ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਦੇ ਇਕ ਘਰ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮਕਾਨ ਦੀਆਂ ਤਿੰਨ ਛੱਤਾਂ ਉੱਡ ਗਈਆਂ ਅਤੇ ਪੂਰਾ ਇਲਾਕਾ ਕੰਬ ਗਿਆ। ਧਮਾਕੇ ਤੋਂ ਬਾਅਦ ਇੱਕ ਕਮਰੇ ਵਿਚ ਅਚਾਨਕ ਅੱਗ ਵੀ ਲੱਗ ਗਈ।
ਅੱਗ ਲੱਗਣ ਕਾਰਣ ਘਰ ਦਾ ਮਾਲਕ ਬੁਰੀ ਤਰ੍ਹਾਂ ਨਾਲ ਝੁਲਸ ਗਿਆ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਧਮਾਕੇ ਦੇ ਕਾਰਣਾਂ ਦਾ ਫਿਲਹਾਲ ਹਜੇ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਵਿਚ ਲਗਭਗ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੋ ਸਕਦਾ ਹੈ। ਇਹ ਵੀ ਪਤਾ ਲੱਗਿਆ ਹੈ ਕੇ ਹਾਦਸੇ ਵਿੱਚ ਜ਼ਖਮੀ ਹੋਣ ਵਾਲਾ ਹਰਮੇਲ ਸਿੰਘ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ:- ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਮੰਦਰ, 2 ਬਾਈਕ ਸਵਾਰ ਹਮਲਾਵਰ ਸੀਸੀਟੀਵੀ 'ਚ ਕੈਦ; ਅੰਦਰ ਸੁੱਤੇ ਸੀ ਪੁਜਾਰੀ...
ਭਾਵੇਂ ਧਮਾਕੇ ਦੇ ਕਾਰਨਾਂ ਦਾ ਪੱਕੇ ਤੌਰ 'ਤੇ ਅਜੇ ਪਤਾ ਨਹੀਂ ਲੱਗ ਰਿਹਾ ਹੈ ਪਰ ਸੂਤਰਾਂ ਆਖ ਰਹੇ ਹਨ ਕਿ ਇਨਵਰਟਰ, ਗੈਸ ਸਿਲੰਡਰ ਤੋਂ ਗੈਸ ਲੀਕ ਕਾਰਣ ਇਹ ਧਮਾਕਾ ਹੋਇਆ ਹੈ।
ਇਹ ਧਮਾਕਾ ਕਿੰਨਾ ਸ਼ਕਤੀਸ਼ਾਲੀ ਸੀ, ਇਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਧਮਾਕੇ ਕਾਰਣ ਮਕਾਨ ਦੀਆਂ ਤਿੰਨ ਛੱਤਾਂ ਉਡ ਗਈਆਂ ਅਤੇ ਸਾਰਾ ਸਮਾਨ ਨੁਕਸਾਨਿਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸੰਗਠਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਹੈ। ਜਿਵੇਂ ਇਹ ਧਮਾਕੇ ਦੀ ਸੂਚਨਾ ਮਿਲੀ ਤਾਂ ਪੁਲਸ ਵੀ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ:- SBI 'ਚ ਪੈਸਾ ਜਮ੍ਹਾ ਕਰਵਾਉਣ ਪਹੁੰਚੀ ਔਰਤ, ਸਲਿੱਪ 'ਤੇ ਲਿਖੀ ਅਜਿਹੀ ਡਿਟੇਲ, ਸੋਚੀ ਪੈ ਗਿਆ ਬੈਂਕ ਮੈਨੇਜਰ!
ਐੱਸ. ਐੱਚ. ਓ. ਨੇ ਕੀ ਕਿਹਾ
ਰੁੜਕੀ ਕਲਾਂ ਥਾਣੇ ਦੇ ਐੱਸ. ਐੱਚ. ਓ. ਗੁਰਮੇਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਜਾਵੇਗੀ ਅਤੇ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਰਿਪੋਰਟ ਤਿਆਰ ਕੀਤੀ ਜਾਵੇਗੀ।
A powerful explosion occurred in a house in Pakho Kalan village, Barnala district, causing significant damage. The blast was so intense that it blew off three roofs and shook the entire area. Following the explosion, a fire erupted in one of the rooms, severely burning the house's owner, Harmel Singh, who is an electrician by profession. He has been rushed to the hospital for treatment. The cause of the explosion is still unclear, though some sources suggest it may have been triggered by a gas leak from an inverter or gas cylinder.
The explosion caused an estimated loss of Rs 8 lakh, with all the belongings inside the house destroyed. The incident has prompted family members and leaders from the Bhartiya Kisan Union Sidhupur to demand assistance from the Punjab government for the affected family. Upon receiving news of the explosion, the police quickly arrived at the scene and initiated an investigation.
S. H. O. Gurmail Singh of Roorkee Kalan police station arrived at the location and assessed the situation. He confirmed that an investigation would be conducted based on the family’s statements, and a report would be prepared to determine the exact cause of the explosion.
No comments: