ਪਾਕਿਸਤਾਨੀ ਡੋਨ ਸ਼ਹਿਜ਼ਾਦ ਭੱਟੀ ਵੱਲੋਂ ਜਲੰਧਰ ਦੇ ਵਿੱਚ ਗ੍ਰੈਨੇਡ ਬੰਬ ਹਮਲਾ ਕਰਵਾਉਣ ਤੋਂ ਬਾਅਦ ਹੁਣ ਹੁਸ਼ਿਆਰਪੁਰ ਵਿੱਚ ਰਹਿੰਦੇ ਇੱਕ ਮੁੰਡੇ ਨੂੰ ਕਾਲ ਕਰਕੇ ਉਸਦੇ ਘਰ ‘ਤੇ ਵੀ ਗ੍ਰੈਨੇਡ ਹਮਲਾ ਕਰਨ ਦੀ ਧਮਕੀ ਦਿੱਤੀ।
ਜਾਣਕਾਰੀ ਦਿੰਦੇ ਹੋਏ ਸੈਮ ਦੇ ਪਿਤਾ ਜੀ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੂੰ ਕਾਲ ਆਈ ਹੈ ਕਿ ਜੋ ਜਲੰਧਰ ਵਿੱਚ ਹਮਲਾ ਹੋਇਆ ਹੈ, ਉਹ ਉਹਨਾਂ ਵੱਲੋਂ ਕਰਵਾਇਆ ਗਿਆ ਹੈ। ਉਹਨਾਂ ਦੇ ਟਾਰਗੇਟ ‘ਤੇ ਪੰਜ ਲੋਕ ਹਨ, ਜਿੰਨ੍ਹਾਂ ਵਿੱਚੋਂ ਹੁਸ਼ਿਆਰਪੁਰ ਦੇ ਮੁਹੱਲਾ ਮਾਡਲ ਟਾਊਨ ਵਿੱਚ ਰਹਿੰਦਾ ਸੈਮ ਵੀ ਹੈ।
ਕਾਲ ਤੋਂ ਬਾਅਦ ਸੈਮ ਦੇ ਪਰਿਵਾਰ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਹਨਾਂ ਵੱਲੋਂ ਪੁਲਿਸ ਅੱਗੇ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਨੂੰ ਬਣਦੀ ਪ੍ਰੋਟੈਕਸ਼ਨ ਦਿੱਤੀ ਜਾਵੇ ਤਾਂ ਜ਼ੋ ਉਹਨਾਂ ਦੇ ਘਰ ਤੇ ਵੀ ਅਜਿਹਾ ਕੋਈ ਹਮਲਾ ਨਾ ਹੋ ਸਕੇ।
Following a grenade attack in Jalandhar, Pakistani don Shahzad Bhatti contacted a person in Hoshiarpur and threatened to target his house with a grenade. Sam's father reported that his son received a call in which the attacker claimed responsibility for the Jalandhar incident and listed five people as their targets, including Sam, who resides in Mohalla Model Town, Hoshiarpur. As a result, Sam's family is living in fear and has requested the police to ensure their safety by providing adequate protection.
No comments: