ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਚੈਪੀਅਨਜ਼ ਟਰਾਫੀ ਦੇ ਫਾਈਨਲ ਤੋਂ ਪਹਿਲਾਂ ਇਸ ਪ੍ਰਮੁੱਖ ਖਿਡਾਰੀ ਨੂੰ ਲੱਗੀ ਸੱਟ!

 ਜੀਓ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਸ਼ੁੱਕਰਵਾਰ ਨੂੰ ਪ੍ਰੈਕਟਿਸ ਸੈਸ਼ਨ ਦੌਰਾਨ ਸੱਟ ਲੱਗ ਗਈ।



ਜੀਓ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਸ਼ੁੱਕਰਵਾਰ ਨੂੰ ਪ੍ਰੈਕਟਿਸ ਸੈਸ਼ਨ ਦੌਰਾਨ ਸੱਟ ਲੱਗ ਗਈ। ਦੱਸ ਦਈਏ ਕਿ 9 ਮਾਰਚ ਐਤਵਾਰ ਨੂੰ ਭਾਰਤ ਦਾ ਨਿਊਜ਼ੀਲੈਂਡ ਨਾਲ ਫਾਈਨਲ ਮੈਚ ਹੋਣ ਵਾਲਾ ਹੈ, ਜਿਸ ਤੋਂ ਪਹਿਲਾਂ ਉਨ੍ਹਾਂ ਨੂੰ ਸੱਟ ਲੱਗ ਗਈ ਹੈ।

ਜਾਣਕਾਰੀ ਮੁਤਾਬਕ ਨੈੱਟ ਵਿੱਚ ਤੇਜ਼ ਗੇਂਦਬਾਜ਼ ਨਾਲ ਖੇਡਦਿਆਂ ਹੋਇਆਂ ਕੋਹਲੀ ਦੇ ਗੋਡੇ ਦੇ ਨੇੜੇ ਸੱਟ ਲੱਗੀ, ਜਿਸ ਕਰਕੇ ਉਨ੍ਹਾਂ ਨੂੰ ਪ੍ਰੈਕਟਿਸ ਛੱਡਣੀ ਪਈ। ਭਾਰਤੀ ਫਿਜ਼ੀਓ ਸਟਾਫ ਨੇ ਉਨ੍ਹਾਂ ਦੇ ਗੋਡੇ ‘ਤੇ ਸਪਰੇਅ ਲਾਇਆ ਅਤੇ ਪੱਟੀ ਬੰਨ੍ਹ ਦਿੱਤੀ।


ਥੋੜ੍ਹਾ ਜਿਹਾ ਦਰਦ ਹੋਣ ਦੇ ਬਾਵਜੂਦ ਕੋਹਲੀ ਮੈਦਾਨ 'ਚ ਹੀ ਰਹੇ ਅਤੇ ਬਾਅਦ ਦੀ ਪ੍ਰੈਕਟਿਸ ਦੌਰਾਨ ਆਪਣੇ ਸਾਥੀਆਂ ਅਤੇ ਸਹਾਇਕ ਸਟਾਫ ਨੂੰ ਆਪਣੀ ਹਾਲਤ ਬਾਰੇ ਦੱਸਿਆ ਕਿ ਉਹ ਠੀਕ ਹਨ। ਭਾਰਤੀ ਕੋਚਿੰਗ ਸਟਾਫ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਜ਼ਿਆਦਾ ਸੱਟ ਨਹੀਂ ਲੱਗੀ ਹੈ ਅਤੇ ਕੋਹਲੀ ਫਾਈਨਲ ਖੇਡਣ ਤੱਕ ਠੀਕ ਹੋ ਜਾਣਗੇ।


According to a report by Geo News, India's star batsman Virat Kohli got injured during a practice session on Friday. Let us tell you that India is going to play the final match against New Zealand on Sunday, March 9, before which he got injured.


According to the information, Kohli got an injury near his knee while playing with a fast bowler in the nets, due to which he had to leave the practice. The Indian physio staff sprayed his knee and bandaged it.


Despite having some pain, Kohli remained on the field and told his teammates and support staff about his condition during the subsequent practice that he was fine. The Indian coaching staff later clarified that the injury was not serious and Kohli would recover by the time he played the final.


No comments:

Powered by Blogger.