ਪੁਲਸ ਦੇ ਨੱਕ 'ਚ ਦਮ ਕਰਨ ਵਾਲੀ ਪ੍ਰਕਾਸ਼ ਕੌਰ ਗ੍ਰਿਫ਼ਤਾਰ, ਦਰਜ ਨੇ 35 ਪਰਚੇ! ਕਾਰਨਾਮੇ ਸੁਣਕੇ ਰਹਿ ਜਾਓਗੇ ਦੰਗ

 ਥਾਣਾ ਮੁਖੀ ਇੰਸਪੈਕਟਰ ਗਗਨਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਨੌਸਰਬਾਜ਼ ਮਹਿਲਾ ਗੈਂਗ ਦੀਆਂ ਤਿੰਨ ਔਰਤਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।



 ਫੜੀ ਗਈ ਮੁਲਜ਼ਮ ਔਰਤ ਪ੍ਰਕਾਸ਼ ਕੌਰ, ਜਿਸ ਦੀ ਉਮਰ ਲਗਭਗ 70 ਸਾਲ ਹੈ, ਨੇ ਪੁਲਸ ਨੂੰ ਕਾਫੀ ਪਰੇਸ਼ਾਨ ਕੀਤਾ ਹੋਇਆ ਸੀ। ਪੁਲਸ ਨੇ ਇਸ ਮਹਿਲਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ਇਹ ਮਹਿਲਾ ਪੁਲਸ ਨੂੰ ਗੁੰਮਰਾਹ ਕਰਦੀ ਰਹੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗਿਰੋਹ ਦੀ ਮੁਖੀ ਪ੍ਰਕਾਸ਼ ਕੌਰ ਹੈ, ਜੋ ਆਪਣੀਆਂ ਦੋ ਹੋਰ ਸਾਥੀ ਔਰਤਾਂ ਨਾਲ ਮਿਲ ਕੇ ਸ਼ੀਤਲਾ ਮਾਤਾ ਮੰਦਰ ਦੇ ਬਾਹਰ ਚਲਾਕੀ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀ ਸੀ। ਪ੍ਰਕਾਸ਼ ਕੌਰ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਮਾਮਲੇ ਦਰਜ ਹਨ, ਜਿਨ੍ਹਾਂ ਦੀ ਗਿਣਤੀ ਤਕਰੀਬਨ 35 ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ:-  ਮਹਿਲਾ SI ਨੇ ਇੱਕ ਮਹੀਨੇ ਦੀ ਲਈ ਛੁੱਟੀ, ਅਫ਼ਸਰ ਨੇ ਅਰਜ਼ੀ ਪੜ੍ਹ ਤੁਰੰਤ ਭੇਜ ਦਿੱਤਾ ਸਲਾਖਾਂ ਪਿੱਛੇ, ਪੜ੍ਹੋ ਅਜਿਹਾ ਕੀ ਸੀ ਅਰਜ਼ੀ 'ਚ

ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੀ ਪਤਨੀ ਕੰਚਨ ਵਰਮਾ ਨਾਲ ਮਾਤਾ ਰਾਣੀ ਚੌਕ ਸਥਿਤ ਸ਼ੀਤਲਾ ਮਾਤਾ ਮੰਦਰ ਵਿੱਚ ਮੱਥਾ ਟੇਕਣ ਗਿਆ ਸੀ। ਮੱਥਾ ਟੇਕਣ ਉਪਰੰਤ ਜਦੋਂ ਉਹ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੰਚਨ ਦੇ ਹੱਥ ਵਿੱਚ ਪਹਿਨਿਆ ਸੋਨੇ ਦਾ ਕੜਾ ਅਤੇ ਪਰਸ ਗਾਇਬ ਹੋ ਗਏ ਸਨ। ਕੰਚਨ ਨੇ ਦੱਸਿਆ ਕਿ ਮੰਦਰ ਦੇ ਬਾਹਰ ਇੱਕ ਔਰਤ ਉਸ ਨਾਲ ਟਕਰਾਈ ਸੀ, ਜਿਸ ਨੇ ਇਹ ਵਾਰਦਾਤ ਕੀਤੀ। ਇਸ ਤੋਂ ਬਾਅਦ ਜਦੋਂ ਉਹ ਮੰਦਰ ਦੇ ਬਾਹਰ ਗਏ ਤਾਂ ਉਨ੍ਹਾਂ ਦੇ ਜਾਣਕਾਰ ਸੰਨੀ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਹੱਥਾਂ ਵਿੱਚੋਂ ਸੋਨੇ ਦੀਆਂ ਚੂੜੀਆਂ ਵੀ ਗਾਇਬ ਹੋ ਗਈਆਂ ਸਨ। 

ਇਹ ਵੀ ਪੜ੍ਹੋ:-  ਪੰਜਾਬ ਵਿੱਚ ਇਸ ਥਾਂ ਇੰਟਰਨੈੱਟ ਬੰਦ, ਵੱਡੀ ਕਾਰਵਾਈ ਦੀ ਤਿਆਰੀ ਵਿੱਚ ਪੁਲਸ

ਮਾਤਾ ਰਾਣੀ ਚੌਕ ਵਿਖੇ ਸ਼ੀਤਲਾ ਮਾਤਾ ਮੰਦਰ ਦੇ ਨੇੜੇ ਇੱਕ ਗਿਰੋਹ ਦੀਆਂ ਚੋਰ ਔਰਤਾਂ ਸਰਗਰਮ ਹਨ। ਇਨ੍ਹਾਂ ਨੇ ਇੱਕ ਔਰਤ ਦੇ ਹੱਥ ਵਿੱਚੋਂ ਸੋਨੇ ਦਾ ਕੜਾ ਖੋਹ ਲਿਆ, 


ਜਦਕਿ ਦੂਜੀ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਗਾਇਬ ਕਰ ਦਿੱਤੀਆਂ। ਪੀੜਤ ਔਰਤ ਨੇ ਚਲਾਕ ਚੋਰ ਔਰਤ ਨੂੰ ਪਛਾਣ ਲਿਆ ਅਤੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਮੁਲਜ਼ਮ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ। 

ਇਹ ਵੀ ਪੜ੍ਹੋ:-  ਸ਼ਮਸ਼ਾਨਘਾਟ 'ਚ ਹੋ ਰਿਹਾ ਸੀ ਅੰਤਿਮ ਸੰਸਕਾਰ, ਅਚਾਨਕ ਅਜਿਹਾ ਕੀ ਹੋਇਆ ਕਿ ਲੋਕਾਂ ਨੇ ਇੱਕ ਦੂਜੇ 'ਤੇ ਹੀ ਕਰ ਤਾ ਹਮਲਾ...

ਜਸਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਮੰਦਰ ਦੇ ਬਾਹਰ ਉਸ ਦੀ ਪਤਨੀ ਕੰਚਨ ਨੇ ਮੁਲਜ਼ਮ ਔਰਤ ਨੂੰ ਪਛਾਣ ਲਿਆ। ਜਦੋਂ ਉਹ ਔਰਤ ਉਨ੍ਹਾਂ ਨੂੰ ਵੇਖ ਕੇ ਭੱਜਣ ਲੱਗੀ ਤਾਂ ਲੋਕਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ। ਫੜੀ ਗਈ ਔਰਤ ਦੀ ਉਮਰ ਲਗਭਗ 70 ਸਾਲ ਸੀ। ਪੁਲਸ ਨੇ ਪੀੜਤ ਜਸਵਿੰਦਰ ਸਿੰਘ, ਜੋ ਸਿਵਲ ਲਾਈਨ ਦਾ ਵਸਨੀਕ ਹੈ, ਦੇ ਬਿਆਨਾਂ ਦੇ ਆਧਾਰ 'ਤੇ ਪ੍ਰਕਾਸ਼ ਕੌਰ (70), ਪਿੰਡ ਰੋਟੀ ਚੰਨਾ, ਨਾਭਾ, ਪਟਿਆਲਾ ਵਿਰੁੱਧ ਮੁਕੱਦਮਾ ਦਰਜ ਕੀਤਾ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ:-  ਉਹ ਸਾਡਾ Idol ਹੈ...' ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਹੱਕ ਵਿਚ ਹਿਮਾਚਲ 'ਚ ਪ੍ਰਦਰਸ਼ਨ

ਪੁਲਸ ਮੁਲਜ਼ਮ ਔਰਤ ਨਾਲ ਸਖਤੀ ਕਰਨ ਤੋਂ ਝਿਜਕ ਰਹੀ ਹੈ, ਕਿਉਂਕਿ ਉਸ ਦੀ ਉਮਰ ਕਾਫੀ ਜ਼ਿਆਦਾ ਹੈ। ਥਾਣਾ ਮੁਖੀ ਨੇ ਇਹ ਵੀ ਦੱਸਿਆ ਕਿ ਪ੍ਰਕਾਸ਼ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ। ਜਾਂਚ ਅਜੇ ਜਾਰੀ ਹੈ ਅਤੇ ਪੁਲਸ ਹੋਰ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।

A gang of female robbers has been active near Mata Rani Chowk, Sheetla Mata Mandir, with one woman stealing a gold bracelet and another taking gold bangles from two victims. Jaswinder Singh, whose wife Kanchan Verma was robbed, reported the incident to the police after recognizing the thief. The woman, later identified as Prakash Kaur, 70, was caught with help from locals. Kaur has around 35 prior cases against her.


Kotwali police have registered a case against her and two other gang members. Kaur, who misled the police during questioning, is believed to be the gang leader. She and her accomplices have committed similar crimes across Punjab. Kaur has been remanded by the court for further investigation.


No comments:

Powered by Blogger.