‘ਸਲਮਾਨ ਨੇ ਮੈਨੂੰ ਆਪਣੇ ਫਾਰਮ ਹਾਊਸ 'ਚ ਬੁਲਾਇਆ, ਸਵੇਰ ਤੋਂ ਰਾਤ ਤੱਕ.. 3 ਦਿਨ...’ ਵੱਡੇ ਅਦਾਕਾਰ ਦੀ ਧੀ ਨੇ ਸਲਮਾਨ ਦੇ ਖੋਲ੍ਹੇ ਭੇਤ
ਸਲਮਾਨ ਖਾਨ ਨੇ 2019 'ਚ ਫਿਲਮ ‘ਦਬੰਗ 3’ ਵਿੱਚ ਦੱਖਣ ਦੇ ਸੁਪਰਸਟਾਰ ਅਭਿਨੇਤਾ ਕਿੱਚਾ ਸੁਦੀਪ ਦੇ ਨਾਲ ਕੰਮ ਕੀਤਾ ਸੀ। ਕਿੱਚਾ ਸੁਦੀਪ ਨੇ ਸਲਮਾਨ ਦੀ ਫਿਲਮ ਵਿੱਚ ਇੱਕ ਖਲਨਾਇਕ ਦੀ ਭੂਮਿਕਾ ਨਿਭਾਈ ਸੀ।
ਹਾਲ ਹੀ ਦੇ ਵਿਚ, ਦੱਖਣ ਦੇ ਅਦਾਕਾਰ ਦੀ ਬੇਟੀ ਸਾਨਵੀ ਸੁਦੀਪ ਨੇ ਸਲਮਾਨ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ‘ਦਬੰਗ 3’ ਦੀ ਸ਼ੂਟਿੰਗ ਨੂੰ ਯਾਦ ਕਰਦਿਆਂ ਹੋਇਆਂ, ਉਸਨੇ ਦੱਸਿਆ ਕਿ ਸਲਮਾਨ ਖਾਨ ਦੇ ਨਾਲ ਉਸਦੀ ਬਾਂਡਿੰਗ ਕਿਵੇਂ ਦੀ ਸੀ। ਉਸਨੇ ਦੱਸਿਆ ਕਿ ਉਹ ਸਲਮਾਨ ਖਾਨ ਨੂੰ ਆਪਣੇ ਸਾਹਮਣੇ ਦੇਖ ਕੇ ਹੈਰਾਨ ਰਹਿ ਗਈ ਸੀ। ਉਹ ਅੱਗੇ ਸਲਮਾਨ ਬਾਰੇ ਕਹਿੰਦੀ ਹੈ ਕਿ ਜ਼ਿਆਦਾਤਰ ਲੋਕ ਉਸਨੂੰ ਗਲਤ ਸਮਝਦੇ ਨੇ।
ਇਹ ਵੀ ਪੜ੍ਹੋ:- ਪੁਲਸ ਦੇ ਨੱਕ 'ਚ ਦਮ ਕਰਨ ਵਾਲੀ ਪ੍ਰਕਾਸ਼ ਕੌਰ ਗ੍ਰਿਫ਼ਤਾਰ, ਦਰਜ ਨੇ 35 ਪਰਚੇ! ਕਾਰਨਾਮੇ ਸੁਣਕੇ ਰਹਿ ਜਾਓਗੇ ਦੰਗ
ਸਾਨਵੀ ਸੁਦੀਪ ਜਿਨਲ ਮੋਦੀ ਦੇ ਯੂਟਿਊਬ ਚੈਨਲ ਤੇ ਦਿੱਤੇ ਆਪਣੇ ਇੱਕ ਇੰਟਰਵਿਊ ਵਿੱਚ ਕਹਿੰਦੀ ਹੈ, ‘ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਸਮਾਂ ਸੀ, ਜਦੋਂ ਪਾਪਾ ਦਬੰਗ 3 ਦੀ ਸ਼ੂਟਿੰਗ ਕਰ ਰਹੇ ਸਨ।’
ਉਹਨਾਂ ਨੇ ਇਹ ਵੀ ਦੱਸਿਆ ਕਿ ਬਚਪਨ ਵਿੱਚ ਉਸਨੇ ਸਲਮਾਨ ਖਾਨ ਲਈ ਇੱਕ ਬਰੇਸਲੇਟ ਬਣਾਇਆ ਸੀ ਜੋ ਅਦਾਕਾਰ ਨੇ ਬਿੱਗ ਬੌਸ ਦੌਰਾਨ ਵੀ ਪਹਿਨਿਆ ਹੋਇਆ ਸੀ। ਇਸ ਲਈ ਜਦੋਂ ਉਹ ਦਬੰਗ 3 ਦੇ ਦੌਰਾਨ ਦੁਬਾਰਾ ਮਿਲੇ, ਤਾਂ ਉਸਨੂੰ ਇਹ ਯਾਦ ਆਇਆ। ਉਹ ਅੱਗੇ ਦੱਸਦੀ ਹੈ ਕਿ ਉਸ ਸ਼ੂਟ ਤੋਂ ਬਾਅਦ, ਉਸਦੇ ਪਿਤਾ ਕਿੱਚਾ ਸੁਦੀਪ ਉਸਨੂੰ ਸਲਮਾਨ ਖਾਨ ਦੇ ਘਰ ਲੈ ਕੇ ਗਏ ਜੋ ਕਿ ਉਸਦੇ ਲਈ ਬਹੁਤ ਹੈਰਾਨੀ ਵਾਲੀ ਗੱਲ ਸੀ।
ਇਹ ਵੀ ਪੜ੍ਹੋ:- ਮਹਿਲਾ SI ਨੇ ਇੱਕ ਮਹੀਨੇ ਦੀ ਲਈ ਛੁੱਟੀ, ਅਫ਼ਸਰ ਨੇ ਅਰਜ਼ੀ ਪੜ੍ਹ ਤੁਰੰਤ ਭੇਜ ਦਿੱਤਾ ਸਲਾਖਾਂ ਪਿੱਛੇ, ਪੜ੍ਹੋ ਅਜਿਹਾ ਕੀ ਸੀ ਅਰਜ਼ੀ 'ਚ
ਉਹ ਅੱਗੇ ਕਹਿੰਦੀ ਹੈ ਕਿ, ‘ਉਸ ਦਿਨ ਉਹ ਮੇਰੇ ਤੋਂ ਬਹੁਤ ਪ੍ਰਭਾਵਿਤ ਹੋ ਗਏ।’ ਉਹਨਾਂ ਨੇ ਮੈਨੂੰ ਗਾਉਣ ਲਈ ਕਿਹਾ ਤਾਂ ਮੈਂ ਉਹਨਾਂ ਦੇ ਲਈ ਗਾਇਆ, ਅਤੇ ਫਿਰ ਰਾਤ ਦੇ 3 ਵਜ਼ੇ ਸਲਮਾਨ ਨੇ ਆਪਣੇ ਸੰਗੀਤ ਨਿਰਦੇਸ਼ਕ ਨੂੰ ਫ਼ੋਨ ਕੀਤਾ ਅਤੇ ਕਿਹਾ, ‘ਮੈਂ ਇਸ ਕੁੜੀ ਨੂੰ ਭੇਜ ਰਿਹਾ ਹਾਂ।’
ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸਨੂੰ ਰਿਕਾਰਡ ਕਰੋ, ਆਵਾਜ਼ ਰੱਖੋ, ਜੇਕਰ ਸਾਨੂੰ ਕਿਸੇ ਚੀਜ਼ ਲਈ ਇਸਦੀ ਲੋੜ ਪਵੇ। ਤੇ ਮੈਂ ਅਗਲੇ ਹੀ ਦਿਨ ਉੱਥੇ ਗਈ। ਉਸ ਤੋਂ ਬਾਅਦ, ਉਸਨੇ ਮੈਨੂੰ ਆਪਣੇ ਫਾਰਮ ਹਾਊਸ ਵਾਪਸ ਬੁਲਾ ਲਿਆ। ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਮੇਰੇ ਮਾਂ ਬਾਪ ਆਲੇ-ਦੁਆਲੇ ਹਨ ਜਾਂ ਨਹੀਂ। ਸਵੇਰ ਤੋਂ ਲੈਕੇ ਰਾਤ ਤੱਕ, ਮੈਂ ਉਨ੍ਹਾਂ ਦੇ ਨਾਲ ਹੀ ਹੁੰਦੀ ਸੀ। ਉਨ੍ਹਾਂ ਨੇ ਮੈਨੂੰ ਜਾਣ ਨਹੀਂ ਦਿੱਤਾ।
ਇਹ ਵੀ ਪੜ੍ਹੋ:- ਉਹ ਸਾਡਾ Idol ਹੈ...' ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਹੱਕ ਵਿਚ ਹਿਮਾਚਲ 'ਚ ਪ੍ਰਦਰਸ਼ਨ
ਪ੍ਰਸ਼ੰਸਾ ਦੇ ਬੰਨੇ ਪੁਲ
ਕਿੱਚਾ ਸੁਦੀਪ ਦੀ ਧੀ ਅੱਗੇ ਇਹ ਕਹਿੰਦੀ ਹੈ ਕਿ ਬਹੁਤ ਲੋਕ ਸਲਮਾਨ ਖਾਨ ਨੂੰ ਗਲਤ ਸਮਝਦੇ ਹਨ। ਸਲਮਾਨ ਨਾਲ ਆਪਣਾ ਤਜਰਬਾ ਸਾਂਝਾ ਕਰਦਿਆਂ, ਉਹ ਕਹਿੰਦੀ ਹੈ ਕਿ ਭਾਈਜਾਨ ਦੇ ਫਾਰਮ ਹਾਊਸ ਵਿੱਚ ਬਿਤਾਏ ਤਿੰਨ ਦਿਨ ਉਸਦੀ ਜ਼ਿੰਦਗੀ ਦੇ ਸਭ ਤੋਂ ਵਧੀਆ ਅਤੇ ਯਾਦਗਾਰੀ ਦਿਨ ਹਨ।
ਇਹ ਵੀ ਪੜ੍ਹੋ:- 650 ਲੜਕੀਆਂ ਨਾਲ ਸਬੰਧ ਬਣਾ ਚੁੱਕੈ ਯੁਵਰਾਜ ਨਾਲ ਪੰਗਾ ਲੈਣ ਵਾਲਾ ਕ੍ਰਿਕਟਰ, ਇਕੋਂ ਸਮੇਂ 2-3.. ਪੜ੍ਹੋ ਪੂਰੀ ਖਬਰ
In a recent interview with Jinal Modi's YouTube channel, Saanvi Sudeep, daughter of South superstar Kiccha Sudeep, shared her memorable experience with Salman Khan during the shooting of Dabangg 3 in 2019. Recalling the time, she spoke about the strong bond she developed with the actor. She mentioned how she was initially surprised to meet Salman in person, especially because she had previously made a bracelet for him in her childhood, which Salman wore during an episode of Bigg Boss.
Saanvi was thrilled when she reunited with Salman on the Dabangg 3 set, and the moment left a lasting impression on her. She revealed that after the shoot, her father, Kiccha Sudeep, took her to Salman’s house, which was a complete surprise to her. Salman, impressed by her presence, asked her to sing, and she did. Later, at 3 am, Salman called his music director and asked him to record her voice, keeping it for future reference. The very next day, Saanvi visited the music director’s studio, and after that, Salman invited her to his farmhouse.
Saanvi went on to explain how Salman didn’t mind whether her parents were around and spent the entire day with her from morning to night, making her feel welcomed and special. She described those three days spent at Salman’s farmhouse as some of the best and most unforgettable days of her life.
Through this experience, Saanvi reflected on how many people often misunderstand Salman Khan. She praised the actor, sharing how kind and genuine he was during her time with him, and emphasized how it was one of the most memorable moments of her life.
No comments: