ਦੇਸ਼ ’ਚ ਮੋਟਾਪੇ ਦੀ ਬੀਮਾਰੀ ਗੰਭੀਰ ਹੁੰਦੀ ਜਾ ਰਹੀ ਹੈ। ਇਕ ਤਾਜ਼ਾ ਖੋਜ ਵਿਚ ਕਿਹਾ ਗਿਆ ਹੈ ਕਿ ਵਿਆਹ ਤੋਂ ਬਾਅਦ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਮੋਟਾਪਾ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਵਿਆਹ ਤੋਂ ਬਾਅਦ ਮਰਦਾਂ ਦਾ ਭਾਰ 62 ਫੀਸਦੀ ਤੇ ਔਰਤਾਂ ਦਾ ਭਾਰ 39 ਫੀਸਦੀ ਵਧਣ ਦੀ ਸੰਭਾਵਨਾ ਹੁੰਦੀ ਹੈ। ਖੋਜ ’ਚ ਕਿਹਾ ਗਿਆ ਹੈ ਕਿ ਵਿਆਹ ਮਰਦਾਂ ’ਚ ਮੋਟਾਪੇ ਦਾ ਖ਼ਤਰਾ ਤਿੰਨ ਗੁਣਾ ਵਧਾ ਦਿੰਦੇ ਹਨ, ਜਦਕਿ ਔਰਤਾਂ ਦੇ ਮਾਮਲੇ ’ਚ ਅਜਿਹਾ ਨਹੀਂ ਹੈ। ਭਾਰ ਵਧਣ ਦਾ ਕਾਰਨ ਵਿਆਹ ਤੋਂ ਬਾਅਦ ਕੈਲੋਰੀ ਦੀ ਮਾਤਰਾ ਵਿਚ ਵਾਧਾ ਅਤੇ ਕਸਰਤ ਵਿਚ ਕਮੀ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ:- 60 ਦੀ ਉਮਰ 'ਚ ਤੀਜੀ ਵਾਰ ਲਾੜਾ ਬਣਨਗੇ ਆਮਿਰ ਖਾਨ! ਜਾਣੋ ਕੌਣ ਹੈ ਨਵੀਂ ਗਰਲਫ੍ਰੈਂਡ!
ਔਰਤਾਂ ’ਚ ਮੋਟਾਪੇ ਦਾ ਖਤਰਾ ਨਹੀਂ
ਇਕ ਰਿਪੋਰਟ ਅਨੁਸਾਰ ਮੋਟਾਪੇ ਲਈ ਮਾੜੀਆਂ ਖਾਣ-ਪੀਣ ਦੀਆਂ ਆਦਤਾਂ, ਜੈਨੇਟਿਕਸ, ਵਾਤਾਵਰਣ ਤੇ ਸਿਹਤ ਸਮੱਸਿਆਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਪਰ ਪੋਲੈਂਡ ’ਚ ਨੈਸ਼ਨਲ ਇੰਸਟੀਚਿਊਟ ਆਫ਼ ਕਾਰਡੀਓਲੋਜੀ ਦੇ ਵਿਗਿਆਨੀਆਂ ਨੇ ਖੋਜ ਕਰ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਮੋਟਾਪੇ ਲਈ ਹੋਰ ਕਾਰਨ ਵੀ ਜ਼ਿੰਮੇਵਾਰ ਹੁੰਦੇ ਹਨ ਜਾਂ ਨਹੀਂ।
ਖੋਜਕਾਰਾਂ ਨੇ 50 ਸਾਲ ਦੀ ਉਮਰ ਤੱਕ ਦੇ 2,405 ਪੁਰਸ਼ਾਂ ਦਾ ਅਧਿਐਨ ਕੀਤਾ। ਇਸ ਵਿਚ ਵਧੇ ਹੋਏ ਭਾਰ ਤੇ ਉਮਰ, ਵਿਆਹੁਤਾ ਸਥਿਤੀ, ਮਾਨਸਿਕ ਸਿਹਤ ਤੇ ਹੋਰ ਕਾਰਕਾਂ ਵਿਚਾਲੇ ਸਬੰਧ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਖੋਜ ਦੇ ਨਤੀਜਿਆਂ ਵਿਚ ਕਿਹਾ ਗਿਆ ਹੈ ਕਿ ਵਿਆਹੇ ਮਰਦਾਂ ਵਿਚ ਮੋਟਾਪੇ ਦਾ ਖ਼ਤਰਾ 3.2 ਫੀਸਦੀ ਵੱਧ ਹੁੰਦਾ ਹੈ ਪਰ ਵਿਆਹ ਔਰਤਾਂ ਵਿਚ ਮੋਟਾਪੇ ਦਾ ਖ਼ਤਰਾ ਨਹੀਂ ਵਧਾਉਂਦਾ।
ਇਹ ਵੀ ਪੜ੍ਹੋ:- ਹੋਲੀ ਮੌਕੇ PhonePe ''ਤੇ ਮਿਲ ਰਿਹੈ ਕੈਸ਼ਬੈਕ, ਲਿੰਕ ਹੋ ਰਿਹਾ ਵਾਇਰਲ
ਵਧਦੀ ਉਮਰ ਵੀ ਭਾਰ ਵਧਣ ਦਾ ਕਾਰਨ
2024 ਵਿਚ ਚੀਨ ’ਚ ਕੀਤੇ ਗਏ ਇਕ ਅਧਿਐਨ ਵਿਚ ਪਾਇਆ ਗਿਆ ਕਿ ਵਿਆਹ ਤੋਂ ਪਹਿਲਾਂ 5 ਸਾਲਾਂ ਦੌਰਾਨ ਮਰਦਾਂ ਦਾ ਬਾਡੀ ਮਾਸ ਇੰਡੈਕਸ ਵਧ ਗਿਆ, ਜਿਸ ਦਾ ਕਾਰਨ ਜ਼ਿਆਦਾ ਕੈਲੋਰੀ ਦੀ ਮਾਤਰਾ ਤੇ ਘੱਟ ਕਸਰਤ ਕਰਨਾ ਸੀ। ਇਸ ’ਚ ਦੱਸਿਆ ਗਿਆ ਕਿ ਵਿਆਹ ਤੋਂ ਬਾਅਦ ਮਰਦਾਂ ਦਾ ਵੱਧ ਭਾਰ ਯਾਨੀ ਭਾਰ ਵਧਣ ਵਿਚ 5.2 ਫੀਸਦੀ ਦਾ ਵਾਧਾ ਹੋਇਆ ਤੇ ਮੋਟਾਪਾ 2.5 ਫੀਸਦੀ ਵਧਿਆ।
ਇਹ ਵੀ ਪੜ੍ਹੋ:- ਸਹਿਮਤੀ ਨਾਲ ਜਵਾਈ ਤੋਂ ਪ੍ਰੇਗਨੈੱਟ ਹੋਈ 52 ਸਾਲ ਦੀ ਸੱਸ...ਕਾਰਨ ਜਾਣ ਹੋ ਜਾਵੋਗੇ ਹੈਰਾਨ !
ਇਸ ਤੋਂ ਪਹਿਲਾਂ ਯੂਨੀਵਰਸਿਟੀ ਆਫ ਬਾਥ ਵੱਲੋਂ ਕੀਤੀ ਗਈ ਇਕ ਖੋਜ ’ਚ ਪਾਇਆ ਗਿਆ ਸੀ ਕਿ ਇਕ ਔਸਤ ਵਿਆਹੇ ਮਰਦ ਅਣਵਿਆਹੇ ਮਰਦ ਨਾਲੋਂ 1.4 ਕਿਲੋਗ੍ਰਾਮ ਜ਼ਿਆਦਾ ਭਾਰੇ ਹੁੰਦੇ ਹਨ। ਇਕ ਹਾਲੀਆ ਖੋਜ ’ਚ ਕਿਹਾ ਗਿਆ ਹੈ ਕਿ ਵਧਦੀ ਉਮਰ ਵੀ ਭਾਰ ਵਧਣ ਦਾ ਇਕ ਕਾਰਨ ਹੈ। ਹਰ ਵਧਦੇ ਸਾਲ ਨਾਲ ਮਰਦਾਂ ਵਿਚ ਮੋਟਾਪੇ ਦਾ ਖ਼ਤਰਾ 3 ਫੀਸਦੀ ਤੇ ਔਰਤਾਂ ਵਿਚ 4 ਫੀਸਦੀ ਵਧ ਜਾਂਦਾ ਹੈ। ਇਸ ਦੇ ਨਾਲ ਹੀ ਹਰ ਸਾਲ ਮਰਦਾਂ ਵਿਚ ਮੋਟਾਪੇ ਦਾ ਖ਼ਤਰਾ 4 ਫੀਸਦੀ ਤੇ ਔਰਤਾਂ ਵਿਚ 6 ਫੀਸਦੀ ਵਧਦਾ ਹੈ। ਇਕ ਹੋਰ ਖੋਜ ਦੇ ਅਨੁਸਾਰ ਦੁਨੀਆ ਭਰ ਵਿਚ ਮੋਟਾਪਾ ਵਧ ਰਿਹਾ ਹੈ ਅਤੇ 2.5 ਅਰਬ ਬਾਲਗ ਤੇ ਬੱਚੇ ਜਾਂ ਤਾਂ ਮੋਟੇ ਹਨ ਜਾਂ ਜ਼ਿਆਦਾ ਭਾਰ ਵਾਲੇ ਹਨ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਸਾਲ 2050 ਤੱਕ ਦੁਨੀਆ ਭਰ ਵਿਚ ਅੱਧੇ ਤੋਂ ਵੱਧ ਬਾਲਗ ਅਤੇ ਇਕ ਤਿਹਾਈ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਜਾਣਗੇ।
Obesity is becoming a significant issue in many countries. A recent study highlights that men face a higher risk of obesity after marriage compared to women. It found that married men are 62% more likely to gain weight, while married women are 39% more likely to gain weight. The study suggests that marriage triples the risk of obesity in men, but does not have the same effect on women. This weight gain is attributed to an increase in calorie intake and a decrease in physical activity after marriage.
Regarding the risk of obesity in women, a report notes that poor eating habits, genetics, environmental factors, and health problems have all been linked to obesity. However, researchers at the National Institute of Cardiology in Poland wanted to explore whether other factors might also contribute. They studied 2,405 men under the age of 50, looking at how age, marital status, mental health, and other factors relate to weight gain. Their findings showed that married men face a 3.2% higher risk of obesity, but marriage does not seem to affect the obesity risk for women.
Another study from China in 2024 found that men’s body mass index (BMI) increased in the five years leading up to their marriage, mainly due to increased calorie consumption and reduced physical activity. Post-marriage, men showed a 5.2% higher risk of being overweight and a 2.5% higher risk of obesity.
Earlier research from the University of Bath also revealed that married men, on average, weigh 1.4 kilograms more than their unmarried counterparts. In addition, other studies have shown that age is a contributing factor to weight gain, with obesity risk rising by 3% each year in men and 4% in women. As people age, the likelihood of obesity increases by 4% in men and 6% in women annually. Furthermore, global obesity rates are rising, with 2.5 billion adults and children being overweight or obese. Projections indicate that by 2050, more than half of the adult population and one-third of children worldwide will be obese.
No comments: