ਕਹਿੰਦੇ ਹਨ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਅਜਿਹਾ ਹੀ ਇੱਕ ਮਾਮਲਾ ਹੁਣ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਵੀ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਪਿਆਰ ਕਰਕੇ ਮਰਦ ਬਣਨਾ ਚਾਹੁੰਦੀ ਹੈ।
ਅਸਲ 'ਚ , ਉਸਨੂੰ ਆਪਣੀ ਹੀ ਇੱਕ ਸਹੇਲੀ ਨਾਲ ਪਿਆਰ ਹੋ ਗਿਆ ਸੀ। ਇਸ ਲਈ ਉਹ ਉਹ ਨਾਲ ਵਿਆਹ ਕਰਵਾਉਣ ਲਈ ਆਪਣਾ ਲਿੰਗ ਬਦਲਣਾ ਚਾਹੁੰਦੀ ਹੈ। ਇਹ ਮਹਿਲਾ ਦਿੱਲੀ ਪੁਲਿਸ ਵਿੱਚ ਕੰਮ ਕਰਦੀ ਹੈ।
ਇਹ ਵੀ ਪੜ੍ਹੋ:- PSPCL 'ਚ 10ਵੀਂ ਪਾਸ ਲਈ 3000 ਨੌਕਰੀਆਂ, ਜਲਦੀ ਕਰੋ ਅਪਲਾਈ, ਮਿਲੇਗੀ 81100 ਤਨਖਾਹ
ਇਸ ਔਰਤ ਨੇ ਆਪਣਾ ਲਿੰਗ ਤਬਦੀਲ ਕਰਵਾਉਣ ਲਈ ਆਪਣੇ ਵਿਭਾਗ ਤੋਂ ਇਜਾਜ਼ਤ ਮੰਗੀ ਹੈ। ਦਿੱਲੀ ਪੁਲਿਸ ਨੇ ਮਥੁਰਾ ਪੁਲਿਸ ਤੋਂ ਇਸ ਦੇ ਬਾਰੇ ਜਾਣਕਾਰੀ ਮੰਗੀ ਹੈ। ਇਹ ਮਹਿਲਾ ਪੁਲਿਸ ਮੁਲਾਜ਼ਮ ਮਥੁਰਾ ਦੇ ਨੌਹਝੀਲ ਇਲਾਕੇ ਦੀ ਰਹਿਣ ਵਾਲੀ ਹੈ ਅਤੇ 2010 ਤੋਂ ਦਿੱਲੀ ਪੁਲਿਸ ਵਿੱਚ ਕੰਮ ਕਰ ਰਹੀ ਹੈ। ਇਸ ਲਈ ਉਸ ਨੇ ਦਿੱਲੀ ਪੁਲਿਸ ਹੈੱਡਕੁਆਰਟਰ ਨੂੰ ਅਰਜ਼ੀ ਦੇ ਕੇ ਆਪਣੇ ਲਿੰਗ ਤਬਦੀਲੀ ਦੀ ਇਜਾਜ਼ਤ ਮੰਗੀ ਹੈ । ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਨੇ ਮਥੁਰਾ ਪੁਲਿਸ ਨੂੰ ਪੱਤਰ ਭੇਜ ਕੇ ਜਾਂਚ ਰਿਪੋਰਟ ਮੰਗੀ ਹੈ।
ਇਹ ਵੀ ਪੜ੍ਹੋ:- ਮਾਂ-ਪੁੱਤ ਨੇ ਕੀਤਾ ਅਜਿਹਾ ਕਾਂਡ, ਵੀਡੀਓ ਦੇਖ ਲੋਕਾਂ ਨੇ ਕੀਤੇ ਕੁਮੈਂਟ
ਸਹੇਲੀ ਨਾਲ ਵਿਆਹ ਕਰਵਾਉਣ ਲਈ ਲਿੰਗ ਬਦਲਣ ਦਾ ਲਿਆ ਫੈਸਲਾ
2010 ਬੈਚ ਦੀ ਇਹ ਮਹਿਲਾ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੂੰ ਆਪਣੀ ਹੀ ਇੱਕ ਸਹੇਲੀ ਨਾਲ ਹੀ ਪਿਆਰ ਹੋ ਗਿਆ ਹੈ ਅਤੇ ਹੁਣ ਉਹ ਉਸ ਸਹੇਲੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਇਸ ਲਈ ਉਸ ਨੇ ਆਪਣਾ ਲਿੰਗ ਤਬਦੀਲ ਕਰਵਾਉਣ ਦਾ ਫੈਸਲਾ ਲਿਆ ਹੈ। ਦਿੱਲੀ ਪੁਲਿਸ ਹੈੱਡਕੁਆਰਟਰ ਨੇ ਇਸ ਮਾਮਲੇ ਵਿੱਚ ਯੂਪੀ ਦੇ ਮਥੁਰਾ ਦੇ ਐਸਐਸਪੀ ਤੋਂ ਰਿਪੋਰਟ ਤਲਬ ਕੀਤੀ ਹੈ ਅਤੇ ਇਸ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਹੋਇਆ ਦੇ/ਹਾਂਤ; ਫੈਨਜ਼ ਸਣੇ ਸਿਆਸੀ ਹਸਤੀਆਂ ਦੀਆਂ ਅੱਖਾਂ ਨਮ...
ਪੁਲਿਸ ਨੇ ਪਿੰਡ ਪਹੁੰਚਕੇ, ਪਰਿਵਾਰ ਨਾਲ ਕੀਤੀ ਗੱਲਬਾਤ
ਦਿੱਲੀ ਪੁਲਿਸ ਦੇ ਪੱਤਰ ਮਿਲਣ ਤੋਂ ਬਾਅਦ ਮਥੁਰਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਟੀਮ ਮਹਿਲਾ ਕਾਂਸਟੇਬਲ ਦੇ ਪਿੰਡ ਪਹੁੰਚੀ ਅਤੇ ਉਸ ਦੇ ਪਰਿਵਾਰ ਨਾਲ ਇਸ ਬਾਰੇ ਗੱਲਬਾਤ ਕੀਤੀ। ਮਥੁਰਾ ਪੁਲਿਸ ਜਲਦੀ ਹੀ ਇਸ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਦਿੱਲੀ ਪੁਲਿਸ ਨੂੰ ਭੇਜੇ ਗੀ, ਜਿਸ ਤੋਂ ਬਾਅਦ ਇਸ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ।
ਅਜਿਹਾ ਹੀ ਇੱਕ ਮਾਮਲਾ ਪਹਿਲਾਂ ਰਾਜਸਥਾਨ ਵਿੱਚ ਵੀ ਸਾਹਮਣੇ ਆਇਆ ਸੀ
ਇਸ ਤੋਂ ਪਹਿਲਾਂ ਰਾਜਸਥਾਨ ਦੇ ਭਰਤਪੁਰ ਦੀ ਰਹਿਣ ਵਾਲੀ ਇੱਕ ਔਰਤ ਸਵਿਤਾ ਨੇ ਵੀ ਆਪਣੀ ਸਹੇਲੀ ਪੂਜਾ ਨਾਲ ਰਹਿਣ ਲਈ ਆਪਣਾ ਲਿੰਗ ਬਦਲਾਇਆ ਸੀ। ਜੈਪੁਰ ਵਿੱਚ ਕੋਚਿੰਗ ਦੌਰਾਨ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ ਅਤੇ 31 ਮਈ 2022 ਨੂੰ ਸਵਿਤਾ ਨੇ ਇੰਦੌਰ ਵਿੱਚ ਆਪਣਾ ਲਿੰਗ ਬਦਲ ਲਿਆ ਸੀ।
ਇਸ ਤੋਂ ਬਾਅਦ ਨਵੰਬਰ 2024 ‘ਚ ਦੋਵਾਂ ਨੇ ਜੈਪੁਰ ਦੇ ਆਰੀਆ ਸਮਾਜ ਮੰਦਰ ‘ਚ ਇੱਕ ਦੂਜੇ ਨਾਲ ਵਿਆਹ ਕਰਵਾ ਲਿਆ ਸੀ। ਅਜਿਹੇ ਵਿੱਚ ਲਿੰਗ ਪਰਿਵਰਤਨ ਲਈ ਕਈ ਕਾਨੂੰਨੀ ਅਤੇ ਸਮਾਜਿਕ ਪ੍ਰਕਿਰਿਆਵਾਂ ਅਪਣਾਉਣੀਆਂ ਪੈਂਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਮਹਿਲਾ ਕਾਂਸਟੇਬਲ ਦੀ ਬੇਨਤੀ ‘ਤੇ ਦਿੱਲੀ ਪੁਲਿਸ ਆਪਣਾ ਕੀ ਫੈਸਲਾ ਲੈਂਦੀ ਹੈ।
A female police officer from Mathura, Uttar Pradesh, who has been serving in the Delhi Police since 2010, has made a request to change her gender. The reason for this request is her desire to marry a friend she has fallen in love with, and to make that possible, she wishes to undergo gender reassignment. The woman, a constable from the Nauhjhil area of Mathura, has formally sought permission from the Delhi Police Headquarters for the change.
In response, the Delhi Police has reached out to Mathura Police for an investigation. They have sent a letter asking for a report from the Senior Superintendent of Police (SSP) of Mathura regarding the woman's request. Mathura Police have already begun looking into the matter, and a team has visited her village to speak with her family. The final report will be sent to Delhi Police soon, after which further actions will be determined.
This case is not isolated. A similar situation arose in Rajasthan, where Savita from Bharatpur changed her gender to marry her friend Pooja, whom she had met during coaching in Jaipur. After undergoing gender reassignment in Indore on May 31, 2022, the two got married in Jaipur's Arya Samaj Temple in November 2024. Legal and social procedures must be followed for gender change, and the same applies to the woman constable's request.
Now, all eyes are on the Delhi Police to see what decision they will make after receiving the report from Mathura Police.
No comments: