Holiday in Punjab: ਪੰਜਾਬ ਸਰਕਾਰ ਨੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਪੰਜਾਬ ਵਿੱਚ ਰਾਖਵੀਂ ਛੁੱਟੀ (Restricted Holiday) ਦਾ ਫੈਸਲਾ ਕੀਤਾ ਹੈ।
ਪੰਜਾਬ ਸਰਕਾਰ ਨੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਸੂਬੇ ਵਿੱਚ ਰਾਖਵੀਂ ਛੁੱਟੀ (Restricted Holiday) ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਛੁੱਟੀ ਨੂੰ ਰਾਖਵੀਂ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ, ਜਿਸ ਨਾਲ ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਚੋਣ ਕਰਨ ਦਾ ਵਿਕਲਪ ਦਿੱਤਾ ਗਿਆ ਹੈ।
ਪੰਜਾਬ ‘ਚ 8 ਮਾਰਚ ਨੂੰ ਸਕੂਲ ਤੇ ਦਫ਼ਤਰ ਰਹਿਣਗੇ ਖੁੱਲ੍ਹੇ
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 8 ਮਾਰਚ ਨੂੰ ਸਕੂਲ, ਕਾਲਜ ਅਤੇ ਹੋਰ ਵਪਾਰਕ ਅਦਾਰੇ ਆਮ ਵਾਂਗ ਖੁੱਲ੍ਹੇ ਰਹਿਣਗੇ। ਹਾਲਾਂਕਿ, ਸਰਕਾਰੀ ਕਰਮਚਾਰੀਆਂ ਕੋਲ ਇਹ ਛੁੱਟੀ ਲੈਣ ਦਾ ਵਿਕਲਪ ਹੋਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਇਸ ਦਿਨ ਛੁੱਟੀ ਲੈਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਕਰ ਸਕਦਾ ਹੈ
8 ਮਾਰਚ ਤੋਂ ਇਲਾਵਾ ਇਨ੍ਹਾਂ ਦਿਨਾਂ 'ਚ ਵੀ ਰਹਿਣਗੀਆਂ ਛੁੱਟੀਆਂ
ਇਸ ਤੋਂ ਇਲਾਵਾ 14 ਮਾਰਚ ਦਿਨ ਸ਼ੁੱਕਰਵਾਰ ਨੂੰ ਹੋਲੀ ਦਾ ਤਿਉਹਾਰ ਆ ਰਿਹਾ ਹੈ, ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ। ਇਸ ਮੌਕੇ ਸਾਰੇ ਸਕੂਲ-ਕਾਲਜ ਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਤੋਂ ਇਲਾਵਾ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ। 31 ਮਾਰਚ ਦਿਨ ਸੋਮਵਾਰ ਨੂੰ ਈਦ-ਉੱਲ-ਫਿਤਰ ਦਾ ਤਿਉਹਾਰ ਆ ਰਿਹਾ ਹੈ, ਜਿਸ ਕਰਕੇ ਸਰਕਾਰੀ ਛੁੱਟੀ ਐਲਾਨੀ ਗਈ ਹੈ। ਦੱਸਣਯੋਗ ਹੈ ਕਿ ਮਾਰਚ ਮਹੀਨੇ ਵਿਚ ਜਿੱਥੇ 5 ਐਤਵਾਰ ਆ ਰਹੇ ਹਨ, ਉੱਥੇ ਹੀ 5 ਸ਼ਨੀਵਾਰ ਵੀ ਆ ਰਹੇ ਹਨ, ਸੂਬੇ ਦੇ ਕਈ ਸਕੂਲਾਂ ਵਿਚ ਸ਼ਨੀਵਾਰ ਦੀ ਵੀ ਛੁੱਟੀ ਹੁੰਦੀ ਹੈ।
No comments: