ਠੱਗ ਬਾਬੇ ਦੀਆਂ ਗੱਲਾਂ 'ਚ ਆਏ ਪਤੀ-ਪਤਨੀ, ਗਹਿਣੇ ਉਤਰਵਾ ਕੇ ਹੱਥ 'ਚ ਫੜਾ ਗਿਆ ਭੰਗ

 ਫਗਵਾੜਾ ਸ਼ਹਿਰ ਦੇ ਸਿਟੀ ਥਾਣੇ ਪੈਂਦੇ ਅਧੀਨ ਇਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੂਰਾ ਮਾਮਲਾ ਇਹ ਸਾਹਮਣੇ ਆਇਆ ਕਿ ਮੁਹੱਲਾ ਭਗਤ ਪੂਰੇ ਚ ਰਹਿਣ ਵਾਲੇ ਵਿਅਕਤੀ ਸ਼ੂਗਰ ਮਿਲ ਪੁੱਲ ਦੇ ਥੱਲਿਓਂ ਸਬਜੀ ਲੈਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਵਿਅਕਤੀ ਨੂੰ ਇਕ ਬਾਬੇ ਨੇ…



ਫਗਵਾੜਾ ਸ਼ਹਿਰ ਦੇ ਸਿਟੀ ਥਾਣੇ ਪੈਂਦੇ ਅਧੀਨ ਇਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੂਰਾ ਮਾਮਲਾ ਇਹ ਸਾਹਮਣੇ ਆਇਆ ਕਿ ਮੁਹੱਲਾ ਭਗਤ ਪੂਰੇ ਚ ਰਹਿਣ ਵਾਲੇ ਵਿਅਕਤੀ ਸ਼ੂਗਰ ਮਿਲ ਪੁੱਲ ਦੇ ਥੱਲਿਓਂ ਸਬਜੀ ਲੈਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਵਿਅਕਤੀ ਨੂੰ ਇਕ ਬਾਬੇ ਨੇ ਰੋਕ ਲਿਆ।


ਰੋਕ ਕੇ ਪੁੱਛਿਆ ਕੀ ਭਗਤਾਂ ਪੰਜ ਪੀਰਾਂ ਦੀ ਜਗ੍ਹਾ ਕਿੱਥੇ ਹੈ। ਜਦੋਂ ਓਹਨਾ ਨੇ ਬਾਬੇ ਨੂੰ ਮਨਾ ਕੀਤਾ ਕਿ ਸਾਨੂੰ ਇਸ ਬਾਰੇ ਨਹੀਂ ਪਤਾ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਇੱਕ ਔਰਤ ਅਤੇ ਇੱਕ ਵਿਅਕਤੀ ਆਉਂਦੇ ਹਨ ਤੇ ਉਹ ਆਉਂਦਿਆਂ ਹੀ ਬਾਬੇ ਦੇ ਪੈਰੀ ਹੱਥ ਲਾ ਕੇ ਬੋਲਦੇ ਹਨ। ਕਿ ਬਾਬਾ ਜੀ ਬਹੁਤ ਪਹੁੰਚੀ ਹੋਈ ਹਸਤੀ ਹੈ। ਤੁਸੀ ਵੀ ਕੁਛ ਪੁੱਛ ਲਓ ਬਾਬੇ ਕੋਲੋਂ ਅਤੇ ਬਾਈਕ ਤੇ ਆਏ ਔਰਤ ਅਤੇ ਵਿਆਕਤੀ ਨੇ ਹੱਥ ਚ ਫੜਿਆ ਰੁਮਾਲ ਬਾਬੇ ਨੂੰ ਦੇ ਦਿੱਤਾ।


ਜਿਸ ਤੋਂ ਬਾਅਦ ਉਨਾਂ ਨੇ ਦੂਸਰੇ ਪਰਿਵਾਰ ਨੂੰ ਕਿਹਾ ਕਿ ਤੁਸੀਂ ਵੀ ਆਪਣਾ ਰੁਮਾਲ ਦੇ ਦਿਓ ਜਦੋਂ ਬਾਬੇ ਨੇ ਰੁਮਾਲ ਤੇ ਮੰਤਰ ਮਾਰ ਕੇ ਪਰਿਵਾਰ ਨੁੰ ਦਿੱਤਾ ਤਾਂ ਦੂਸਰੀ ਜੇਬ ਵਿਚ ਰੱਖਿਆ ਰੁਮਾਲ ਬਾਬੇ ਨੇ ਕੱਢਿਆ ਤਾਂ ਪਰਿਵਾਰ ਦੇ ਫੜਾ ਦਿੱਤਾ ਜਦੋਂ ਪਰਿਵਾਰ ਨੇ ਰੁਮਾਲ ਖੋਲਿਆ ਤਾਂ ਪਤਾ ਲੱਗਾ ਕੀ ਉਸਦੇ ਵਿਚ ਭੰਗ ਹੈ।


ਉਦੋ ਤੱਕ ਉਹ ਠੱਗ ਪਤੀ ਪਤਨੀ ਦੀਆਂ ਵਾਲੀਆਂ ਅਤੇ ਸੋਨੇ ਦੀ ਚੈਨ ਲਾ ਕੇ ਫਰਾਰ ਹੋ ਚੁੱਕਾ ਸੀ। ਪਰਿਵਾਰ ਦੀ ਇਕ ਸੀ ਸੀ ਟੀ ਵੀ ਵੀ ਸਾਹਮਣੇ ਆਈ ਹੈ ਜੋ ਪੁੱਲ ਉਪਰ ਪੈਦਲ ਤੁਰਿਆ ਵਿਖਾਈ ਦੇ ਰਿਹਾ ਹੈ ਅਤੇ ਪੀੜ੍ਹਤ ਪਰਿਵਾਰ ਨੇ ਬਾਬੇ ਨੁੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਾਬਾ ਕਿੱਧਰੇ ਵੀ ਹੱਥ ਨਾ ਆਇਆ। ਜਿਸ ਤੋਂ ਬਾਅਦ ਪਰਿਵਾਰ ਨੇ ਥਾਣਾ ਸਿਟੀ ਜਾ ਕੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ।


A major robbery was committed under the jurisdiction of the City Police Station of Phagwara city. The whole matter came to light that people living in Mohalla Bhagat Pura were carrying vegetables from under the Sugar Mill Bridge, when a man stopped a person on the way…


A major robbery was committed under the jurisdiction of the City Police Station of Phagwara city. The whole matter came to light that people living in Mohalla Bhagat Pura were carrying vegetables from under the Sugar Mill Bridge, when a man stopped a person on the way.


He stopped and asked where the place of the five pirs was. When they refused to tell Baba that they did not know about it, a woman and a man on a motorcycle came from behind and as soon as they came, they touched Baba's feet and said that Baba Ji is a very advanced personality. You also ask something from Baba and the woman and the man who came on the bike gave the handkerchief to Baba.


After which they told the other family that you also give your handkerchief. When Baba cast a spell on the handkerchief and gave it to the family, Baba took out the handkerchief kept in the other pocket and gave it to the family. When the family opened the handkerchief, they found out that there was marijuana in it.


By then, the thug had fled after taking the earrings and gold chain of the husband and wife. A CCTV of the family has also come to light, which is seen walking on the bridge and the victim family tried hard to find Baba but Baba was nowhere to be found. After which the family went to the city police station and informed the police about it and also gave a written complaint.



No comments:

Powered by Blogger.