ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਵਿੱਚ ਨੌਕਰੀ ਲੱਭ ਰਹੇ ਲੋਕਾਂ ਲਈ ਇੱਕ ਵਧੀਆ ਖਬਰ ਹੈ। DMRC ਨੇ ਸੁਪਰਵਾਈਜ਼ਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
ਜੇਕਰ ਤੁਸੀਂ ਦਿਲਚਸਪੀ ਰੱਖਦੇ ਹੋ ਤਾਂ ਦਿੱਲੀ ਮੈਟਰੋ ਦੀ ਅਧਿਕਾਰਤ ਵੈੱਬਸਾਈਟ delhimetrorail.com ‘ਤੇ ਜਾ ਕੇ ਖਾਲੀ ਅਸਾਮੀਆਂ ਬਾਰੇ ਜਾਣਕਾਰੀ ਲੈ ਸਕਦੇ ਹੋ। ਅਰਜ਼ੀ ਦੇਣ ਦੀ ਆਖਰੀ ਤਾਰੀਖ 1 ਅਪ੍ਰੈਲ ਹੈ, ਅਤੇ ਇਹ ਧਿਆਨ ਰੱਖੋ ਕਿ ਅਰਜ਼ੀਆਂ ਆਫਲਾਈਨ ਜਮ੍ਹਾਂ ਕਰਾਉਣੀਆਂ ਪੈਣਗੀਆਂ। DMRC ਨੇ ਸੁਪਰਵਾਈਜ਼ਰ ਦੀਆਂ ਕੁੱਲ ਦੋ ਅਸਾਮੀਆਂ ਲਈ ਭਰਤੀ ਸ਼ੁਰੂ ਕੀਤੀ ਹੈ, ਅਤੇ ਯੋਗ ਉਮੀਦਵਾਰ ਇਸ ਤਾਰੀਖ ਤੋਂ ਪਹਿਲਾਂ ਜਾਂ ਇਸ ਦਿਨ ਤੱਕ ਅਰਜ਼ੀ ਦੇ ਸਕਦੇ ਹਨ।
ਇਹ ਵੀ ਪੜ੍ਹੋ:- ਕਤਲ ਤੋਂ ਬਾਅਦ ਬੈੱਡ 'ਤੇ ਰੱਖੀ ਪਤੀ ਦੀ ਲਾਸ਼, ਫਿਰ ਓਸੇ ਬੈੱਡ 'ਤੇ ਸੁੱਤੀ ਪ੍ਰੇਮੀ ਨਾਲ...ਮੁਸਕਾਨ ਦਾ ਸ਼ੈਤਾਨੀ ਦਿਮਾਗ...
ਸੁਪਰਵਾਈਜ਼ਰ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਵਾਲਿਆਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਜਾਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਜਾਂ ਡਿਪਲੋਮਾ ਹੋਣਾ ਜ਼ਰੂਰੀ ਹੈ। ਨੋਟੀਫਿਕੇਸ਼ਨ ਮੁਤਾਬਕ, ਉਮੀਦਵਾਰ ਦੀ ਉਮਰ 55 ਤੋਂ 62 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਸੀਮਾ ਵਿੱਚ ਛੋਟ ਵੀ ਮਿਲੇਗੀ। ਅਰਜ਼ੀ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ।
DMRC ਦੀ ਅਧਿਕਾਰਤ ਵੈੱਬਸਾਈਟ delhimetrorail.com ‘ਤੇ ਜਾਓ ਅਤੇ ਹੋਮ ਪੇਜ ‘ਤੇ “ਕਰੀਅਰ” ਟੈਬ ‘ਤੇ ਕਲਿੱਕ ਕਰੋ। ਇੱਥੋਂ ਸੁਪਰਵਾਈਜ਼ਰ ਭਰਤੀ ਦਾ ਨੋਟੀਫਿਕੇਸ਼ਨ ਚੁਣੋ ਅਤੇ ਨਿਰਦੇਸ਼ਾਂ ਮੁਤਾਬਕ ਅਰਜ਼ੀ ਦਿਓ। ਵਧੇਰੇ ਜਾਣਕਾਰੀ ਲਈ ਤੁਸੀਂ “DMRC ਦਿੱਲੀ ਮੈਟਰੋ ਨੌਕਰੀਆਂ 2025 ਨੋਟੀਫਿਕੇਸ਼ਨ” ਨਾਮ ਦੇ ਲਿੰਕ ‘ਤੇ ਕਲਿੱਕ ਕਰ ਸਕਦੇ ਹੋ।
ਇਹ ਵੀ ਪੜ੍ਹੋ:- ‘ਸਲਮਾਨ ਨੇ ਮੈਨੂੰ ਆਪਣੇ ਫਾਰਮ ਹਾਊਸ 'ਚ ਬੁਲਾਇਆ, ਸਵੇਰ ਤੋਂ ਰਾਤ ਤੱਕ.. 3 ਦਿਨ...’ ਵੱਡੇ ਅਦਾਕਾਰ ਦੀ ਧੀ ਨੇ ਸਲਮਾਨ ਦੇ ਖੋਲ੍ਹੇ ਭੇਤ
ਉਮੀਦਵਾਰਾਂ ਦੀ ਚੋਣ ਸਿਰਫ ਇੰਟਰਵਿਊ ਦੇ ਆਧਾਰ ‘ਤੇ ਹੋਵੇਗੀ। ਜਿਨ੍ਹਾਂ ਉਮੀਦਵਾਰਾਂ ਨੂੰ ਚੁਣਿਆ ਜਾਵੇਗਾ, ਉਨ੍ਹਾਂ ਨੂੰ ਇੰਟਰਵਿਊ ਲਈ ਸੱਦਿਆ ਜਾਵੇਗਾ।
ਚੁਣੇ ਗਏ ਉਮੀਦਵਾਰਾਂ ਦੀ ਸੂਚੀ ਅਪ੍ਰੈਲ 2025 ਦੇ ਦੂਜੇ ਹਫਤੇ ਵਿੱਚ DMRC ਦੀ ਵੈੱਬਸਾਈਟ ‘ਤੇ ਜਾਰੀ ਕੀਤੀ ਜਾਵੇਗੀ। ਇੰਟਰਵਿਊ ਅਪ੍ਰੈਲ ਦੇ ਤੀਜੇ ਹਫਤੇ ਮੈਟਰੋ ਭਵਨ, ਬਾਰਾਖੰਭਾ ਰੋਡ, ਨਵੀਂ ਦਿੱਲੀ ਵਿਖੇ ਹੋ ਸਕਦੀ ਹੈ। ਜਿਹੜਾ ਉਮੀਦਵਾਰ ਚੁਣਿਆ ਜਾਵੇਗਾ, ਉਸ ਨੂੰ ਹਰ ਮਹੀਨੇ 66,000 ਰੁਪਏ ਤਨਖਾਹ ਮਿਲੇਗੀ।
Great news for job seekers interested in the Delhi Metro Rail Corporation (DMRC). DMRC has announced openings for Supervisor positions. Eligible candidates can find the vacancy details on DMRC's official website, delhimetrorail.com. The last date to submit applications is April 1. Applications must be submitted offline.
DMRC is looking to fill two Supervisor positions. Applicants must have a degree or diploma in Civil or Mechanical Engineering from a recognized institution. As per the official notification, the age of the candidate should be between 55 and 62 years. Candidates from reserved categories will receive age relaxation according to government norms. There is no application fee required for these posts.
To apply, visit the DMRC official website and click on the Careers section. Find the Supervisor Recruitment Notification and follow the instructions for application. For more details, you can refer to the “DMRC Delhi Metro Jobs 2025 Notification” link.
The selection process will be based solely on an interview. Shortlisted candidates will be called for an interview, which is scheduled to take place in the third week of April 2025 at Metro Bhawan, Barakhamba Road, New Delhi. The final list of shortlisted candidates will be published on the DMRC website in the second week of April. Successful candidates will be offered a monthly salary of Rs. 66,000.
No comments: