ਹਿਮਾਚਲ ਪ੍ਰਦੇਸ਼ ਅਤੇ ਖਾਲਿਸਤਾਨ ਸਮਰਥਕਾਂ ਵਿਚਕਾਰ ਚੱਲ ਰਿਹਾ ਤਣਾਅ ਹੁਣ ਹਰਿਆਣਾ ਤੱਕ ਜਾ ਪੁੱਜਾ ਹੈ। ਅੰਬਾਲਾ ਵਿੱਚ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਮੁਖੀ ਵੀਰੇਸ਼ ਸ਼ਾਂਡਿਲਿਆ ਨੇ ਖਾਲਿਸਤਾਨ ਦੇ ਝੰਡੇ ਸਾੜ ਦਿੱਤੇ।
ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਦੀਆਂ ਬੱਸਾਂ ਉੱਤੇ ਭਾਰਤ ਮਾਤਾ ਦੇ ਪੋਸਟਰ ਲਾਏ ਅਤੇ ਖਾਲਿਸਤਾਨ ਦੇ ਝੰਡਿਆਂ ਨੂੰ ਅੱਗ ਲਗਾਈ, ਨਾਲ ਹੀ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਸ਼ਾਂਡਿਲਿਆ ਨੇ ਚੇਤਾਵਨੀ ਦਿੱਤੀ ਕਿ ਜੇ ਕਿਸੇ ਵਾਹਨ ਉੱਤੇ ਭਿੰਡਰਾਂਵਾਲਾ ਦੀ ਤਸਵੀਰ ਨਜ਼ਰ ਆਈ ਤਾਂ ਉਸ ਨੂੰ ਹਟਾ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸ਼ਿਮਲਾ ਵਿੱਚ ਵੀ ਖਾਲਿਸਤਾਨ ਦਾ ਝੰਡਾ ਸਾੜਿਆ ਜਾਵੇਗਾ ਅਤੇ ਇਹ ਸਾਫ਼ ਕਰ ਦਿੱਤਾ ਕਿ ਖਾਲਿਸਤਾਨ ਨਾ ਬਣਿਆ ਹੈ ਅਤੇ ਨਾ ਹੀ ਬਣਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:- 'ਮਾਂ ਬਦਲੀ-ਬਦਲੀ ਲੱਗ ਰਹੀ, ਕਿਸੇ ਨਾਲ ਗੱਲ ਨਹੀਂ ਕਰ ਰਹੀ'! ਧੀ ਹਸਪਤਾਲ ਦੀ ਬਜਾਏ ਭੱਜੀ ਥਾਣੇ, ਫਿਰ ਖੁੱਲ੍ਹਿਆ 20 ਕਰੋੜ ਦਾ ਰਾਜ਼
ਵੀਰਵਾਰ ਨੂੰ ਅੰਬਾਲਾ ਦੇ ਕਾਲਕਾ ਚੌਕ ਤੇ ਖਾਲਿਸਤਾਨ ਦਾ ਝੰਡਾ ਸਾੜਿਆ ਗਿਆ ਅਤੇ "ਖਾਲਿਸਤਾਨ ਮੁਰਦਾਬਾਦ," "ਭਿੰਡਰਾਂਵਾਲਾ ਮੁਰਦਾਬਾਦ," "ਭਾਰਤ ਮਾਤਾ ਕੀ ਜੈ," ਅਤੇ "ਇਨਕਲਾਬ ਜ਼ਿੰਦਾਬਾਦ" ਵਰਗੇ ਨਾਅਰੇ ਗੂੰਜੇ।
ਇਸ ਮੌਕੇ ਸੈਂਕੜੇ ਕਾਰਕੁੰਨਾਂ ਨੇ ਖਾਲਿਸਤਾਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ, ਹਿਮਾਚਲ ਤੇ ਹਰਿਆਣਾ ਦੀਆਂ ਬੱਸਾਂ ਉੱਤੇ ਭਾਰਤ ਮਾਤਾ ਦੀਆਂ ਤਸਵੀਰਾਂ ਲਗਾਈਆਂ। ਸ਼ਾਂਡਿਲਿਆ ਨੇ ਕਿਹਾ ਕਿ ਜੇ ਕਿਸੇ ਗੱਡੀ ਤੇ ਭਿੰਡਰਾਂਵਾਲਾ ਦੀ ਫੋਟੋ ਦਿਸੇਗੀ ਤਾਂ ਉਸ ਨੂੰ ਤੋੜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:- ਮਹਿਲਾ SI ਨੇ ਇੱਕ ਮਹੀਨੇ ਦੀ ਲਈ ਛੁੱਟੀ, ਅਫ਼ਸਰ ਨੇ ਅਰਜ਼ੀ ਪੜ੍ਹ ਤੁਰੰਤ ਭੇਜ ਦਿੱਤਾ ਸਲਾਖਾਂ ਪਿੱਛੇ, ਪੜ੍ਹੋ ਅਜਿਹਾ ਕੀ ਸੀ ਅਰਜ਼ੀ 'ਚ
ਉਨ੍ਹਾਂ ਨੇ ਖਾਲਿਸਤਾਨ ਸਮਰਥਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਦੇਸ਼ ਵਿੱਚ ਕਿਸੇ ਵੀ ਕਿਸਮ ਦੀਆਂ ਅਲਗਾਵਵਾਦੀ ਸਰਗਰਮੀਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਸ਼ਾਂਡਿਲਿਆ ਨੇ ਐਲਾਨ ਕੀਤਾ ਕਿ ਹਿਮਾਚਲ ਵਿੱਚ ਖਾਲਿਸਤਾਨ ਸਮਰਥਕਾਂ ਦੀਆਂ ਗਤੀਵਿਧੀਆਂ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਸ਼ਿਮਲਾ ਵਿੱਚ ਖਾਲਿਸਤਾਨ ਦਾ ਝੰਡਾ ਸਾੜ ਕੇ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਭਾਰਤ ਵਿੱਚ ਅਲਗਾਵਵਾਦੀ ਸ਼ਕਤੀਆਂ ਲਈ ਕੋਈ ਜਗ੍ਹਾ ਨਹੀਂ ਹੈ।
ਇਹ ਵੀ ਪੜ੍ਹੋ:- ਇਸ ਮਸ਼ਹੂਰ ਅਭਿਨੇਤਰੀ ਨੇ ਜੁਆਇਨ ਕਰ ਲਿਆ OnlyFans ਪੇਜ, ਕਿਹਾ- ਪਾਵਾਂਗੀ ਹੁਣ... ਪੜ੍ਹੋ ਪੂਰੀ ਖਬਰ
ਸ਼ਾਂਡਿਲਿਆ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ, "ਖਾਲਿਸਤਾਨ ਕਦੇ ਨਹੀਂ ਬਣ ਸਕਦਾ। ਜਿਹੜੀਆਂ ਤਾਕਤਾਂ ਦੇਸ਼ ਵਿਰੁੱਧ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ।" ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਖਾਲਿਸਤਾਨ ਅਤੇ ਭਿੰਡਰਾਂਵਾਲਾ ਦੀ ਸ਼ਲਾਘਾ ਕਰਨ ਵਾਲਿਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਨੇ ਮੰਗ ਕੀਤੀ ਕਿ ਅਜਿਹੇ ਸਖ਼ਤ ਕਾਨੂੰਨ ਬਣਾਏ ਜਾਣ ਜਿਨ੍ਹਾਂ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਜਾਂ ਭਿੰਡਰਾਂਵਾਲਾ ਦੀ ਤਸਵੀਰ ਲਗਾਉਣ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਹੋਵੇ।
Tensions between Himachal Pradesh and Khalistani supporters have now extended to Haryana. In Ambala, Viresh Shandilya, the National President of the Anti-Terrorist Front India, led a protest by burning Khalistan flags. Activists also placed Bharat Mata posters on buses traveling between Punjab, Haryana, and Himachal Pradesh while setting fire to Khalistan flags. Slogans against Jarnail Singh Bhindranwale were raised, with Shandilya declaring that any vehicle displaying Bhindranwale's photo would be overturned. He further stated that the Khalistan flag would also be burned in Shimla soon, reaffirming that Khalistan will never be allowed to form.
On Thursday, Khalistan flags were burned at Kalka Chowk in Ambala, accompanied by chants like "Khalistan Murdabad," "Bhindranwale Murdabad," "Bharat Mata Ki Jai," and "Inqilab Zindabad." Hundreds of protesters participated, opposing Khalistan and affixing pictures of Bharat Mata on buses in Punjab, Himachal, and Haryana.
Shandilya made it clear that any vehicle displaying Bhindranwale's image would be toppled. He warned Khalistani supporters that separatist activities would not be tolerated in India, and expressed strong opposition to the ongoing activities in Himachal Pradesh. He pledged that the Khalistan flag would be burned in Shimla as well, sending a clear message that separatist movements have no place in India.
Shandilya emphasized that India’s sovereignty would not be compromised and insisted that Khalistan would never be established. He promised that those promoting Khalistan and Bhindranwale would face severe consequences. Shandilya also called on the central and state governments to file sedition charges against those who glorify Khalistan and Bhindranwale, and proposed enacting strict laws that would impose life imprisonment on those who raise Khalistan flags or display Bhindranwale’s pictures.
No comments: