ਲਾਰੈਂਸ ਦੇ ਯਾਰ ਸਾਹੂ ਦਾ ਪੁਲਿਸ ਨੇ ਕੀਤਾ Encounter ਤਾਂ ਭੜਕਿਆ ਅਨਮੋਲ ਬਿਸ਼ਨੋਈ, ਕਿਹਾ- ਛੇਤੀ ਹੀ ਕਰਾਂਗਾ ਸਾਰਿਆਂ ਦਾ ਹਿਸਾਬ

 ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਝਾਰਖੰਡ ਦੇ ਪਲਾਮੂ ਵਿੱਚ ਦੋ ਦਿਨ ਪਹਿਲਾਂ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਬਦਨਾਮ ਗੈਂਗਸਟਰ ਅਮਨ ਸਾਹੂ ਬਾਰੇ ਇੱਕ ਭੜਕਾਊ ਪੋਸਟ ਪਾਈ ਹੈ। 




ਅਨਮੋਲ ਖੁਦ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਉਸਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਕਿਹਾ ਕਿ ਅਮਨ ਸਾਹੂ ਉਸਦਾ 'ਭਰਾ' ਹੈ ਅਤੇ ਉਹ ਉਸਦੇ ਲਈ ਲੜਦਾ ਰਹੇਗਾ।

ਇਹ ਵੀ ਪੜ੍ਹੋ:-  ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਇਹ ਵਾਲੇ ਲੋਕਾਂ ਨੂੰ ਦਿੱਤਾ ਹੋਲੀ ਦਾ ਤੋਹਫ਼ਾ

ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਅਨਮੋਲ ਬਿਸ਼ਨੋਈ ਨੇ ਲਿਖਿਆ ਹੈ ਕਿ ਦੋ ਦਿਨ ਪਹਿਲਾਂ ਅਮਨ ਸਾਹੂ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਉਹ ਸਾਡਾ ਭਰਾ ਸੀ ਤੇ ਅਸੀਂ ਆਪਣੇ ਭਰਾ ਅਮਨ ਸਾਹੂ ਲਈ ਲੜਾਂਗੇ। ਜੋ ਵੀ ਹੋਇਆ ਉਹ ਬਹੁਤ ਗਲਤ ਹੈ, ਜਲਦੀ ਹੀ ਸਾਰਿਆਂ ਦਾ ਹਿਸਾਬ ਹੋਵੇਗਾ। ਪੋਸਟ ਦੇ ਅੰਤ ਵਿੱਚ 'ਜੈ ਬਲਕਾਰੀ' ਅਤੇ 'ਲਾਰੈਂਸ ਬਿਸ਼ਨੋਈ ਗਰੁੱਪ' ਲਿਖ ਕੇ, ਅਨਮੋਲ ਨੇ ਖੁੱਲ੍ਹ ਕੇ ਆਪਣੇ ਇਰਾਦੇ ਪ੍ਰਗਟ ਕੀਤੇ ਹਨ। ਮੁੰਬਈ ਵਿੱਚ ਬਾਬਾ ਸਿੱਦੀਕੀ ਕਤਲ ਕੇਸ ਤੋਂ ਇਲਾਵਾ, ਅਨਮੋਲ ਅਦਾਕਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ ਵਿੱਚ ਵੀ ਲੋੜੀਂਦਾ ਹੈ।

ਇਹ ਵੀ ਪੜ੍ਹੋ:- 60 ਦੀ ਉਮਰ 'ਚ ਤੀਜੀ ਵਾਰ ਲਾੜਾ ਬਣਨਗੇ ਆਮਿਰ ਖਾਨ! ਜਾਣੋ ਕੌਣ ਹੈ ਨਵੀਂ ਗਰਲਫ੍ਰੈਂਡ!

ਤੁਹਾਨੂੰ ਦੱਸ ਦੇਈਏ ਕਿ ਝਾਰਖੰਡ ਦੇ ਬਦਨਾਮ ਗੈਂਗਸਟਰ ਅਮਨ ਸਾਹੂ ਨੂੰ ਹਾਲ ਹੀ ਵਿੱਚ ਸਪੈਸ਼ਲ ਟਾਸਕ ਫੋਰਸ (STF) ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਪੁਲਿਸ ਅਨੁਸਾਰ, ਅਮਨ ਸਾਹੂ ਨੇ ਐਸਟੀਐਸ ਜਵਾਨ ਤੋਂ ਇੰਸਾਸ ਰਾਈਫਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਉਸਨੇ ਸਿਪਾਹੀ 'ਤੇ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਵਿੱਚ ਸਿਪਾਹੀ ਜ਼ਖਮੀ ਹੋ ਗਿਆ। ਗੋਲੀਬਾਰੀ ਤੋਂ ਬਾਅਦ, ਐਸਟੀਐਫ ਨੇ ਜਵਾਬੀ ਕਾਰਵਾਈ ਕੀਤੀ ਅਤੇ ਬਦਨਾਮ ਗੈਂਗਸਟਰ ਨੂੰ ਮਾਰ ਦਿੱਤਾ। ਜ਼ਖਮੀ ਕਾਂਸਟੇਬਲ ਦਾ ਨਾਮ ਰਾਕੇਸ਼ ਕੁਮਾਰ ਹੈ। ਉਸਨੂੰ ਮੇਦਿਨੀਨਗਰ ਦੇ MMCH ਵਿੱਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ:-  ਪੰਜਾਬ ਦੀਆਂ ਔਰਤਾਂ ਲਈ Good News, ਇਸ ਦਿਨ ਖਾਤਿਆਂ 'ਚ ਆਉਣਗੇ ਹਜ਼ਾਰ-ਹਜ਼ਾਰ ਰੁਪਏ; ਪੜ੍ਹੋ ਪੂਰੀ ਖਬਰ...

ਗੈਂਗਸਟਰ ਅਮਨ ਸਾਹੂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੀ ਜੇਲ੍ਹ ਵਿੱਚ ਸੀ, ਜਿੱਥੋਂ ਉਸਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਉਸਨੇ ਪਲਾਮੂ ਦੇ ਚੈਨਪੁਰ ਨੇੜੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਪਲਾਮੂ ਦੇ ਐਸਪੀ ਰੇਸ਼ਮਾ ਰਮੇਸ਼ਨ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ।

Anmol Bishnoi, the brother of notorious gangster Lawrence Bishnoi, has stirred controversy with a provocative social media post regarding gangster Aman Sahu, who was killed in a police encounter two days ago in Palamu, Jharkhand. Anmol, who is wanted in several criminal cases himself, took to social media to declare that Aman Sahu was like a "brother" to him, and he vowed to continue the fight for his slain "brother." In his post, Anmol expressed his anger over the incident, calling it an unjust act and warning that those responsible would be held accountable. He ended the post with "Jai Balkari" and "Lawrence Bishnoi Group," signaling his allegiance to his brother's notorious gang.


Notably, Anmol is also linked to multiple high-profile criminal cases, including the Baba Siddiqui murder case in Mumbai and the shooting incident outside Bollywood actor Salman Khan's residence. His open support for Sahu raises concerns about potential repercussions and the continuation of violent gang rivalries. His post reflects a deep commitment to his criminal associates, highlighting the ongoing conflicts in the underworld.


Aman Sahu, infamous for his criminal activities in Jharkhand, was recently shot and killed by the Special Task Force (STF) during an encounter. The police claim that Sahu attempted to escape while being transported from Raipur jail to Ranchi. In a desperate move, he allegedly seized an INSAS rifle from an STF jawan and opened fire, injuring Constable Rakesh Kumar. The STF retaliated swiftly, fatally wounding Sahu in the process. Kumar was subsequently rushed to MMCH in Medininagar for treatment.


Aman Sahu’s criminal activities have made him a target of law enforcement across multiple states, and his death has sparked a wave of reactions within the underworld. The violent nature of his demise is expected to fuel further tensions between rival criminal factions. Palamu's SP, Reshma Rameshan, confirmed the details of the encounter, adding another chapter to the volatile criminal history of the region. This incident underscores the ongoing battle between law enforcement and organized crime syndicates operating in Jharkhand and surrounding areas. As investigations continue, both the police and criminal organizations brace for the fallout of this deadly confrontation.



No comments:

Powered by Blogger.