ਹੋਲੀ ਮੌਕੇ ਪੰਜਾਬ ਸਰਕਾਰ ਵੱਲੋਂ ਉਦਯੋਗਕਾਰਾਂ ਨੂੰ ਖੁਸ਼ ਕਰ ਦਿੱਤਾ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਨੇ ਪੰਜਾਬ ਵਾਸੀਆਂ ਨੂੰ ਹੋਲੀ ਦੀ ਵਧਾਈ ਦਿੰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ
ਕਿ ਹੋਲੀ ‘ਤੇ ਪੰਜਾਬ ਸਰਕਾਰ ਦਾ ਉਦਯੋਗਕਾਰਾਂ ਨੂੰ ਖਾਸ ਤੋਹਫ਼ਾ ਦਿੰਦੇ ਹੋਏ OTS ਸਕੀਮ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ:- UAE ਤੋਂ ਭਾਰਤੀਆਂ ਲਈ ਖੁਸ਼ਖ਼ਬਰੀ, ਵੀਜ਼ਾ ਆਨ ਅਰਾਈਵਲ ''ਤੇ ਵੱਡਾ ਐਲਾਨ
ਉਨ੍ਹਾਂ ਨੇ ਇੱਕ ਵੀਡੀਓ ਸੁਨੇਹਾ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ-ਪਿਛਲੀਆਂ 4 ਉਦਯੋਗਕਾਰੀ ਮੀਟਿੰਗਾਂ ‘ਚ PSI, ECI ਅਤੇ ਪਲਾਟਾਂ ਨੂੰ ਲੈ ਕੇ OTS ਸਕੀਮ ਸਭ ਤੋਂ ਵੱਡਾ ਮੁੱਦਾ ਰਿਹਾ। 10 ਦਿਨ ਪਹਿਲਾਂ ਕੈਬਨਿਟ ਮੀਟਿੰਗ ‘ਚ OTS ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਹੁਣ ਕੈਬਨਿਟ ਮੀਟਿੰਗ ਤੋਂ ਸਿਰਫ 10 ਦਿਨਾਂ ‘ਚ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਤਿਹਾਸ ‘ਚ ਪਹਿਲੀ ਵਾਰ, ਆਮ ਆਦਮੀ ਪਾਰਟੀ ਸਰਕਾਰ ਨੇ 10 ਦਿਨਾਂ ‘ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ:- ਮਾਸੂਮ ਦੇ ਕਿਡਨੈਪਰਾਂ ਨੇ ਮੰਗੇ 1 ਕਰੋੜ, ਪੁਲਸ ਨੇ ਐਨਕਾਊਂਟਰ ''ਚ ਕਰ''ਤਾ ਢੇਰ
30-40 ਸਾਲ ਤੋਂ ਲਟਕੇ ਹੋਏ ਮਾਮਲਿਆਂ ਨੂੰ ਡਿਮਾਂਡ ਲੈਟਰ ਰਾਹੀਂ ਨਿਪਟਾਇਆ ਜਾਵੇਗਾ, ਸਰਕਾਰ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਪਲਾਟ ਆਪਣੇ ਨਾਮ ਕਰਵਾਏਗੀ। ਉਨ੍ਹਾਂ ਨੇ ਦੱਸਿਆ ਹੈ ਕਿ ਸਰਕਾਰੀ ਅਧਿਕਾਰੀ ਤੁਹਾਡੇ ਕੋਲ ਆਪ ਹੀ ਆਉਣਗੇ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਹੋਲੀ ਸੁਰੱਖਿਅਤ ਢੰਗ ਨਾਲ ਖੇਡਣ ਦੀ ਅਪੀਲ ਵੀ ਕੀਤੀ ਹੈ।
ਦੱਸ ਦਈਏ ਇਸ ਮਹੀਨੇ ਦੀ 3 ਮਾਰਚ ਨੂੰ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਸੀ। ਜਿਸ ਵਿੱਚ ਉਦਯੋਗਪਤੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਅਹਿਮ ਫੈਸਲਾ ਲਿਆ ਗਿਆ ਸੀ। ਜਿਸ ਵਿੱਚ ਦੋ ਵਨ ਟਾਈਮ ਸੈਟਲਮੈਂਟ (OTS) ਸਕੀਮਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਪਹਿਲੀ ਸਕੀਮ ਲੈਂਡ ਇਨਹਾਂਸਮੈਂਟ ਸਕੀਮ ਹੈ, ਜਿਸ ਦੇ ਤਹਿਤ ਉਦਯੋਗਪਤੀਆਂ ਨੂੰ 8% ਸਾਦੇ ਵਿਆਜ ਨਾਲ ਆਪਣੇ ਬਕਾਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਸਕੀਮ ਵਿੱਚ ਮਿਸ਼ਰਿਤ ਵਿਆਜ ਅਤੇ ਜੁਰਮਾਨਾ ਮੁਆਫ਼ ਕਰ ਦਿੱਤਾ ਗਿਆ ਹੈ।
ਦੂਜੀ ਸਕੀਮ ਮੂਲ ਰਕਮ ਨਾਲ ਜੁੜੀ OTS ਸਕੀਮ ਹੈ, ਜਿਸ ਵਿੱਚ 8% ਵਿਆਜ ਵੀ ਦੇਣਾ ਪਵੇਗਾ। ਲੋਕਾਂ ਦੀ ਸਹੂਲਤ ਲਈ ਦੋ ਮਦਦ ਕਾਊਂਟਰ ਵੀ ਸਥਾਪਤ ਕੀਤੇ ਜਾਣਗੇ। ਦੋਵੇਂ ਯੋਜਨਾਵਾਂ 31 ਦਸੰਬਰ ਤੱਕ ਲਾਗੂ ਰਹਿਣਗੀਆਂ ਅਤੇ ਇਨ੍ਹਾਂ ਤੋਂ ਘੱਟੋ-ਘੱਟ 4,000 ਲੋਕਾਂ ਨੂੰ ਲਾਭ ਹੋਣ ਦੀ ਉਮੀਦ ਹੈ।
On the occasion of Holi, the Punjab government has brought good news for industrialists. Cabinet Minister Tarunpreet Saundh, while extending Holi greetings to the people of Punjab, announced the issuance of a notification for the One-Time Settlement (OTS) scheme, offering a special gift to industrialists.
In a video message, Saundh highlighted that the OTS scheme concerning PSI, ECI, and plots had been a major topic in the last four industrial meetings. He revealed that the OTS scheme had been approved by the cabinet just 10 days ago, and for the first time in history, the Aam Aadmi Party (AAP) government has issued the notification within such a short time.
This initiative aims to resolve long-pending cases, some of which have been open for 30 to 40 years, through demand letters, allowing the government to obtain the plots along with the required documents. Saundh assured that government officials would personally visit the concerned industrialists to facilitate the process. Additionally, he urged the people of Punjab to celebrate Holi safely.
It is worth mentioning that an important cabinet meeting took place on March 3, during which two key OTS schemes were approved, bringing significant relief to industrialists. The first is the Land Enhancement Scheme, where industrialists will only need to pay their dues with an 8% simple interest, with compound interest and penalties waived. The second scheme is linked to the principal amount, also with 8% interest. To assist people, two help counters will be set up, and both schemes will remain active until December 31, with an estimated 4,000 beneficiaries expected.
No comments: