2 ਦਿਨਾਂ ਵਿੱਚ 1000 ਮੌਤਾਂ, ਮਹਿਲਾਵਾਂ ਨੂੰ ਬਿਨਾਂ ਕੱਪੜਿਆਂ ਦੇ ਘੁੰਮਾਇਆ,

 ਹੁਣ ਫਿਰ ਤੋਂ ਇਹ ਦੇਸ਼ ਹਿੰਸਾ ਦੀ ਲਪੇਟ ਵਿੱਚ ਆ ਗਿਆ ਹੈ। ਦਰਅਸਲ, ਪਿਛਲੇ ਦੋ ਦਿਨਾਂ ਤੋਂ ਸੀਰੀਆ ਦੇ ਸੁਰੱਖਿਆ ਬਲਾਂ ਅਤੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ ਅੱਸਦ ਦੇ ਸਮਰਥਕਾਂ ਵਿਚਾਲੇ ਜਾਰੀ ਝੜਪ ਵਿੱਚ 1,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ



ਸੀਰੀਆ ਵਿੱਚ ਬਸ਼ਰ ਅਲ ਅੱਸਦ ਸਰਕਾਰ ਦੇ ਸੱਤਾ ਤੋਂ ਹਟਣ ਤੋਂ ਬਾਅਦ ਕਈ ਸਾਲਾਂ ਤੋਂ ਚੱਲੀ ਆ ਰਹੀ ਹਿੰਸਾ ਰੁਕੀ ਹੋਈ ਸੀ, ਪਰ ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਹੁਣ ਫਿਰ ਤੋਂ ਇਹ ਦੇਸ਼ ਹਿੰਸਾ ਦੀ ਲਪੇਟ ਵਿੱਚ ਆ ਗਿਆ ਹੈ। ਦਰਅਸਲ, ਪਿਛਲੇ ਦੋ ਦਿਨਾਂ ਤੋਂ ਸੀਰੀਆ ਦੇ ਸੁਰੱਖਿਆ ਬਲਾਂ ਅਤੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ ਅੱਸਦ ਦੇ ਸਮਰਥਕਾਂ ਵਿਚਾਲੇ ਜਾਰੀ ਝੜਪ ਵਿੱਚ 1,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਸੀਰੀਆ ਦੇ ਹਾਲਾਤ 'ਤੇ ਨਜ਼ਰ ਰੱਖਣ ਵਾਲੇ ਇੱਕ ਸੰਗਠਨ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚ 745 ਆਮ ਨਾਗਰਿਕ ਹਨ, ਜਿਨ੍ਹਾਂ ਨੂੰ ਨਜ਼ਦੀਕ ਤੋਂ ਗੋਲੀ ਮਾਰੀ ਗਈ।


ਐਸੋਸੀਏਟਿਡ ਪ੍ਰੈੱਸ ਨੇ ਰਿਪੋਰਟ ਕੀਤਾ ਹੈ ਕਿ ਸੀਰੀਆ ਵਿੱਚ ਹੋਈ ਸਭ ਤੋਂ ਘਾਤਕ ਹਿੰਸਕ ਘਟਨਾਵਾਂ ਵਿੱਚੋਂ ਇੱਕ ਵਿੱਚ, ਹਟਾਏ ਗਏ ਰਾਸ਼ਟਰਪਤੀ ਬਸ਼ਰ ਅਲ ਅੱਸਦ ਦੇ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਝੜਪ ਦੌਰਾਨ 1,000 ਤੋਂ ਵੱਧ ਲੋਕ ਮਾਰੇ ਗਏ ਹਨ।


ਔਰਤਾਂ ਨਾਲ ਕੀਤਾ ਗਿਆ ਬੁਰਾ ਸਲੂਕ ਤੇ ਫਿਰ ਮਾਰੀ ਗੋਲੀ

ਹਿੰਸਾ ਅਸਤਾਈ ਤੌਰ ‘ਤੇ ਰੁਕ ਗਈ ਹੈ, ਅਤੇ ਸਰਕਾਰ ਨੇ ਜ਼ਿਆਦਾਤਰ ਖੇਤਰਾਂ ‘ਤੇ ਦੁਬਾਰਾ ਕੰਟਰੋਲ ਹਾਸਲ ਕਰ ਲਿਆ ਹੈ। ਅਧਿਕਾਰੀਆਂ ਨੇ ਸਥਿਤੀ ਨੂੰ ਸੰਭਾਲਣ ਲਈ ਸਮੁੰਦਰੀ ਇਲਾਕੇ, ਜਿੱਥੇ ਹਿੰਸਾ ਸਭ ਤੋਂ ਵੱਧ ਹੋਈ, ਵਲ ਜਾਨ ਵਾਲੀਆਂ ਸਭ ਸੜਕਾਂ ਬੰਦ ਕਰ ਦਿੱਤੀਆਂ ਹਨ।


ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ 745 ਨਾਗਰਿਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਨਜ਼ਦੀਕ ਤੋਂ ਗੋਲੀ ਮਾਰੀ ਗਈ। ਇਨ੍ਹਾਂ ਝੜਪਾਂ ਵਿੱਚ ਸਰਕਾਰੀ ਸੁਰੱਖਿਆ ਬਲਾਂ ਦੇ 125 ਜਵਾਨ ਅਤੇ ਅੱਸਦ ਨਾਲ ਸੰਬੰਧਤ ਹਥਿਆਰਬੰਦ ਗੁੱਟਾਂ ਦੇ 148 ਲੜਾਕੂ ਵੀ ਹਲਾਕ ਹੋ ਗਏ।


ਗਵਾਹਾਂ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਕਿ ਹਿੰਸਾ ਦੇ ਖੌਫਨਾਕ ਦ੍ਰਿਸ਼ਾਂ ਦਰਮਿਆਨ, ਮਹਿਲਾਵਾਂ ਨੂੰ ਬਿਨਾਂ ਕੱਪੜਿਆਂ ਤੋਂ ਗਲੀਆਂ ਵਿੱਚ ਨਗਨ ਘੁੰਮਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਗਈ।


ਹਿੰਸਾ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਸ਼ਹਿਰਾਂ ਵਿੱਚੋਂ ਇੱਕ ਬਨਿਆਸ ਦੇ ਨਿਵਾਸੀਆਂ ਨੇ ਦੱਸਿਆ ਕਿ ਲਾਸ਼ਾਂ ਸੜਕਾਂ 'ਤੇ ਵਿਖਰੀਆਂ ਪਈਆਂ ਸਨ ਜਾਂ ਘਰਾਂ ਅਤੇ ਇਮਾਰਤਾਂ ਦੀਆਂ ਛੱਤਾਂ 'ਤੇ ਲਾਸ਼ਾਂ ਬਿਖਰੀਆਂ ਪਈਆਂ ਸਨ। ਲਾਸ਼ਾਂ ਬਿਨਾਂ ਦਫਨ ਕੀਤੀਆਂ ਪਈਆਂ ਰਹੀਆਂ, ਅਤੇ ਕੋਈ ਵੀ ਉਨ੍ਹਾਂ ਨੂੰ ਇਕੱਠਾ ਨਹੀਂ ਕਰ ਸਕਿਆ। ਇੱਕ ਨਿਵਾਸੀ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਸ਼ੁੱਕਰਵਾਰ ਨੂੰ ਨਜ਼ਦੀਕੋਂ ਮਾਰੇ ਗਏ ਆਪਣੇ ਪੰਜ ਗੁਆਂਢੀਆਂ ਦੀਆਂ ਲਾਸ਼ਾਂ ਹਟਾਉਣ ਤੋਂ ਨਿਵਾਸੀਆਂ ਨੂੰ ਘੰਟਿਆਂ ਤੱਕ ਰੋਕਿਆ।


Now the country has again fallen into the grip of violence. In fact, over 1,000 people have been killed in the ongoing clashes between Syrian security forces and supporters of former President Bashar al-Assad over the past two days.


The violence that had been going on in Syria for many years had stopped after the Bashar al-Assad government was removed from power, but after a few days of peace, the country has now fallen into the grip of violence again. In fact, over 1,000 people have been killed in the ongoing clashes between Syrian security forces and supporters of former President Bashar al-Assad over the past two days. An organization monitoring the situation in Syria said that 745 civilians were among the dead, who were shot at close range.


The Associated Press reported that more than 1,000 people have been killed in one of the deadliest violent episodes in Syria, as supporters of ousted President Bashar al-Assad clashed with security forces.


Women abused, then shot


The violence has temporarily stopped, and the government has regained control of most areas. Authorities have closed all roads leading to the coastal area, where the violence has been most intense, to control the situation.


The Syrian Observatory for Human Rights said that 745 civilians were killed in the fighting between the factions, most of them shot at close range. The clashes also killed 125 government security forces and 148 fighters from armed groups allied to Assad.


Witnesses told The Associated Press that amid gruesome scenes of violence, women were paraded naked through the streets before being shot dead.


Residents of Banias, one of the cities hardest hit by the violence, said bodies were strewn on the streets or scattered on the roofs of houses and buildings. The bodies remained unburied, and no one was able to collect them. One resident said that armed men prevented residents for hours from removing the bodies of five of their neighbors who were killed nearby on Friday.

No comments:

Powered by Blogger.