ਜੇ 2 ਲੱਖ ਤੋਂ ਜ਼ਿਆਦਾ ਕੈਸ਼ ਲਿਆ ਤਾਂ ਲੱਗੇਗਾ 100% ਜੁਰਮਾਨਾ, ਬਚ ਨਹੀਂ ਸਕੋਗੇ ਤੁਸੀਂ!

 ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਕਈ ਥਾਵਾਂ ’ਤੇ ਨਕਦੀ ਨੂੰ ਅਜੇ ਵੀ ਸਵੀਕਾਰ ਕੀਤਾ ਜਾਂਦਾ ਹੈ, ਖਾਸ ਕਰਕੇ ਜਾਇਦਾਦ ਦੇ ਸੌਦਿਆਂ, ਕਾਰੋਬਾਰੀ ਲੈਣ-ਦੇਣ ਅਤੇ ਸਮਾਜਿਕ ਕੰਮਾਂ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਦੀ ਵਰਤੋਂ ਹੁੰਦੀ ਹੈ। 

ਪਰ ਜੇ ਤੁਸੀਂ ਨਕਦ ਲੈਣ-ਦੇਣ ਵਿੱਚ ਕੁਝ ਹੱਦਾਂ ਨੂੰ ਪਾਰ ਕਰ ਜਾਂਦੇ ਹੋ ਤਾਂ ਤੁਹਾਨੂੰ ਸਭ ਕੁਝ ਗੁਆਉਣ ਦਾ ਖਤਰਾ ਵੀ ਹੋ ਸਕਦਾ ਹੈ।

ਵਿੱਤੀ ਸਲਾਹਕਾਰਾਂ ਅਤੇ ਟੈਕਸ ਮਾਹਿਰਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਵੱਡੇ ਨਕਦ ਲੈਣ-ਦੇਣ ’ਤੇ ਭਾਰਤੀ ਟੈਕਸ ਕਾਨੂੰਨਾਂ ਅਨੁਸਾਰ ਸਖਤ ਜੁਰਮਾਨੇ ਲੱਗ ਸਕਦੇ ਹਨ। ਹਾਲ ਹੀ ਦੀ ਇੱਕ ਵਾਇਰਲ ਪੋਸਟ ਨੇ ਦਿਖਾਇਆ ਹੈ ਕਿ ਇਹਨਾਂ ਨਿਯਮਾਂ ਨੂੰ ਬਿਨਾਂ ਜਾਣੇ ਤੋੜਨਾ ਕਿੰਨਾ ਸੌਖਾ ਹੈ ਅਤੇ ਇਸ ਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਹਨ।

ਇਹ ਵੀ ਪੜ੍ਹੋ:-  ਛੋਟੀ ਜਿਹੀ ਗਲਤੀ ਤੇ ਹੁਣ ਢਾਹਿਆ ਜਾਵੇਗਾ 31 ਕਰੋੜ ਦਾ ਆਲੀਸ਼ਾਨ ਘਰ, ਅਦਾਲਤ ਦੇ ਹੁਕਮ ਤੋਂ ਮਕਾਨ ਮਾਲਕ ਹੈਰਾਨ

ਐਕਸ ’ਤੇ ਇੱਕ ਪੋਸਟ ਵਿੱਚ ਸੀਏ ਨਿਤਿਨ ਕੌਸ਼ਿਕ ਨੇ ਲਿਖਿਆ, “2 ਲੱਖ ਰੁਪਏ ਤੋਂ ਵੱਧ ਨਕਦੀ ਸਵੀਕਾਰ ਕਰਨ ਨਾਲ ਤੁਸੀਂ ਸਭ ਕੁਝ ਗੁਆ ਸਕਦੇ ਹੋ! 


ਕੀ ਤੁਸੀਂ ਸੋਚਦੇ ਹੋ ਕਿ ਭੁਗਤਾਨ ਨੂੰ ਵੰਡ ਕੇ ਪੈਸੇ ਬਚਾ ਸਕਦੇ ਹੋ? ਫਿਰ ਤੁਹਾਨੂੰ ਦੁਬਾਰਾ ਸੋਚਣਾ ਪਵੇਗਾ! ਇਨਕਮ ਟੈਕਸ ਐਕਟ ਦੀ ਧਾਰਾ 269ST ਅਨੁਸਾਰ 2 ਲੱਖ ਰੁਪਏ ਜਾਂ ਇਸ ਤੋਂ ਵੱਧ ਨਕਦੀ ਸਵੀਕਾਰ ਕਰਨਾ—ਚਾਹੇ ਇੱਕੋ ਵਾਰ ’ਚ ਹੋਵੇ ਜਾਂ ਕਿਸ਼ਤਾਂ ’ਚ—100 ਫੀਸਦੀ ਜੁਰਮਾਨਾ ਲਿਆ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜੋ ਕੁਝ ਤੁਸੀਂ ਲਿਆ, ਉਹ ਸਭ ਗੁਆ ਸਕਦੇ ਹੋ।”

ਸੀਏ ਨੇ ਦੱਸਿਆ ਕਿ ਨਿਯਮ ਕਿਵੇਂ ਕੰਮ ਕਰਦਾ ਹੈ:

ਰੋਜ਼ਾਨਾ ਸੀਮਾ: ਇੱਕ ਦਿਨ ਵਿੱਚ 2 ਲੱਖ ਰੁਪਏ ਤੋਂ ਵੱਧ ਨਕਦੀ ਲੈਣਾ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। ਮਿਸਾਲ ਵਜੋਂ, ਸਵੇਰੇ ₹1.5 ਲੱਖ ਅਤੇ ਸ਼ਾਮ ਨੂੰ ₹1 ਲੱਖ ਮਿਲਣ ਨਾਲ ਕੁੱਲ ₹2.5 ਲੱਖ ਹੋ ਜਾਂਦਾ ਹੈ, ਤਾਂ ਜੁਰਮਾਨਾ ₹2.5 ਲੱਖ ਹੋਵੇਗਾ।

ਇਹ ਵੀ ਪੜ੍ਹੋ:-  ਵਿਅਕਤੀ ਨੇ ਬੰਦ ਕੀਤਾ ਫ਼ੋਨ ਦਾ Internet, ਦੁਬਾਰਾ On ਕਰਦਿਆਂ ਹੀ ਉੱਡ ਗਏ ਪੌਣੇ 8 ਲੱਖ ਰੁਪਏ

ਭੁਗਤਾਨ ਨੂੰ ਦਿਨਾਂ ’ਚ ਵੰਡਣਾ? ਇਹ ਵੀ ਕੰਮ ਨਹੀਂ ਕਰਦਾ। ਜਿਵੇਂ ਕਿ ₹3 ਲੱਖ ’ਚ ਪਲਾਟ ਵੇਚਣਾ ਅਤੇ ਤਿੰਨ ਦਿਨਾਂ ਲਈ ਰੋਜ਼ਾਨਾ ₹1 ਲੱਖ ਲੈਣਾ, ਇਹ ਵੀ ਗੈਰ-ਕਾਨੂੰਨੀ ਹੈ।

ਵਿਆਹ ਅਤੇ ਸਮਾਗਮ: ਕੇਟਰਿੰਗ ਲਈ ₹1.5 ਲੱਖ ਅਤੇ ਸਜਾਵਟ ਲਈ ₹1 ਲੱਖ ਵਰਗੇ ਖਰਚੇ ਇੱਕ ਲੈਣ-ਦੇਣ ਵਜੋਂ ਗਿਣੇ ਜਾਂਦੇ ਹਨ। ਜੇ ਕੁੱਲ ₹2.5 ਲੱਖ ਹੋਇਆ, ਤਾਂ ਜੁਰਮਾਨਾ ₹2.5 ਲੱਖ ਹੋਵੇਗਾ।

ਇੱਕ ਅਸਲ ਮਾਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਇੱਕ ਵਿਕਰੇਤਾ ਨੂੰ ਜਾਇਦਾਦ ਦੇ ਸੌਦੇ ਲਈ 6 ਮਹੀਨਿਆਂ ਤੱਕ ਹਰ ਮਹੀਨੇ ₹5 ਲੱਖ ਮਿਲਦੇ ਸਨ। ਹਰ ਭੁਗਤਾਨ ₹2 ਲੱਖ ਤੋਂ ਘੱਟ ਸੀ, ਪਰ ਕੁੱਲ ₹30 ਲੱਖ ਸੀ। ਅੰਤਿਮ ਜੁਰਮਾਨਾ ₹30 ਲੱਖ ਸੀ।”

ਇਹ ਵੀ ਪੜ੍ਹੋ:-  ਕਤਲ ਤੋਂ ਬਾਅਦ ਬੈੱਡ 'ਤੇ ਰੱਖੀ ਪਤੀ ਦੀ ਲਾਸ਼, ਫਿਰ ਓਸੇ ਬੈੱਡ 'ਤੇ ਸੁੱਤੀ ਪ੍ਰੇਮੀ ਨਾਲ...ਮੁਸਕਾਨ ਦਾ ਸ਼ੈਤਾਨੀ ਦਿਮਾਗ...

ਕਿਸ ਨੂੰ ਜੁਰਮਾਨਾ ਨਹੀਂ ਦੇਣਾ ਪਵੇਗਾ?

ਕਿਸੇ ਨੂੰ ਵੀ ਨਹੀਂ। 2 ਲੱਖ ਰੁਪਏ ਤੋਂ ਵੱਧ ਦਾ ਨਕਦ ਲੈਣ-ਦੇਣ ਕਦੇ ਵੀ ਸਵੀਕਾਰ ਨਹੀਂ ਕਰਨਾ ਚਾਹੀਦਾ, ਭਾਵੇਂ ਇਹ ਕਿਵੇਂ ਵੀ ਵੰਡਿਆ ਜਾਵੇ। ਕਾਰੋਬਾਰ, ਜਾਇਦਾਦ ਜਾਂ ਸਮਾਗਮਾਂ ਵਿੱਚ ਵੱਡੇ ਨਕਦ ਲੈਣ-ਦੇਣ ਤੋਂ ਬਚਣਾ ਚਾਹੀਦਾ ਹੈ। ਭੁਗਤਾਨ ਸਿਰਫ ਬੈਂਕ ਟ੍ਰਾਂਸਫਰ, UPI ਜਾਂ ਡਿਜੀਟਲ ਤਰੀਕਿਆਂ ਰਾਹੀਂ ਹੀ ਲੈਣੇ ਚਾਹੀਦੇ ਹਨ। ਕਈ ਲੋਕ ਅਣਜਾਣੇ ਵਿੱਚ ਇਸ ਨਿਯਮ ਨੂੰ ਤੋੜਦੇ ਹਨ ਅਤੇ ਫਿਰ ਉਨ੍ਹਾਂ ਨੂੰ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ।


In India, cash transactions are still widely accepted, especially in sectors like real estate, business deals, and social functions. However, exceeding certain limits in cash transactions can lead to severe penalties, as warned by financial advisors and tax experts on social media.

A recent post that went viral on X highlighted how easy it is to unknowingly break the rules and the dire consequences that follow. CA Nitin Kaushik shared a warning: "If you accept more than Rs 2 lakh in cash, you risk losing everything! You might think that paying in smaller amounts or using different modes of payment can save you, but think again! According to Section 269ST of the Income Tax Act, accepting cash payments of Rs 2 lakh or more in a single transaction can attract a penalty of 100% of the amount. In simpler terms, you will lose whatever you’ve received."

Here's how the rule works:

- One-day limit: Accepting more than Rs 2 lakh in cash in one day is a violation of the rule. For example, if you receive ₹1.5 lakh in the morning and ₹1 lakh in the evening, the total amount of ₹2.5 lakh will attract a penalty of ₹2.5 lakh.

- Dividing payments over multiple days: Breaking the payment into installments over different days doesn’t help. For instance, if you sell a property for ₹3 lakh and receive ₹1 lakh each day for three days, this will still be considered a violation.

- Event expenses: Cash payments for events, such as weddings, are also treated as a single transaction. For instance, if you pay ₹1.5 lakh for catering and ₹1 lakh for decorations, the total of ₹2.5 lakh will attract a penalty.

In one real-life case, a seller received ₹5 lakh each month for six months for a property deal. Although each payment was under ₹2 lakh, the total amount received was ₹30 lakh. As a result, the final penalty was ₹30 lakh.

To avoid penalties, it's advised to never accept cash payments exceeding ₹2 lakh, regardless of how they are divided. Large cash transactions should be avoided in business, real estate, and events. It’s always best to opt for digital payments like bank transfers or UPI to stay compliant with tax laws. Many individuals unknowingly violate this rule and end up facing hefty fines.


No comments:

Powered by Blogger.