ਹੋਲੀ ''ਤੇ ਲੱਗ ਗਈਆਂ ਮੌਜਾਂ, ਲਗਾਤਾਰ 4 ਛੁੱਟੀਆਂ ਦਾ ਐਲਾਨ !
ਮਾਰਚ ਮਹੀਨਾ ਸ਼ੁਰੂ ਹੁੰਦੇ ਹੀ ਤਿਉਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਸ ਮਹੀਨੇ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ ਆ ਗਈ ਹੈ। 14 ਮਾਰਚ ਦਿਨ ਸ਼ੁੱਕਰਵਾਰ ਨੂੰ ਹੋਲੀ ਦਾ ਤਿਉਹਾਰ ਆ ਰਿਹਾ ਹੈ, ਜਿਸ ਕਾਰਨ ਪੰਜਾਬ 'ਚ ਸਰਕਾਰੀ ਛੁੱਟੀ ਰਹੇਗੀ। ਇਸ ਮੌਕੇ ਸਾਰੇ ਸਕੂਲ-ਕਾਲਜ ਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ।
ਇਸ ਸਾਲ ਉੱਤਰ ਪ੍ਰਦੇਸ਼ ਦੇ ਕਈ ਸੂਬਿਆਂ ਵਿੱਚ ਹੋਲੀ ਅਤੇ ਹੋਲਿਕਾ ਦਹਿਨ ਕਾਰਨ ਲਗਾਤਾਰ ਚਾਰ ਦਿਨਾਂ ਦੀ ਛੁੱਟੀ ਐਲਾਨੀ ਗਈ ਹੈ। ਇਸ ਦੌਰਾਨ ਸੂਬੇ ਦੇ ਸਾਰੇ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਯਾਨੀ ਜੇਕਰ ਤੁਹਾਡੇ ਕੋਲ ਬੈਂਕ ਜਾਂ ਸਰਕਾਰੀ ਦਫ਼ਤਰ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹੈ ਤਾਂ ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰਤ ਕੈਲੰਡਰ ਅਨੁਸਾਰ ਇਨ੍ਹਾਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਲੋਕ ਤਿਉਹਾਰ ਦਾ ਪੂਰਾ ਆਨੰਦ ਲੈ ਸਕਣ।
ਕਿਹੜੀਆਂ ਤਾਰੀਖ਼ਾਂ 'ਤੇ ਰਹੇਗੀ ਛੁੱਟੀ?
ਉੱਤਰ ਪ੍ਰਦੇਸ਼ ਸਰਕਾਰ ਮੁਤਾਬਕ 13 ਮਾਰਚ 2025 (ਵੀਰਵਾਰ) ਨੂੰ ਹੋਲਿਕਾ ਦਹਿਨ ਦੀ ਛੁੱਟੀ ਰਹੇਗੀ। 14 ਮਾਰਚ 2025 (ਸ਼ੁੱਕਰਵਾਰ) ਨੂੰ ਹੋਲੀ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ 15 ਮਾਰਚ 2025 (ਸ਼ਨੀਵਾਰ) ਹੈ ਅਤੇ 16 ਮਾਰਚ 2025 (ਐਤਵਾਰ) ਨੂੰ ਹਫਤੇਵਾਰੀ ਛੁੱਟੀ ਰਹੇਗੀ। ਇਸ ਤਰ੍ਹਾਂ ਪ੍ਰਦੇਸ਼ ਵਿਚ ਕੁੱਲ 4 ਦਿਨਾਂ ਤੱਕ ਸਾਰੀਆਂ ਸਰਕਾਰੀ ਸੰਸਥਾਵਾਂ ਬੰਦ ਰਹਿਣਗੀਆਂ।
ਬੈਂਕ ਅਤੇ ਸਰਕਾਰੀ ਦਫ਼ਤਰ ਵੀ ਰਹਿਣਗੇ ਬੰਦ
4 ਦਿਨ ਦੀ ਇਸ ਲੰਬੀ ਛੁੱਟੀ ਦਾ ਅਸਰ ਬੈਂਕਾਂ ਅਤੇ ਸਰਕਾਰੀ ਦਫ਼ਤਰਾ 'ਤੇ ਵੀ ਪਵੇਗਾ। ਇਸ ਦੌਰਾਨ ਸਾਰੇ ਬੈਂਕ ਵੀ ਬੰਦ ਰਹਿਣਗੇ, ਜਿਸ ਨਾਲ ਬੈਂਕਿੰਗ ਕੰਮ ਪ੍ਰਭਾਵਿਤ ਹੋ ਸਕਦੇ ਹਨ। ਜਿਨ੍ਹਾਂ ਲੋਕਾਂ ਨੂੰ ਬੈਂਕ ਨਾਲ ਜੁੜੇ ਕੰਮ ਕਰਨ ਹਨ, ਉਨ੍ਹਾਂ ਨੂੰ ਸਲਾਹ ਹੈ ਕਿ ਉਹ 12 ਮਾਰਚ 2025 ਤੱਕ ਆਪਣੇ ਬੈਂਕਿੰਗ ਕੰਮ ਨਿਬੇੜ ਲੈਣ।
12 ਦਿਨ ਬਾਅਦ ਫਿਰ ਤਿੰਨ ਛੁੱਟੀਆਂ
ਮਾਰਚ ਮਹੀਨੇ ਵਿਚ ਲੋਕਾਂ ਨੂੰ ਫਿਰ ਤੋਂ 3 ਦਿਨ ਦੀ ਲਗਾਤਾਰ ਛੁੱਟੀ ਮਿਲੇਗੀ। 29 ਮਾਰਚ 2025 (ਸ਼ਨੀਵਾਰ) ਅਤੇ 30 ਮਾਰਚ 2025 (ਐਤਵਾਰ) ਨੂੰ ਹਫ਼ਤੇਵਾਰੀ ਛੁੱਟੀ ਰਹੇਗੀ। ਜਦਕਿ 31 ਮਾਰਚ 2025 (ਸੋਮਵਾਰ) ਨੂੰ ਈਦ-ਉਲ-ਫਿਤਰ ਦੀ ਸਰਕਾਰੀ ਛੁੱਟੀ ਹੋਵੇਗੀ।
No comments: