵਾਲੇ ਸੱਜਣਾ ਨੂੰ ਮੈਂ ਦਸਣਾਂ ਚਾਹੁੰਦਾ ਹਾਂ ਕਿ ਸੁਨੰਦਾ ਜੀ ਤਾਂ ਮੇਰੇ ਦਿੱਤੇ ਪਟਾਕੇ ਗੀਤ ਨੂੰ ਕਿਸੇ ਗਿਣਤੀ ਵਿੱਚ ਹੀ ਨਹੀਂ ਲੈਂਦੇ ਸੀ ।
ਨਹੀਂ ਯਕੀਨ ਉਸਦੀ “ਮੇਰਾ ਸਫ਼ਰ” ਵੀਡਿਓ ਦੇਖ ਲਿਓ। ਕਦੇ ਉਸਨੇ ਇੰਟਰਵਿਊ ਵਿੱਚ ਮੇਰਾ ਜ਼ਿਕਰ ਨਹੀਂ ਕੀਤਾ ਤੇ ਨਾਂ ਹੀ ਮੇਰੀ ਪਟਾਕੇ ਗੀਤ ਤੋਂ ਬਾਅਦ ਕਦੇ ਗੱਲ ਹੋਈ। ਸਗੋਂ ਉਸਨੇ ਕਿਸੇ ਕੋਲ ਇਹ ਕਿਹਾ ਮੈਂ ਪਟਾਕੇ ਗੀਤ ਨਾ ਗਾਉਂਦੀ ਤਾਂ ਕਿਹੜਾ ਹਿੱਟ ਨਾਂ ਹੁੰਦੀ।
ਪਰ ਬੀਬਾ ਹੁਣ ਭਾਵੇਂ ਜਾਵੇਦ ਅਖ਼ਤਰ ਦੇ ਲਿਖੇ ਗੀਤ ਗਾਈ ਜਾ ਵੱਜੇਗੀਂ “ਬੁੱਲਟ ਦੇ ਪਟਾਕਿਆਂ” ਵਾਲੀ
ਰਹੀ ਗੱਲ ਪਿੰਕੀ ਧਾਲੀਵਾਲ ਹੁਣਾਂ ਨਾਲ ਉੱਠੇ ਮਸਲੇ ਦੀ…!
ਇਹ ਕਹਿ ਰਹੀ ਐ ਮੈਨੂੰ ਓਹਨਾਂ ਨੇ ਮੈਨੂੰ ਕੁੱਝ ਨਹੀਂ ਦਿੱਤਾ…!
ਇਸਦੇ ਜਵਾਬ ਵਿੱਚ ਤੁਸੀਂ ਇਸ ਦੀਆਂ ਪੁਰਾਣੀਆਂ ਵੀਡੀਓਜ਼ ਦੇਖ ਲਓ ਜੇ ਡਿਲੀਟ ਨਾਂ ਕੀਤੀਆਂ ਹੋਈਆਂ ਤਾਂ, ਜਿੰਨਾਂ ਵਿੱਚ ਇਹ ਹਰ ਵੀਡਿਓ ਵਿੱਚ ਕਹਿ ਰਹੀ ਆ ਮੈਨੂੰ ਦੂਜੇ ਪਾਪਾ ਤੇ ਦੂਸਰੀ ਮੰਮੀ ਮਿਲ ਗਏ, ਇਹ ਮੇਰੇ ਮੰਮੀ ਆਪਣਾਂ ਫ਼ਿਕਰ ਘਟ ਕਰਦੇ ਆ ਮੇਰਾ ਵੱਧ। ਕੋਈ ਸੂਟ ਕੋਈ ਕਪੜਾ ਕੋਈ ਸ਼ੌਪਿੰਗ ਕੁੱਝ ਵੀ ਖਾਣ ਪੀਣ ਵਾਲੀ ਚੀਜ਼ ਹੋਵੇ ਮੇਰੀ ਪਸੰਦ ਨੂੰ ਮੁੱਖ ਰੱਖਿਆ ਜਾਂਦਾ।
ਮੈਨੂੰ ਇਹਨਾਂ ਵਲੋਂ ਆਪਣੇ ਬੱਚਿਆਂ ਨਾਲੋਂ ਵੱਧ ਸਮਝਿਆ ਜਾਂਦਾ ਹੈ ਅਤੇ ਜਿਸਤੇ ਇਹ ਵਿਆਹ ਦਾ ਵਾਅਦਾ ਕਰਨ ਦੀ ਗੱਲ ਕਰ ਰਹੀ ਹੈ ਉਸਨੂੰ ਤਾਂ ਇਹ ਵੀਡਿਓ ਦੇ ਵਿਚ ਭਰਾ ਦਸਦੀ ਹੁੰਦੀ ਸੀ।
ਰਹੀ ਗੱਲ ਪੈਸੇ ਦੇ ਲੈਣ ਦੇਣ ਦੀ ਜਾਂ ਐਗਰੀਮੈਂਟ ਦੀ।
ਸੁਨੰਦਾ ਕਹਿ ਰਹੀ ਐ ਮੇਰਾ ਤਾਂ ਕੋਈ ਐਗਰੀਮੈਂਟ ਹੀ ਨਹੀਂ ਹੋਇਆ। ਇਹਨਾਂ ਨੇ ਫੇਕ ਬਣਾਇਆ ਹੋਇਆ।
ਮੇਰਾ ਸਵਾਲ ਹੈ ਕਿ ਭੈਣੇ ਮੇਰੀਏ ਜੇ ਤੇਰਾ ਕੋਈ ਐਗਰੀਮੈਂਟ ਹੀ ਨਹੀਂ ਸੀ ਤਾਂ ਭੈਣੇ ਤੂੰ 7,8 ਸਾਲ ਓਥੇ ਕਿਓਂ ਟਿਕੀ ਰਹੀ।
ਤੇ ਜੇ ਓਹ ਤੈਨੂੰ ਕੁੱਝ ਦੇ ਹੀ ਨਹੀਂ ਰਹੇ ਸੀ ਤਾਂ ਤੂੰ ਓਦੋਂ ਕਿਓਂ ਨੀ ਬੋਲੀ, ਉਸ ਵੇਲੇ ਰੌਲਾ ਕਿਓਂ ਨਹੀਂ ਪਾਇਆ। ਕਲਾਕਾਰਾਂ ਨੂੰ ਤਾਂ ਇੱਕ ਪ੍ਰੋਗਰਾਮ ਦੇ ਪੈਸੇ ਨਾਂ ਮਿਲਣ ਤਾਂ ਓਹਨਾਂ ਦੀ ਜਾਨ ਬੁੱਲਾਂ ਤੇ ਆ ਜਾਂਦੀ ਆ , ਫੇਰ ਵੀ ਜੇ ਕਿਸੇ ਨੂੰ ਇੱਕ ਮਹੀਨਾਂ ਕੁੱਝ ਨਾ ਮਿਲੇ ਅੱਗਲਾ ਪਿੱਟਣ ਲੱਗ ਜਾਂਦਾ, ਤੂੰ ਬਿਨਾਂ ਕੁੱਝ ਲਏ 7,8 ਸਾਲ ਓਹਨਾਂ ਲਈ ਗਾਈ ਗਈ…?
ਤੇਰੀਆਂ ਪੁਰਾਣੀਆਂ ਵੀਡਿਓ ਦੇਖ ਕੇ ਬਿੱਲਕੁਲ ਵੀ ਨਹੀਂ ਲਗਦਾ ਕਿ ਤੂੰ ਪਰੈਸ਼ਰ ਜਾਂ ਕਿਸੇ ਦਬਾਅ ਥੱਲੇ ਰਹਿ ਰਹੀ ਐਂ।
ਚਲੋ ਮੰਨ ਲਿਆ ਪਿੰਕੀ ਨੇ ਸੁਨੰਦਾ ਤੋਂ ਬਹੁਤ ਪੈਸਾ ਕਮਾਇਆ , ਪਰ ਉਸਨੇ ਲਾਇਆ ਵੀ ਥੋੜ੍ਹਾ ਨਹੀਂ।
ਅੱਜ ਇਹ ਇੱਕ ਪ੍ਰੋਗਰਾਮ ਦਾ 15 ਲੱਖ ਲੈ ਰਹੀ ਆ , ਇਹ 15 ਲੱਖ ਲੈਣ ਵਾਲੀ ਬਣਾਈ ਕੀਹਨੇ..?
ਬਾਲੀਵੁੱਡ ਦੇ ਸਟਾਰਾਂ ਨੂੰ ਲੈਕੇ ਡੇਢ ਡੇਢ ਕਰੋੜ ਦੇ ਬਣਾਏ ਵੀਡਿਓ, ਇੰਡੀਆ ਦੇ ਮੈਟਰੋ ਸਿਟੀਆਂ ਅਤੇ ਏਅਰਪੋਰਟਾਂ ਤੇ ਪ੍ਰਮੋਸ਼ਨ ਨੈਸ਼ਨਲ ਟੀਵੀ ਤੇ ਇੰਟਰਵਿਊ ਅਤੇ Bigg Boss ਵਿੱਚ ਐਂਟਰੀਆਂ ਫਰੀ ਵਿੱਚ ਹੀ ਨਹੀਂ ਹੁੰਦੀਆਂ। ਬਾਲੀਵੁੱਡ ਦੇ ਆਰਟਿਸਟ 30, 30 ਲੱਖ ਰੀਲ ਪਾਉਣ ਦਾ ਲੈਂਦੇ ਆ। ਜੇਹੜੀਆਂ ਕਿ ਇਹਦੇ ਗੀਤਾਂ ਦੀਆਂ ਪੈਂਦੀਆਂ ਰਹੀਆਂ। ਅੱਜ ਤਾਂ ਕਿਤੇ ਜਾਕੇ 15 ਲੱਖ ਸਟੇਜ ਦਾ ਲੈਣ ਵਾਲੀ ਬਣੀ ਆ।
ਮੈਨੂੰ ਯਾਦ ਆ ਮੈਂ ਇਕ ਵਾਰ ਬਾਈ ਹੁਣਾਂ ਦੇ ਘਰ ਗਿਆ ਤਾਂ ਘਰੇ ਮਸਟੈਂਗ ਗੱਡੀ ਖੜੀ ਵੇਖ ਕੇ ਮੈਂ ਪੁੱਛਿਆ ਕਿ ਆਹ ਗੱਡੀ ਹੁਣ ਲਈ ਆ..? ਕਹਿੰਦੇ ਹਾਂ ਇਹ ਸੁਨੰਦਾ ਨੂੰ ਲੈਕੇ ਦਿੱਤੀ ਆ।
ਤੇ ਸੁਨੰਦਾ ਦੀ Wording ਸੀ ਕੇ 22 ਜੀ ਘਰੇ ਖੜੀਆਂ ਸਾਰੀਆਂ ਗੱਡੀਆਂ ਹੀ ਮੇਰੀਆਂ ਨੇ , ਮੈਨੂੰ ਕਿਹੜਾ ਨਾਂਹ ਆ ਕੋਈ ਗੱਡੀ ਲਜਾਣ ਤੋਂ । ਜੇਹੜੀ ਚ ਮੇਰਾ ਜੀ ਕਰਦਾ ਓਹੀ ਲੈ ਜਾਈਦੀ ਆ।
ਸੋ ਹੁਣ ਕੇਹੜੀ ਗਲੋਂ ਵਿਗੜੀ , ਕਿੱਥੇ ਪ੍ਰੌਬਲਮ ਆਈ ਇਹ ਵਾਹਿਗੁਰੂ ਜਾਣੇ ਜਾਂ ਇਹ ਦੋਵੇਂ ਧਿਰਾਂ ਜਾਨਣ।
ਸੋਚਣਾਂ ਤੁਸੀਂ ਤੇ ਫੈਸਲਾ ਕੋਰ
ਟ ਨੇ ਕਰਨਾਂ।
ਧੰਨਵਾਦ
Here’s the message rewritten in a more concise and structured manner:
I would like to clarify a few things regarding the issue with Sunanda Sharma, as it was brought up to me. Firstly, the "Patake" song that I offered to Sunanda Ji was never taken by her in any way. You should definitely watch her "Mera Safar" video; she has never mentioned me in any interview, nor did we ever discuss my "Patake" song. In fact, she once said that if I hadn't sung the "Patake" songs, there wouldn't have been any hits.
Now, even if Biba sings or performs a song written by Javed Akhtar, it becomes "Bullet De Patakayan."
Regarding the issue raised by Pinky Dhaliwal, she is claiming that they never gave me anything. If you watch Sunanda's older videos (unless they’ve been deleted), you’ll see that she often mentioned how she has found a second family in her, with her mother taking care of her more than even her own children. She used to speak about how they consider her like their own, and she referred to someone, whom she is now promising to marry, as her "brother" in the video.
Now, concerning the issue of any financial agreement, Sunanda claims that there was no agreement, and that the situation has been fabricated. My question is, if there was no agreement, why did you stay there for 7-8 years? And if they weren't giving you anything, why didn't you raise the issue back then? Artists would never stay silent if they weren’t getting paid for their work. Even if an artist goes without payment for a month, they raise complaints the next. You worked with them for 7-8 years without getting anything?
Looking at your old videos, it doesn’t seem like you were under any pressure at the time.
Let’s assume Pinky earned a lot from Sunanda, but she didn’t invest anything either. Today, Sunanda is charging 15 lakhs for a program, so what changed? The videos with Bollywood stars are worth 1.5 crores, promotions in metro cities and airports, national TV interviews, and Bigg Boss entries don’t come for free. Bollywood artists charge lakhs for making reels, which were once associated with her songs. Now, she is getting 15 lakhs for a stage performance.
I remember when I visited Bai Anan's house, I saw a Mustang parked there. I asked, "Is this your car?" and she responded, "No, it's for Sunanda." Sunanda once told me that all the cars parked in her 22nd house were hers, and she had no objection to taking any of them. She would take whatever she wanted.
Now, where the issue lies, only God or both sides truly know. You should think about it, and I hope the court will provide clarity and a final decision.
No comments: