PSPCL 'ਚ 10ਵੀਂ ਪਾਸ ਲਈ 3000 ਨੌਕਰੀਆਂ, ਜਲਦੀ ਕਰੋ ਅਪਲਾਈ, ਮਿਲੇਗੀ 81100 ਤਨਖਾਹ

 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਸਹਾਇਕ ਲਾਈਨਮੈਨ ਦੀਆਂ 3000 ਅਸਾਮੀਆਂ ਦੇ ਲਈ ਭਰਤੀ ਨਿਕਲੀ ਹੈ।



 ਇਹਨਾਂ ਅਸਾਮੀਆਂ ਦੇ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 17 ਮਾਰਚ 2025 ਹੈ। ਪਹਿਲਾਂ ਆਖਰੀ ਤਰੀਕ 13 ਮਾਰਚ 2025 ਸੀ। ਜਿਸ ਨੂੰ ਹੁਣ ਵਧਾ ਕੇ 17 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਇਸ ਭਰਤੀ ਵਿੱਚ ਖਾਲੀ ਅਸਾਮੀਆਂ ਦੀ ਗਿਣਤੀ ਵੀ 2500 ਤੋਂ ਵਧਾ ਕੇ 3000 ਕਰ ਦਿੱਤੀ ਗਈ ਹਨ। ਇਸ ਵਿੱਚ 1005 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ।

ਇਹ ਵੀ ਪੜ੍ਹੋ:-  ਪੰਜਾਬ 'ਚ 2 ਹੋਰ ਸਰਕਾਰੀ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ


ਜਿਨ੍ਹਾਂ ਨੇ 10ਵੀਂ ਪਾਸ ਕਰਨ ਤੋਂ ਬਾਅਦ ਆਈ.ਟੀ.ਆਈ ਕੀਤੀ ਹੈ, ਉਹ ਸਹਾਇਕ ਲਾਈਨਮੈਨ ਦੀ ਭਰਤੀ ਲਈ ਅਪਲਾਈ ਕਰ ਸਕਦੇ ਹਨ। PSPCL ਦੀ ਵੈੱਬਸਾਈਟ pspcl.in ‘ਤੇ ਜਾ ਕੇ ਆਨਲਾਈਨ ਅਰਜ਼ੀ ਦੇਣੀ ਪਵੇਗੀ।


ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਲਈ ਯੋਗਤਾ

ਸਹਾਇਕ ਲਾਈਨਮੈਨ ਦੀ ਪੋਸਟ ਲਈ ਉਮੀਦਵਾਰ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਲਾਈਨਮੈਨ ਟਰੇਡ ਵਿੱਚ ਨੈਸ਼ਨਲ ਅਪ੍ਰੈਂਟਿਸ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਉਮਰ ਸੀਮਾ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਦੀ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਦੀ ਉਪਰਲੀ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:-  ਆਈਫੋਨ 16 ਪਲੱਸ ਦੀਆਂ ਡਿੱਗੀਆਂ ਕੀਮਤਾਂ, ਗਾਹਕਾਂ ਵਿਚਾਲੇ ਮੱਚੀ ਤਰਥੱਲੀ; ਜਾਣੋ ਕਿੰਨਾ ਸਸਤਾ ਹੋਇਆ ਫੋਨ ?

ਸਹਾਇਕ ਲਾਈਨਮੈਨ ਦੀ ਚੋਣ ਪ੍ਰਕਿਰਿਆ


ਸਹਾਇਕ ਲਾਈਨਮੈਨ ਦੇ ਅਹੁਦੇ ਲਈ ਭਰਤੀ ਹੋਣ ਲਈ ਲਿਖਤੀ ਪ੍ਰੀਖਿਆ ਵਿਚ ਭਾਗ ਲੈਣਾ ਹੋਵੇਗਾ। ਨਿਰਧਾਰਿਤ ਕੱਟ-ਆਫ ਅੰਕ ਪ੍ਰਾਪਤ ਕਰਨ ਵਾਲਿਆਂ ਲਈ ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ ਹੋਵੇਗਾ।


ਐਪਲੀਕੇਸ਼ਨ ਫੀਸ


ਐਸਸੀ ਅਤੇ ਦਿਵਯਾਂਗ - 885 ਰੁਪਏ

ਹੋਰ ਸ਼੍ਰੇਣੀ ਦੇ ਉਮੀਦਵਾਰ - 1416 ਰੁਪਏ


ਸਹਾਇਕ ਲਾਈਨਮੈਨ ਦੀ ਤਨਖਾਹ

ਇਹ ਵੀ ਪੜ੍ਹੋ:-  ਮਹਿੰਗੀ ਪਈ ਇਕ ਕੱਪ ਕੌਫੀ! ਹੁਣ ਡਿਲੀਵਰੀ ਬੁਆਏ ਨੂੰ ਮਿਲਣਗੇ 434 ਕਰੋੜ ਰੁਪਏ

ਸਹਾਇਕ ਲਾਈਨਮੈਨ ਨੂੰ ਤਨਖਾਹ ਪੱਧਰ-3 ਅਨੁਸਾਰ 25500 ਤੋਂ 81100 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ ਦੇਖੋ।


The Punjab State Power Corporation Limited (PSPCL) has announced the recruitment of 3000 Assistant Linemen, with an extended application deadline of March 17 (previously March 13). The number of vacancies has been increased from 2500 to 3000, with 1005 positions reserved for female candidates.

Eligible candidates who have completed their ITI after passing the 10th grade are invited to apply for the Assistant Lineman posts. To apply, visit the official PSPCL website at pspcl.in.

Eligibility Criteria:

- Candidates must be 10th pass.


- A National Apprentice Certificate in the Lineman trade is mandatory.


- Age limit: 18 to 37 years. Age relaxation applies for candidates from reserved categories.

Selection Process:

- Candidates must clear a written exam.


- Shortlisted candidates will undergo document verification and a medical examination.

Application Fee:

- SC and Divyang candidates: Rs. 885


- Candidates from other categories: Rs. 1416

Salary:

- The monthly salary for Assistant Lineman ranges from Rs. 25,500 to Rs. 81,100 according to Pay Scale-3.

For additional details, please refer to the official PSPCL website.


No comments:

Powered by Blogger.