ਸ਼੍ਰੋਮਣੀ ਅਕਾਲੀ ਦਲ (ਬ) ਦੇ ਸੂਬਾਈ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪਾਰਟੀ ਵਰਕਰ ਵਜੋਂ ਹੀ ਵਿਚਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਤੋਂ ਹੋਏ ਹੁਕਮਨਾਮੇ ਅਤੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਪ੍ਰਤੀ ਅਪਣਾਈ ਸੌੜੀ ਸੋਚ ਕਾਰਨ ਅੱਜ ਸਮੁੱਚੀ ਸਿੱਖ ਕੌਮ ਵਿੱਚ ਰੋਸ ਹੈ। ਇਸ ਕਾਰਨ ਉਨ੍ਹਾਂ ਅਕਾਲੀ ਦਲ ਵੱਲੋਂ ਦਿੱਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ, ਨਹੀਂ ਤਾਂ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਨੂੰ ਪੰਥ ਕਦੇ ਮੁਆਫ਼ ਨਹੀਂ ਕਰੇਗਾ।
ਸ਼੍ਰੋਮਣੀ ਅਕਾਲੀ ਦਲ ਦੀ ਅੰਤ੍ਰਿਗ ਕਮੇਟੀ ਵਲੋਂ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 'ਚ ਲੱਗੀ ਅਸਤੀਫ਼ਿਆਂ ਦੀ ਝੜੀ ਲੱਗ ਗਈ ਹੈ। ਇਸ ਵਿਚ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਆਈਐਸ ਬਿੰਦਰਾ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਹਟਾਉਣਾ ਬੇਹੱਦ ਮੰਦਾਭਾਗਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖਤ ਦੀ ਮਰਿਆਦਾ ਕਰ ਕੇ ਮੈਂ ਆਪਣਾ ਅਹੁਦਾ ਛੱਡਿਆ, ਇਸ ਦੀ ਮਰਿਆਦਾ ਬਹਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਪੰਜਾਬ ਦੀ ਮਰਿਆਦਾ ਹੀ ਨਹੀਂ ਹੈ ਪੂਰੇ ਵਿਸ਼ਵ ਦੀ ਮਰਿਆਦਾ ਹੈ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰੀ ਸਿੰਘ ਨਾਭਾ, ਕੁਲਬੀਰ ਸਿੰਘ ਹਲਕਾ ਯੂਥ ਅਕਾਲੀ ਦਲ, ਹਰਚੰਦ ਸਿੰਘ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ, ਦੀਦਾਰ ਸਿੰਘ ਬੋਸਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ, ਜਸਪਾਲ ਸਿੰਘ ਸੰਤ ਮੀਤ ਪ੍ਰਧਾਨ ਯੂਥ ਅਕਾਲੀ ਦਲ, ਪਰਮਜੀਤ ਸਿੰਘ ਥਿੰਦ ਆਈਟੀ ਵਿੰਗ ਸ਼੍ਰੋਮਣੀ ਅਕਾਲੀ ਦਲ ਸ਼ਤਰਾਨਾ ਪ੍ਰਧਾਨ, ਤਰਲੋਚਨ ਸਿੰਘ ਹਾਜੀਪੁਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਇੰਦਰਜੀਤ ਸਿੰਘ ਰੱਖੜਾ ਮੈਂਬਰ ਕੋਰ ਕਮੇਟੀ ਪੰਜਾਬ ਸ਼੍ਰੋਮਣੀ ਅਕਾਲੀ ਦਲ, ਜਸਵਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸਤਿੰਦਰ ਸਿੰਘ ਪਹਾੜੀਪੁਰ ਮੈਂਬਰ ਕੌਰ ਕਮੇਟੀ ਸ਼੍ਰੋਮਣੀ ਅਕਾਲੀ ਦਲ, ਧਰਮਿੰਦਰ ਸਿੰਘ ਯੂਥ ਅਕਾਲੀ ਦਲ ਦਿਹਾਤੀ ਪਟਿਆਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਤਨਾਮ ਸਿੰਘ ਸੱਤਾ ਮੈਂਬਰ ਕੋਰ ਕਮੇਟੀ ਯੂਥ ਵਿੰਗ ਪੰਜਾਬ, ਜਲ਼ੰਧਰ ਤੋਂ ਜਥੇਦਾਰ ਤੇਜਾ ਸਿੰਘ ਸਾਬਕਾ ਚੇਅਰਮੈਨ ਸਾਹਕੋਟ ਤੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ ਸਾਰਿਆਂ ਨੇ ਰੋਸ ਵਜੋਂ ਅਸਤੀਫ਼ਾ ਦੇ ਦਿੱਤਾ ਹੈ।
Shiromani Akali Dal (B) State General Secretary and Halqa Incharge Sarabjot Singh Sabi has resigned from all party posts and has announced to continue as a party worker. He said that the entire Sikh community is angry today due to the Hukamnama issued by Akal Takht and the narrow-minded thinking adopted towards the Jathedars of Takht Sahibans. Due to this, he has resigned from all the posts given by the Akali Dal. He appealed to the party leadership to implement the Hukamnama of Akal Takht in full, otherwise the Panth will never forgive the current leadership of the party.
After the removal of the Jathedars from the post by the internal committee of the Shiromani Akali Dal, there has been a flurry of resignations in the Shiromani Akali Dal. In this, Circle President Shiromani Akali Dal Patiala IS Bindra has resigned. He said that the removal of Giani Raghbir Singh is extremely unfortunate. He said that I left my post by doing the honour of the Akal Takht, its honour should be restored. He said that the Sikh community is not only the honour of Punjab but also the honour of the entire world.
Let us tell you that senior leaders of the Shiromani Akali Dal, Hari Singh Nabha, Kulbir Singh Halka Youth Akali Dal, Harchand Singh Vice President Youth Akali Dal Punjab, Didar Singh Bosar Vice President Youth Akali Dal Punjab, Jaspal Singh Sant Vice President Youth Akali Dal, Paramjit Singh Thind IT Wing Shiromani Akali Dal Shatrana President, Tarlochan Singh Hajipur Vice President Shiromani Akali Dal, Inderjit Singh Rakhra Member Core Committee Punjab Shiromani Akali Dal, Jaswinder Singh Randhawa General Secretary Shiromani Akali Dal, Satinder Singh Paharipur Member Kaur Committee Shiromani Akali Dal, Dharminder Singh Youth Akali Dal Rural Patiala President Shiromani Akali Dal, Satnam Singh Satta Member Core Committee Youth Wing Punjab, Jathedar from Jalandhar Teja Singh Former Chairman Sahkot and Senior Vice President District Jalandhar Rural have all resigned in protest.
No comments: