ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਨੂੰ ਲੈ ਕੇ ਭਾਜਪਾ ਨਾ ਸਿਰਫ਼ ਉਤਸ਼ਾਹਿਤ ਹੈ, ਸਗੋਂ 2027 ਵਿਚ ਸਰਕਾਰ ਬਣਾਉਣ ਲਈ ਵੀ ਪੂਰੀ ਤਰ੍ਹਾਂ ਕਾਨਫੀਡੈਂਟ ਹੈ,
ਜਿਸ ਕਾਰਨ ਪਾਰਟੀ ’ਚ ਇਨ੍ਹੀਂ ਦਿਨੀਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਵਿਚ ਭਾਜਪਾ ਦੇ ਕਈ ਵੱਡੇ ਨੇਤਾਵਾਂ ਦੇ ਨਾਲ-ਨਾਲ ਪਾਰਟੀ ਦੇ ਸੂਬਾ ਇੰਚਾਰਜ ਤੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ, ਪੰਜਾਬ ਭਾਜਪਾ ਸੂਬਾ ਸੰਗਠਨ ਮੰਤਰੀ ਮੰਥਰੀ ਸ਼੍ਰੀਨਿਵਾਸਲੂ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ:- ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਇਹ ਵਾਲੇ ਲੋਕਾਂ ਨੂੰ ਦਿੱਤਾ ਹੋਲੀ ਦਾ ਤੋਹਫ਼ਾ
ਪਿਛਲੇ ਕੁਝ ਸਮੇਂ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਪਾਰਟੀ ਨੂੰ ਭੇਜੇ ਗਏ ਅਸਤੀਫ਼ੇ ਦੀਆਂ ਚਰਚਾਵਾਂ ਕਾਫੀ ਭਖੀਆਂ ਹੋਈਆਂ ਹਨ ਤੇ ਉਸ ਤੋਂ ਬਾਅਦ ਉਹ ਲਗਾਤਾਰ ਮੀਟਿੰਗਾਂ ’ਚੋਂ ਗਾਇਬ ਰਹੇ ਹਨ।
ਇਸ ਸਥਿਤੀ ਵਿਚ ਲੋਕ ਸਭਾ ਚੋਣਾਂ, ਵਿਧਾਨ ਸਭਾ ਤੇ ਨਗਰ ਨਿਗਮ ਚੋਣਾਂ ਆਈਆਂ ਪਰ ਪ੍ਰਧਾਨ ਦੀ ਘਾਟ ਪਾਰਟੀ ਨੂੰ ਇਸ ਲਈ ਮਹਿਸੂਸ ਨਹੀਂ ਹੋਈ ਕਿਉਂਕਿ ਵਿਜੇ ਰੂਪਾਣੀ ਤੋਂ ਲੈ ਕੇ ਸ਼੍ਰੀਨਿਵਾਸਲੂ ਨੇ ਇਸ ਪੂਰੀ ਸਥਿਤੀ ’ਚ ਪਾਰਟੀ ਵਰਕਰਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਲੋਕ ਪ੍ਰਧਾਨ ਦੀ ਗੈਰ-ਹਾਜ਼ਰੀ ਵਿਚ ਚੋਣਾਂ ਲੜ ਰਹੇ ਹਨ। ਪਾਰਟੀ ਨੇ ਪਿਛਲੇ ਕੁਝ ਸਮੇਂ ’ਚ ਵੋਟ ਸ਼ੇਅਰ ’ਚ ਵਾਧਾ ਹਾਸਲ ਕੀਤਾ ਹੈ। 6 ਫ਼ੀਸਦੀ ਅੰਕੜੇ ਤੋਂ ਹੇਠਾਂ ਆ ਚੁੱਕੀ ਭਾਜਪਾ ਪੰਜਾਬ ’ਚ ਹੁਣ 18 ਫ਼ੀਸਦੀ ਵੋਟ ਸ਼ੇਅਰ ਦਾ ਦਾਅਵਾ ਕਰ ਰਹੀ ਹੈ।
ਇਹ ਵੀ ਪੜ੍ਹੋ:- ਪੰਜਾਬ ਦੀਆਂ ਔਰਤਾਂ ਲਈ Good News, ਇਸ ਦਿਨ ਖਾਤਿਆਂ 'ਚ ਆਉਣਗੇ ਹਜ਼ਾਰ-ਹਜ਼ਾਰ ਰੁਪਏ; ਪੜ੍ਹੋ ਪੂਰੀ ਖਬਰ...
ਵਿਜੇ ਰੂਪਾਣੀ ਅਤੇ ਸ਼੍ਰੀਨਿਵਾਸਲੂ ਦੀ ਟੀਮ ਦੀ ਕੇਂਦਰੀ ਸੰਗਠਨ ਮੰਤਰੀ ਬੀ.ਐੱਲ. ਸੰਤੋਸ਼ ਨਾਲ ਚੰਗੀ ਟਿਊਨਿੰਗ ਹੈ, ਜਿਸ ਦਾ ਫਾਇਦਾ ਪੰਜਾਬ ਭਾਜਪਾ ਨੂੰ ਹੋ ਰਿਹਾ ਹੈ। ਇਸ ਟਿਊਨਿੰਗ ਕਾਰਨ ਹੀ ਸੂਬੇ ’ਚ ਟਿਕਟਾਂ ਦੀ ਵੰਡ ਤੋਂ ਲੈ ਕੇ ਹੋਰ ਪਹਿਲੂਆਂ ਤਕ ਹਰ ਚੀਜ਼ ਨੂੰ ਯੋਜਨਾਬੱਧ ਢੰਗ ਨਾਲ ਤਿਆਰ ਕੀਤਾ ਗਿਆ ਤਾਂ ਜੋ ਪਾਰਟੀ ਨੂੰ ਸਫਲ ਬਣਾਇਆ ਜਾ ਸਕੇ। ਪਾਰਟੀ ਚੋਣਾਂ ’ਚ ਉਮੀਦਵਾਰ ਲੱਭਣ ਲਈ ਬਹੁਤ ਸਾਰੇ ਲੋਕਾਂ ਨੂੰ ਬੇਨਤੀ ਕਰਦੀ ਦਿਖਾਈ ਦੇ ਰਹੀ ਹੈ, ਪਾਰਟੀ ਘੱਟੋ-ਘੱਟ ਇੰਨੀ ਕਾਨਫੀਡੈਂਟ ਤਾਂ ਹੋ ਗਈ ਕਿ ਦਾਅਵਾ ਕਰਨ ਲੱਗੀ ਹੈ ਕਿ 2027 ਵਿਚ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ। 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੀ ਹੋਵੇਗਾ, ਇਹ ਤਾਂ ਅਜੇ ਭਵਿੱਖ ਦੇ ਗਰਭ ਵਿਚ ਹੈ ਪਰ ਪੰਜਾਬ ਵਿਚ ਜੋ ਟੀਮ ਕੰਮ ਕਰ ਰਹੀ ਹੈ, ਉਹ ਅਜਿਹੀ ਲੱਗ ਰਹੀ ਹੈ ਤਾਂ ਉਸ ਨੂੰ ਸਫਲਤਾ ਮਿਲ ਸਕਦੀ ਹੈ।
ਇਹ ਵੀ ਪੜ੍ਹੋ:- ਪੰਜਾਬ 'ਚ ਇਹ ਤਿੰਨ ਦਿਨ ਨਹੀਂ ਚੱਲਣਗੀਆਂ ਰੋਡਵੇਜ਼ ਦੀਆਂ ਬੱਸਾਂ, ਪਹਿਲਾਂ ਹੀ ਨੋਟ ਕਰ ਲਓ ਤਰੀਕਾਂ
ਪੰਜਾਬ ਵਿਚ ਭਾਜਪਾ ਸਾਹਮਣੇ ਇਸ ਵੇਲੇ ਸਭ ਤੋਂ ਵੱਡਾ ਚੈਲੰਜ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਆਪਣੇ ਪੱਖ ’ਚ ਕਰਨਾ ਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਖੜ੍ਹਾ ਕਰਨਾ ਹੈ। ਇਹ ਚੈਲੰਜ ਕਿਵੇਂ ਪੂਰਾ ਹੋਵੇਗਾ, ਇਹ ਅਜੇ ਤਕ ਕੋਈ ਨਹੀਂ ਜਾਣਦਾ ਪਰ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉਕਤ ਟੀਮ ਨੇ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਆਪਣੇ ਪੱਖ ’ਚ ਕਰਨ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਇਹ ਕੋਸ਼ਿਸ਼ ਪੂਰੀ ਤਰ੍ਹਾਂ ਸਫਲ ਨਹੀਂ ਹੋਈ ਪਰ ਇਕ ਸ਼ੁਰੂਆਤ ਤਾਂ ਹੋਈ, ਜਿਸ ਨੂੰ ਹੁਣ ਤਾਂ ਹੀ ਅੱਗੇ ਵਧਾਉਣਾ ਸੰਭਵ ਹੋਵੇਗਾ ਜੇਕਰ ਉਹੀ ਟੀਮ ਅਗਲੀ ਜ਼ਿੰਮੇਵਾਰੀ ਸੰਭਾਲੇਗੀ। ਸ਼ਾਇਦ ਪੰਜਾਬ ਭਾਜਪਾ ਦੇ ਕੁਝ ਲੋਕ ਨਹੀਂ ਚਾਹੁੰਦੇ ਕਿ ਪਾਰਟੀ ਅੱਗੇ ਵਧੇ, ਜਿਸ ਕਾਰਨ ਉਕਤ ਆਗੂਆਂ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਦੂਜੀਆਂ ਪਾਰਟੀਆਂ ਦੇ ਕਈ ਨੇਤਾ ਭਾਜਪਾ ਵਿਚ ਸ਼ਾਮਲ ਹੋਣ ਲਈ ਤਿਆਰ ਹਨ ਪਰ ਅਜੇ ਤਕ ਚੋਣਾਵੀ ਮੌਸਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਖਾਸ ਕਰ ਕੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਕੁਝ ਨੇਤਾਵਾਂ ਨੇ ਵੀ ਇਸ ਮਾਮਲੇ ਵਿਚ ਆਪਣੀ ਸਹਿਮਤੀ ਦੇ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਦੂਜੀਆਂ ਪਾਰਟੀਆਂ ਦੇ ਲੱਗਭਗ ਅੱਧਾ ਦਰਜਨ ਲੋਕ ਸ਼੍ਰੀਨਿਵਾਸਲੂ ਦੇ ਸੰਪਰਕ ਵਿਚ ਹਨ ਤੇ ਸੰਗਠਨ ਮੰਤਰੀ ਨਾਲ ਚਾਹ-ਕੌਫੀ ਦਾ ਸੈਸ਼ਨ ਵੀ ਹੋ ਚੁੱਕਾ ਹੈ। ਬੇਸ਼ੱਕ ਪਾਰਟੀ ਨੇਤਾ ਕਹਿ ਰਹੇ ਹਨ ਕਿ ਸੰਗਠਨ ਮੰਤਰੀ ਦਾ ਦੂਜੀਆਂ ਪਾਰਟੀਆਂ ਦੇ ਲੋਕਾਂ ਨਾਲ ਉੱਠਣਾ-ਬੈਠਣਾ ਠੀਕ ਨਹੀਂ ਹੈ ਪਰ ਜੇ ਸੂਬਾ ਪ੍ਰਧਾਨ ਦੀ ਗੈਰ-ਹਾਜ਼ਰੀ ਵਿਚ ਪਾਰਟੀ ਦੇ ਪੱਖ ’ਚ ਕੋਈ ਕੰਮ ਹੋ ਰਿਹਾ ਹੈ ਤਾਂ ਇਸ ਵਿਚ ਕੁਝ ਗਲਤ ਨਹੀਂ ਹੈ।
After the Delhi elections, the BJP has become increasingly focused on Punjab, with high hopes of forming the government in 2027. Several activities within the party, led by key figures like former Chief Minister Vijay Rupani and Punjab BJP State Organization Minister Manthri Srinivaslu, are showing signs of this renewed optimism.
In recent times, there has been considerable talk about Sunil Jakhar, the Punjab BJP President, submitting his resignation, leading to his absence from crucial meetings. Despite his absence during the Lok Sabha, Vidhan Sabha, and Municipal Corporation elections, the party did not feel the vacuum left by Jakhar's departure. The party’s internal management, from Rupani to Srinivaslu, handled the situation with effective coordination, and this led to a noticeable increase in the BJP’s vote share in Punjab, which has now risen from a mere 6% to an impressive 18%.
Rupani and Srinivaslu share a strong rapport with Union Organization Minister B.L. Santosh, which has worked to the advantage of the Punjab BJP. The party’s strategies, ranging from ticket distribution to overall planning, have been systematic and well-executed, helping the party achieve success. The BJP’s confidence has grown to the point where it is now boldly claiming that it will form the government in Punjab by 2027. While the future remains uncertain, the current team in Punjab is creating a foundation that could lead to victory.
The party’s biggest challenge remains connecting with the rural population of Punjab and convincing them to support BJP candidates. Though this task is yet to be fully realized, the efforts made in the recent elections have laid the groundwork for future campaigns. The team will need to continue this engagement with rural voters if they are to succeed in the 2027 elections. Some elements within the Punjab BJP, however, appear reluctant to embrace change and progress, often fueling rumors and doubts about the leaders driving this new direction.
Reports suggest that several leaders from other parties are considering joining the BJP, with some even reportedly in talks with Srinivaslu. While the BJP leadership may not approve of informal discussions with potential defectors, sources maintain that such efforts, done with a view to strengthening the party, are acceptable, especially in the absence of the state president.
The ongoing political maneuvers and the support garnered by Rupani and Srinivaslu from various quarters point towards a methodical plan aimed at improving the party’s standing in the state. However, winning over Punjab’s diverse electorate, especially in rural areas, will be no small feat. The party’s leadership knows that time and persistent efforts will be key to their success. If the team continues working cohesively and remains committed to their plans, they may just have the right formula for electoral success in the coming years. Despite the challenges, their focused approach in addressing key issues could give the BJP a real chance to lead the state in 2027.
No comments: