ਪੰਜਾਬ ‘ਚ ਮੌਸਮ ‘ਚ ਬਦਲਾਅ ਦੀ ਸੰਭਾਵਨਾ, ਕੁਝ ਜ਼ਿਲ੍ਹਿਆਂ ਲਈ ਮੀਂਹ ਤੇ ਝੱਖੜ ਦੀ ਚੇਤਾਵਨੀ
ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਗਰਮੀ ਨੇ ਸੂਬੇ ਵਿੱਚ ਆਪਣੀ ਆਮਦ ਦਰਜ ਕਰਵਾਈ ਹੈ। ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ, ਜਦਕਿ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ, ਜੋ ਆਮ ਨਾਲੋਂ ਕੁਝ ਵੱਧ ਹੈ।
ਇਹ ਵੀ ਪੜ੍ਹੋ:- ‘ਸਲਮਾਨ ਨੇ ਮੈਨੂੰ ਆਪਣੇ ਫਾਰਮ ਹਾਊਸ 'ਚ ਬੁਲਾਇਆ, ਸਵੇਰ ਤੋਂ ਰਾਤ ਤੱਕ.. 3 ਦਿਨ...’ ਵੱਡੇ ਅਦਾਕਾਰ ਦੀ ਧੀ ਨੇ ਸਲਮਾਨ ਦੇ ਖੋਲ੍ਹੇ ਭੇਤ
ਦੂਜੇ ਪਾਸੇ, ਪੱਛਮੀ ਗੜਬੜੀ ਕਾਰਨ ਸੱਤ ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧੇਗੀ ਅਤੇ ਇੱਕ ਹਫ਼ਤੇ ਦੇ ਅੰਦਰ ਕਈ ਸ਼ਹਿਰਾਂ ਵਿੱਚ ਤਾਪਮਾਨ 30 ਡਿਗਰੀ ਤੋਂ ਉੱਪਰ ਜਾ ਸਕਦਾ ਹੈ।
ਇਹ ਵੀ ਪੜ੍ਹੋ:- ਜਿਵੇਂ ਅੰਗਰੇਜ਼ ਧੋਖਾ ਕਰਦੇ ਸੀ...!ਕਿਸਾਨਾਂ ਤੇ ਕਾਰਵਾਈ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ, ਪੜ੍ਹੋ ਪੂਰੀ ਖਬਰ
ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਪਠਾਨਕੋਟ, ਫਾਜ਼ਿਲਕਾ, ਮੁਕਤਸਰ, ਮੋਗਾ, ਫਿਰੋਜ਼ਪੁਰ, ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ਵਿੱਚ ਤੇਜ਼ ਹਵਾਵਾਂ, ਗਰਜ-ਚਮਕ ਅਤੇ ਮੀਂਹ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:- ਪੁਲਸ ਦੇ ਨੱਕ 'ਚ ਦਮ ਕਰਨ ਵਾਲੀ ਪ੍ਰਕਾਸ਼ ਕੌਰ ਗ੍ਰਿਫ਼ਤਾਰ, ਦਰਜ ਨੇ 35 ਪਰਚੇ! ਕਾਰਨਾਮੇ ਸੁਣਕੇ ਰਹਿ ਜਾਓਗੇ ਦੰਗ
ਇਸ ਦੇ ਨਾਲ ਹੀ, ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਅੱਜ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਮੌਸਮ ਜ਼ਿਆਦਾਤਰ ਸਾਫ਼ ਰਹੇਗਾ, ਪਰ ਸੂਬੇ ਭਰ ਵਿੱਚ ਤਾਪਮਾਨ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ:- ਮਹਿਲਾ SI ਨੇ ਇੱਕ ਮਹੀਨੇ ਦੀ ਲਈ ਛੁੱਟੀ, ਅਫ਼ਸਰ ਨੇ ਅਰਜ਼ੀ ਪੜ੍ਹ ਤੁਰੰਤ ਭੇਜ ਦਿੱਤਾ ਸਲਾਖਾਂ ਪਿੱਛੇ, ਪੜ੍ਹੋ ਅਜਿਹਾ ਕੀ ਸੀ ਅਰਜ਼ੀ 'ਚ
The weather in Punjab is undergoing a shift, with rising temperatures marking the onset of heat. The minimum temperature in the state has surpassed 10°C, and in some districts, the maximum temperature is exceeding 30°C, showing a slight increase compared to usual conditions.
The India Meteorological Department has issued a yellow alert for seven districts—Pathankot, Fazilka, Muktsar, Moga, Ferozepur, Bathinda, and Faridkot—due to the likelihood of thunderstorms, strong winds, and rain. This weather change is attributed to the influence of a western disturbance.
Despite this, the rest of the state is expected to have clear weather today. However, the heat is predicted to intensify in the coming days, with temperatures in many cities expected to surpass 30°C within a week.
Overall, the weather will remain generally clear, but an ongoing increase in temperature is anticipated across the region.
No comments: