ਦਿੱਲੀ ਪੁਲਿਸ ਨੇ ਇੱਕ ਨਾਬਾਲਗ ਮੁੰਡੇ ਅਤੇ 22 ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਇੱਕ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਸਨ। ਭਾਰਤ, ਉਜ਼ਬੇਕਿਸਤਾਨ ਅਤੇ ਨੇਪਾਲ ਤੋਂ ਆਈਆਂ ਇਹ ਕੁੜੀਆਂ ਸਕੂਟਰਾਂ ਦੀ ਵਰਤੋਂ ਕਰਕੇ ਇੱਕ ਲੁਕਵਾਂ ਕਾਰੋਬਾਰ ਚਲਾ ਰਹੀਆਂ ਸਨ।
ਪੁਲਿਸ ਨੇ ਇਨ੍ਹਾਂ ਨੂੰ ਦੇਹ ਵਪਾਰ ਵਿੱਚ ਸ਼ਾਮਲ ਹੋਣ ਕਰਕੇ ਗ੍ਰਿਫਤਾਰ ਕੀਤਾ। ਪੁਲਿਸ ਦੇ ਅਨੁਸਾਰ, ਇਹ ਕੁੜੀਆਂ ਦਿਨ ਵੇਲੇ ਘਰ ਦੇ ਅੰਦਰ ਰਹਿੰਦੀਆਂ ਸਨ ਅਤੇ ਰਾਤ ਨੂੰ ਕੁਝ ਘੰਟਿਆਂ ਲਈ ਸਕੂਟਰਾਂ ਰਾਹੀਂ ਗਾਹਕਾਂ ਕੋਲ ਭੇਜੀਆਂ ਜਾਂਦੀਆਂ ਸਨ। ਦੇਸ਼ ਦੀ ਰਾਜਧਾਨੀ ਵਿੱਚ 700 ਤੋਂ 7,000 ਰੁਪਏ ਤੱਕ ਦਾ ਇਹ ਗੈਰ-ਕਾਨੂੰਨੀ ਧੰਦਾ ਖੁੱਲ੍ਹੇਆਮ ਚੱਲ ਰਿਹਾ ਸੀ। ਪੁੱਛਗਿੱਛ ਦੌਰਾਨ ਇਹ ਦਾਅਵਾ ਕੀਤਾ ਗਿਆ ਕਿ ਜਿਵੇਂ ਜ਼ੋਮੈਟੋ ਅਤੇ ਸਵਿਗੀ ਵਰਗੀਆਂ ਸੇਵਾਵਾਂ ਵਿੱਚ ਆਰਡਰ ਮਿਲਦੇ ਹਨ, ਉਸੇ ਤਰ੍ਹਾਂ ਆਰਡਰ ਮਿਲਣ ਤੋਂ ਬਾਅਦ ਡਿਲੀਵਰੀ ਮੁੰਡੇ ਕੁੜੀਆਂ ਨੂੰ ਸਕੂਟਰਾਂ ਰਾਹੀਂ ਹੋਟਲਾਂ ਵਿੱਚ ਲੈ ਜਾਂਦੇ ਅਤੇ ਵਾਪਸ ਲਿਆਉਂਦੇ ਸਨ।
ਇਹ ਵੀ ਪੜ੍ਹੋ:- ਕੁੜੀ ਨੇ ਲਾਂਚ ਕੀਤਾ 'ਗਰਲਫ੍ਰੈਂਡ ਸਬਸਕ੍ਰਿਪਸ਼ਨ ਪਲਾਨ', ਪੈਸੇ ਦੇ ਕੇ ਘਰ ਲਿਆਓ ਪ੍ਰੇਮਿਕਾ
ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਪਹਾੜਗੰਜ ਦੇ ਕੁਝ ਹੋਟਲਾਂ ਅਤੇ ਘਰਾਂ ਵਿੱਚ ਕੁੜੀਆਂ ਨੂੰ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਸ ਸੂਚਨਾ ਦੇ ਅਧਾਰ ’ਤੇ ਪੁਲਿਸ ਨੇ ਚੂਨਾ ਮੰਡੀ ਦੇ ਹੋਟਲਾਂ ’ਤੇ ਛਾਪੇਮਾਰੀ ਕੀਤੀ। ਇੱਕ ਦੋ ਮੰਜ਼ਿਲਾ ਇਮਾਰਤ ’ਤੇ ਵੀ ਛਾਪਾ ਮਾਰਿਆ ਗਿਆ। ਇਸ ਕਾਰਵਾਈ ਦੌਰਾਨ 22 ਕੁੜੀਆਂ ਨੂੰ ਛੁਡਾਇਆ ਗਿਆ, ਜਿਨ੍ਹਾਂ ਵਿੱਚ ਇੱਕ ਨਾਬਾਲਗ ਮੁੰਡਾ ਅਤੇ ਇੱਕ ਉਜ਼ਬੇਕਿਸਤਾਨੀ ਕੁੜੀ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ:- ਮਹਿਲਾ SI ਨੇ ਇੱਕ ਮਹੀਨੇ ਦੀ ਲਈ ਛੁੱਟੀ, ਅਫ਼ਸਰ ਨੇ ਅਰਜ਼ੀ ਪੜ੍ਹ ਤੁਰੰਤ ਭੇਜ ਦਿੱਤਾ ਸਲਾਖਾਂ ਪਿੱਛੇ, ਪੜ੍ਹੋ ਅਜਿਹਾ ਕੀ ਸੀ ਅਰਜ਼ੀ 'ਚ
ਇੱਕ ਐਨਜੀਓ ਨੇ ਕੇਂਦਰੀ ਦਿੱਲੀ ਦੇ ਡੀਸੀਪੀ ਹਰਸ਼ਵਰਧਨ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਸੀ। ਛਾਪੇਮਾਰੀ ਅੱਧੀ ਰਾਤ ਨੂੰ ਕੀਤੀ ਗਈ। ਇਸ ਰੈਕੇਟ ਦੇ ਮੁੱਖ ਸਰਗਨੇ ਨਿਜ਼ਾਮ ਅਤੇ ਰੇਹਾਨ ਫਰਾਰ ਹੋ ਗਏ। ਇਹ ਦੋਵੇਂ ਇਸ ਨੈੱਟਵਰਕ ਨੂੰ ਚਲਾਉਂਦੇ ਸਨ ਅਤੇ ਮਕਾਨ ਦਾ ਸਮਝੌਤਾ ਵੀ ਉਨ੍ਹਾਂ ਦੇ ਨਾਂ ’ਤੇ ਸੀ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਸੇ ਤਰ੍ਹਾਂ ਚੂਨਾ ਮੰਡੀ ਦੀ ਇੱਕ ਇਮਾਰਤ ਵਿੱਚੋਂ 16 ਕੁੜੀਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਨੂੰ ਨੇਪਾਲ, ਅਸਾਮ ਅਤੇ ਪੱਛਮੀ ਬੰਗਾਲ ਤੋਂ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ:- ਇਸ ਮਸ਼ਹੂਰ ਅਭਿਨੇਤਰੀ ਨੇ ਜੁਆਇਨ ਕਰ ਲਿਆ OnlyFans ਪੇਜ, ਕਿਹਾ- ਪਾਵਾਂਗੀ ਹੁਣ... ਪੜ੍ਹੋ ਪੂਰੀ ਖਬਰ
ਕੁੜੀਆਂ ਨੂੰ 5 ਤੋਂ 10 ਮਿੰਟ ਲਈ ਗਾਹਕਾਂ ਕੋਲ ਭੇਜਿਆ ਜਾਂਦਾ ਸੀ ਅਤੇ ਇਸ ਲਈ 700 ਤੋਂ 10,000 ਰੁਪਏ ਵਸੂਲੇ ਜਾਂਦੇ ਸਨ। ਆਰਥਿਕ ਤੰਗੀ ਕਾਰਨ ਇਨ੍ਹਾਂ ਕੁੜੀਆਂ ਨੂੰ ਇਸ ਧੰਦੇ ਵਿੱਚ ਧੱਕਿਆ ਗਿਆ ਸੀ। ਇਸ ਖੁਲਾਸੇ ਤੋਂ ਬਾਅਦ ਪੁਲਿਸ ਹੁਣ ਇਸ ਪੂਰੇ ਨੈੱਟਵਰਕ ਦੇ ਫਰਾਰ ਸਰਗਨਿਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
Delhi Police has arrested a minor boy and 22 girls involved in an illegal prostitution racket. The girls, hailing from India, Uzbekistan, and Nepal, were secretly transported on scooters to meet customers at night.
This illicit operation took place openly in the national capital, with prices ranging from Rs 700 to Rs 7,000 per service. According to the police, the girls stayed in a room during the day and were delivered to clients for brief encounters, much like a Zomato or Swiggy food delivery service. Delivery boys would pick them up on scooters, take them to hotels, and bring them back after a few hours.
The police had received a tip-off from an NGO, which led to a midnight raid in the Paharganj area, specifically in Chuna Mandi, where they discovered several girls being held in hotels and houses. In the operation, 22 girls were rescued, including one minor and a girl from Uzbekistan. The authorities also raided a two-storey building, recovering 16 more girls, who were brought from places like Nepal, Assam, and West Bengal.
The girls were forced into the business due to financial hardships, and their services were offered for a few minutes, with prices varying between Rs 700 and Rs 10,000. The masterminds behind the operation, identified as Nizam and Rehan, managed the network and had agreements for the properties in their names. However, both have fled, and the police are actively searching for them. Following the raid, the police are continuing their efforts to capture the absconding suspects and dismantle the entire racket.
No comments: