ਪੰਜਾਬੀ ਸੰਗੀਤ ਨਿਰਮਾਤਾ ਪੁਸ਼ਪਿੰਦਰ ਸਿੰਘ ਉਰਫ਼ ਪਿੰਕੀ ਧਾਲੀਵਾਲ ਤੇ ਸੁਨੰਦਾ ਸ਼ਰਮਾ ਦਾ ਮਾਮਲਾ ਬੀਤੇ ਕਈ ਦਿਨਾਂ ਤੋਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਹੁਣ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਵੀਡੀਓ ਸ਼ੇਅਰ ਕਰਦਿਆਂ ਪੰਜਾਬ ਸਰਕਾਰ ਤੇ ਸਾਰੀ ਇੰਡਸਟਰੀ ਦਾ ਧੰਨਵਾਦ ਕੀਤਾ ਹੈ।
ਸੁਨੰਦਾ ਸ਼ਰਮਾ ਨੇ ਆਪਣੇ ਵੀਡੀਓ ਮੈਸੇਜ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਤੇ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਦਾ ਵੀ ਧੰਨਵਾਦ ਕੀਤਾ।
ਇਹ ਵੀ ਪੜ੍ਹੋ:- ਮਾਸੂਮ ਦੇ ਕਿਡਨੈਪਰਾਂ ਨੇ ਮੰਗੇ 1 ਕਰੋੜ, ਪੁਲਸ ਨੇ ਐਨਕਾਊਂਟਰ ''ਚ ਕਰ''ਤਾ ਢੇਰ
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਉਹ ਪੂਰੀ ਪੰਜਾਬੀ ਇੰਡਸਟਰੀ ਦਾ ਵੀ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਇਸ ਔਖੀ ਘੜੀ ਵਿਚ ਮੇਰੇ ਨਾਲ ਖੜੇ ਸੀ। ਦੋ ਸਾਲਾਂ ਦੇ ਸਟ੍ਰਗਲ ਤੋਂ ਬਾਅਦ ਮੈਨੂੰ ਹੁਣ ਰਿਲੀਫ ਮਿਲਿਆ ਹੈ ਤੇ ਮੈਂ ਹੁਣ ਇੰਡੀਪੈਂਡੇਂਟ ਆਰਟਿਸਟ ਹਾਂ। ਮੈਂ ਹੁਣ ਆਜ਼ਾਦ ਪੰਛੀ ਹਾਂ। ਪੂਰੀ ਦੁਨੀਆ ਵਿਚ ਬੈਠੇ ਮੇਰੇ ਸਰੋਤਿਆਂ ਦਾ ਮੈਂ ਬਹੁਤ ਸਾਰਾ ਸ਼ੁਕਰੀਆਂ ਕਰਦੀ ਹਾਂ ਕਿ ਉਹ ਇਸ ਔਖੀ ਘੜੀ ਵਿਚ ਮੇਰੇ ਨਾਲ ਰਹੇ।
ਇਹ ਵੀ ਪੜ੍ਹੋ:- UAE ਤੋਂ ਭਾਰਤੀਆਂ ਲਈ ਖੁਸ਼ਖ਼ਬਰੀ, ਵੀਜ਼ਾ ਆਨ ਅਰਾਈਵਲ ''ਤੇ ਵੱਡਾ ਐਲਾਨ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਰੇ ਦਿਲ ਤੋਂ ਸਾਰਿਆਂ ਲਈ ਬਹੁਤ ਸੋਹਣੀਆਂ ਦੁਆਵਾਂ ਹਨ ਤੇ ਮੈਂ ਇਸ ਮੌਕੇ ਤੁਹਾਨੂੰ ਸਾਰਿਆਂ ਨੂੰ ਇਕ ਵਾਅਦਾ ਕਰਦੀ ਹਾਂ ਕਿ ਮੈਂ ਅਗੇ ਵੀ ਸਾਰਿਆਂ ਦਾ ਮਨੋਰੰਜਨ ਕਰਦੀ ਰਹਾਂਗੀ। ਮੇਰਾ ਸਾਥ ਇਦਾਂ ਹੀ ਬਣਾਈ ਰੱਖਿਓ। ਮੈਂ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੁਹਾਨੂੰ ਹਮੇਸਾ ਪਰਮਾਤਮਾ ਖੁਸ਼ ਰੱਖੇ। ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ।
Punjabi music producer Pushpinder Singh, also known as Pinky Dhaliwal, and singer Sunanda Sharma have been making headlines recently. In response, Sunanda Sharma posted a video on her Instagram, expressing her gratitude towards the Punjab government and the entire industry.
In her video message, Sunanda thanked Punjab Chief Minister Bhagwant Singh Mann, his wife Gurpreet Kaur Mann, and the police administration. She also expressed her appreciation to the chairperson of the Women’s Commission. Additionally, she thanked the entire Punjabi music industry, saying that their support during this challenging time meant a lot to her. After two years of struggle, she is finally experiencing relief and considers herself an independent artist, calling herself a “free bird.” Sunanda also expressed her heartfelt gratitude to her global audience for standing by her.
She further extended her warm wishes to everyone and promised that she would continue to entertain her fans in the future. Sunanda concluded by requesting continued support and thanking everyone once again, wishing them happiness and success in their lives.
No comments: