ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ ਕਾਰਵਾਈ ਤੇਜ਼ ਕਰਨ ਦਾ ਫੈਸਲਾ ਲਿਆ ਹੈ।
ਅਧਿਕਾਰੀਆਂ ਨੇ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਨੂੰ ਅਜੇ ਤੱਕ ਅੱਗੇ ਨਹੀਂ ਵਧਾਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਪੰਜਾਬ ਵਾਪਸ ਲਿਆਂਦਾ ਜਾ ਸਕੇਗਾ।
ਇਹ ਵੀ ਪੜ੍ਹੋ:- ਆਈਫੋਨ 16 ਪਲੱਸ ਦੀਆਂ ਡਿੱਗੀਆਂ ਕੀਮਤਾਂ, ਗਾਹਕਾਂ ਵਿਚਾਲੇ ਮੱਚੀ ਤਰਥੱਲੀ; ਜਾਣੋ ਕਿੰਨਾ ਸਸਤਾ ਹੋਇਆ ਫੋਨ ?
ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਦੇ 7 ਸਾਥੀਆਂ ਵਿਰੁੱਧ ਐਨ.ਐਸ.ਏ ਨੂੰ ਅੱਗੇ ਨਹੀਂ ਵਧਾਇਆ ਹੈ। ਇਸ ਫੈਸਲੇ ਨਾਲ ਉਨ੍ਹਾਂ ਨੂੰ ਪੰਜਾਬ ਵਾਪਸ ਲਿਆਉਣ ਦਾ ਰਸਤਾ ਸਾਫ਼ ਹੋ ਗਿਆ ਹੈ ਲੱਗਦਾ ਹੈ। ਜਿੱਥੇ ਹੁਣ ਉਹ ਅਜਨਾਲਾ ਥਾਣੇ ‘ਤੇ ਹਮਲੇ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਗੇ। ਇਹ ਕਦਮ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਲਈ ਪੰਜਾਬ ਪੁਲਿਸ ਦੀ ਵਿਆਪਕ ਰਣਨੀਤੀ ਦਾ ਹਿੱਸਾ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ:- ਮਹਿੰਗੀ ਪਈ ਇਕ ਕੱਪ ਕੌਫੀ! ਹੁਣ ਡਿਲੀਵਰੀ ਬੁਆਏ ਨੂੰ ਮਿਲਣਗੇ 434 ਕਰੋੜ ਰੁਪਏ
ਸੂਤਰਾਂ ਦੇ ਮੁਤਾਬਕ ਵਾਰਿਸ ਪੰਜਾਬ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਅਤੇ ਜੀਤ ਸਿੰਘ ਤੋਂ ਇਲਾਵਾ ਬਾਕੀ ਨਜ਼ਰਬੰਦਾਂ ਉਤੇ ਐਨ.ਐਸ.ਏ ਵਧਾਉਣ ਦਾ ਅਜੇ ਤੱਕ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ 19 ਮਾਰਚ ਨੂੰ ਭਗਵੰਤ ਸਿੰਘ ਉਰਫ਼ ‘ਪ੍ਰਧਾਨ ਮੰਤਰੀ’ ਬਾਜੇਕੇ ਸਮੇਤ 7 ਵਿਅਕਤੀਆਂ ਲਈ NSA ਖਤਮ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਡਿਬਰੂਗੜ੍ਹ ਜੇਲ੍ਹ ਵਿਚ ਅੰਮ੍ਰਿਤਪਾਲ ਨਾਲ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ (ਪ੍ਰਧਾਨ ਮੰਤਰੀ ਬਾਜੇਕੇ), ਪਪਲਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਰਮੀਤ ਸਿੰਘ, ਬਸੰਤ ਸਿੰਘ ਅਤੇ ਹਰਜੀਤ ਸਿੰਘ (ਅੰਮ੍ਰਿਤਪਾਲ ਸਿੰਘ ਦਾ ਚਾਚਾ) ਬੰਦੀ ਹਨ।
23 ਫਰਵਰੀ 2023 ਨੂੰ ਲਗਭਗ 200-250 ਲੋਕਾਂ ਦੀ ਭੀੜ ਨੇ ਪੰਜਾਬ ਦੇ ਅਜਨਾਲਾ ਪੁਲਿਸ ਥਾਣੇ ‘ਤੇ ਹਮਲਾ ਕਰ ਦਿੱਤਾ ਸੀ। ਇਹ ਭੀੜ ਹਥਿਆਰਾਂ ਨਾਲ ਵੀ ਲੈਸ ਸੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸੀ। ਇਸ ਦਾ ਮਕਸਦ ਉਨ੍ਹਾਂ ਦੇ ਇੱਕ ਸਾਥੀ ਨੂੰ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਛੁਡਵਾਉਣਾ ਸੀ। ਇਸ ਝੜਪ ਵਿੱਚ ਛੇ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ।
ਘਟਨਾ ਤੋਂ ਬਾਅਦ ਅੰਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਐਨ.ਐਸ.ਏ ਦੇ ਤਹਿਤ ਹਿਰਾਸਤ ਵਿੱਚ ਲੈ ਕੇ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ। NSA ਦੇ ਤਹਿਤ, ਜਨਤਕ ਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਵਿਅਕਤੀਆਂ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਹੈ। NSA ਦੀ ਧਾਰਾ 5 ਦੇ ਤਹਿਤ ਸ਼ੱਕੀ ਵਿਅਕਤੀਆਂ ਦਾ ਰਾਜਾਂ ਵਿਚਕਾਰ ਤਬਾਦਲਾ ਕੀਤਾ ਜਾ ਸਕਦਾ ਹੈ ਤਾਂ ਜੋ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖੀ ਜਾ ਸਕੇ।
The Punjab Police has decided to ramp up its actions against Amritpal Singh’s associates. Seven of his associates, currently detained in Dibrugarh Central Jail in Assam, are set to return to Punjab, as the authorities have chosen not to extend the National Security Act (NSA) against them. This decision will allow legal proceedings to be initiated against them in connection with the February 23 attack on the Ajnala police station, where a mob of 200-250 people, led by Amritpal Singh, attempted to free one of his associates from police custody. Six police officers were injured during the attack.
Notably, no NSA extension has been issued for the remaining detainees, except for Papalpreet Singh and Jeet Singh, two of Amritpal’s close associates. This suggests that the NSA for the other detainees, including Bhagwant Singh alias ‘Pradhan Mantri’ Bajeke, may end by March 19. Among the detainees in Dibrugarh Jail are Daljit Singh Kalsi, Bhagwant Singh (Prime Minister Bajeke), Papalpreet Singh, Kulwant Singh, Gurmeet Singh, Basant Singh, and Harjit Singh, who is Amritpal’s uncle.
Following the Ajnala incident, many of Amritpal's associates were detained under the NSA and transferred to Assam’s Dibrugarh Jail, where they remain. The NSA allows for the detention of individuals to ensure public order and national security. Section 5 of the Act permits the transfer of suspects between states to maintain peace and order.
No comments: