ਸ਼ਾਪਿੰਗ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਹੋਲੀ ਦੇ ਮੌਕੇ ਉਤੇ 14 ਮਾਰਚ ਨੂੰ ਇਲੈਕਟ੍ਰਾਨਿਕ ਅਤੇ ਇਲੈਕਟੀਕਲ ਦੀਆਂ 13 ਮਾਰਕਿਟਾਂ ਬੰਦ ਰਹਿਣਗੀਆਂ।
ਇਨ੍ਹਾਂ ਮਾਰਕਿਟਾਂ ਵਿਚ ਫਗਵਾੜਾ ਗੇਟ, ਮਿਲਾਪ ਚੌਂਕ, ਰੇਲਵੇ ਰੋਡ, ਸ਼ਹੀਦ ਭਗਤ ਸਿੰਘ ਚੌਂਕ, ਪ੍ਰਤਾਪ ਬਾਗ, ਚਹਾਰ ਬਾਗ, ਸ਼ੇਰੇ ਪੰਜਾਬ ਮਾਰਿਕਟ, ਗੁਰੂ ਨਾਨਕ ਮਾਰਕਿਟ, ਸਿੰਧੂ ਮਾਰਕਿਟ, ਆਹੂਜਾ ਮਾਰਕਿਟ ਅਤੇ ਕ੍ਰਿਸ਼ਨਾ ਮਾਰਕਿਟ ਸ਼ਾਮਲ ਹਨ। ਇਹ ਜਾਣਕਾਰੀ ਸੰਯੁਕਤ ਰੂਪ ਨਾਲ ਇਲੈਕਟ੍ਰਾਨਿਕ ਮਾਰਕਿਟ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਅਤੇ ਇਲੈਕਟ੍ਰੀਕਲ ਮਾਰਕਿਟ ਦੇ ਪ੍ਰਧਾਨ ਅਮਿਤ ਸਹਿਗਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮਾਰਕਿਟਾਂ ਦੇ ਮੈਂਬਰਾਂ ਨੇ ਮਿਲ ਕੇ ਇਹ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ:- ਹੋਲੀ ਤੋਂ ਪਹਿਲਾਂ ਸਸਤਾ ਹੋਇਆ ਤੇਲ, ਜਾਣੋ ਆਪਣੇ ਸ਼ਹਿਰ ਦੇ ਤਾਜ਼ਾ ਰੇਟ...
ਅਟਾਰੀ ਬਾਜ਼ਾਰ ਸਣੇ ਇਹ ਬਾਜ਼ਾਰ ਵੀ ਰਹਿਣਗੇ ਬੰਦ
ਹੋਲੀ ਦੇ ਤਿਉਹਾਰ ਦੇ ਸਬੰਧ ਵਿਚ ਅਟਾਰੀ ਬਾਜ਼ਾਰ ਅਤੇ ਆਲੇ-ਦੁਆਲੇ ਦਾ ਹੋਲਸੇਲ ਇਲਾਕਾ ਸ਼ੁੱਕਰਵਾਰ 14 ਮਾਰਚ ਨੂੰ ਬੰਦ ਰਹੇਗਾ। ਇਹ ਜਾਣਕਾਰੀ ਦਿੰਦੇ ਹੋਏ ਦਿ ਹੋਲਸੇਲ ਜਨਰਲ ਮਰਚੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ, ਜਨਰਲ ਸੈਕਟਰੀ ਅਨਿਲ ਨਿਸ਼ਚਲ ਅਤੇ ਚੇਅਰਮੈਨ ਭੁਪਿੰਦਰ ਜੈਨ ਨੇ ਦੱਸਿਆ ਕਿ
ਅਟਾਰੀ ਬਾਜ਼ਾਰ ਦੇ ਨਾਲ ਲੱਗਦੇ ਬਰਤਨ ਬਾਜ਼ਾਰ, ਗੁਰੂ ਬਾਜ਼ਾਰ, ਪਾਪੜੀ ਬਾਜ਼ਾਰ, ਲਾਲ ਬਾਜ਼ਾਰ, ਪੀਰ ਬੋਦਲਾਂ ਬਾਜ਼ਾਰ, ਭੱਟ ਮਾਰਕਿਟ, ਵਿਆਸ ਮਾਰਕਿਟ, ਕੈਂਚੀਆਂ ਵਾਲੀ ਗਲੀ, ਕਾਦੇ ਸ਼ਾਹ ਚੌਕ ਅਤੇ ਪੰਜਪੀਰ ਬਾਜ਼ਾਰ ਆਦਿ ਵਿਚ ਸਥਿਤ ਮਨਿਆਰੀ, ਹੌਜ਼ਰੀ, ਰੈਡੀਮੇਡ ਗਾਰਮੈਂਟਸ, ਆਰਟੀਫੀਸ਼ੀਅਲ ਜਿਊਲਰੀ, ਪਲਾਸਟਿਕ ਗੁੱਡਜ਼ ਅਤੇ ਜਨਰਲ ਮਰਚੈਂਟਸ ਦੀਆਂ ਸਾਰੀਆਂ ਦੁਕਾਨਾਂ ਪੂਰਾ ਦਿਨ ਬੰਦ ਰਹਿਣਗੀਆਂ।
ਇਹ ਵੀ ਪੜ੍ਹੋ:- ਪੰਜਾਬ 'ਚ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਵੱਡੇ ਝਟਕੇ ਦੀ ਤਿਆਰੀ
ਉਥੇ ਹੀ ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ ਅਤੇ ਮਾਈ ਹੀਰਾਂ ਗੇਟ ਟ੍ਰੇਡਰਜ਼ ਐਸੋਸੀਏਸ਼ਨ (ਰਜਿ.) ਵੱਲੋਂ ਹੋਲੀ ਦੇ ਤਿਉਹਾਰ ਦੇ ਸਬੰਧ ਵਿਚ 14 ਮਾਰਚ ਨੂੰ ਬਾਜ਼ਾਰ ਬੰਦ ਰੱਖਿਆ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਜੋਸ਼ੀ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿਉਹਾਰ ਦੇ ਮੱਦੇਨਜ਼ਰ ਬਾਜ਼ਾਰ ਨੂੰ ਬੰਦ ਰੱਖਿਆ ਜਾਵੇਗਾ।
ਉਨਾਂ ਕਿਹਾ ਕਿ ਸ਼ੁੱਕਰਵਾਰ ਨੂੰ ਐਸੋਸੀਏਸ਼ਨ ਅਧੀਨ ਆਉਂਦੀਆਂ ਸਾਰੀਆਂ ਦੁਕਾਨਾਂ ਪੂਰੀ ਤਰ੍ਹਾਂ ਨਾਲ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਤਾਬਾਂ ਅਤੇ ਸਟੇਸ਼ਨਰੀ ਦੇ ਸੀਜ਼ਨ ਨੂੰ ਵੇਖਦੇ ਹੋਏ ਆਖਰੀ ਐਤਵਾਰ ਨੂੰ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
Important news has been released for shoppers: On the occasion of Holi, 13 electronic and electrical markets will remain closed on March 14. These markets include Phagwara Gate, Milap Chowk, Railway Road, Shaheed Bhagat Singh Chowk, Pratap Bagh, Chahar Bagh, Shere Punjab Market, Guru Nanak Market, Sindhu Market, Ahuja Market, and Krishna Market. The decision was jointly announced by the Presidents of the Electronic Market, Baljit Singh Ahluwalia, and the Electrical Market, Amit Sehgal, stating that the market members collectively agreed on this closure.
Additionally, Attari Market and its nearby wholesale areas will also remain closed on Friday, March 14, in observance of Holi. The President of the Wholesale General Merchants Welfare Association, Sukhwinder Singh Bagga, along with General Secretary Anil Nischal and Chairman Bhupinder Jain, informed that all shops dealing in items like hosiery, readymade garments, artificial jewelry, plastic goods, and general merchandise in Bartan Bazar, Guru Bazar, Papdi Bazar, Lal Bazar, Peer Bodlan Bazar, Bhatt Market, Vyas Market, Kainchiyan Wali Gali, Kade Shah Chowk, and Panjpir Bazar will remain closed throughout the day.
Meanwhile, the Adda Hoshiarpur, Adda Tanda, and Mai Hiran Gate Traders Association (Regd.) also announced that their markets will be closed on March 14 for Holi celebrations. President Deepak Joshi stated that, as in previous years, the market will remain closed, with all shops under the association's jurisdiction being shut for the day. However, in light of the ongoing book and stationery season, the shops will open on the last Sunday of the month.
No comments: