ਮਾਪੇ ਆਪਣੇ ਧੀਆਂ ਦੇ ਵਿਆਹ ਲਈ ਨਾ ਸਿਰਫ਼ ਚੰਗਾ ਜੀਵਨਸਾਥੀ ਲੱਭਦੇ ਹਨ ਸਗੋਂ ਕਿ ਉਸ ਦੀ ਆਰਥਿਕ ਸਥਿਤੀ ਦੀ ਜਾਂਚ ਵੀ ਕਰਦੇ ਹਨ ਪਰ ਇਸ ਤੋਂ ਇਲਾਵਾ ਹੁਣ ਇਕ ਨਵਾਂ ਹੋਰ ਟਰੈਂਡ ਜੁੜ ਗਿਆ ਹੈ,
ਉਹ ਇਹ ਹੈ ਕਿ ਵਿਆਹ ਤੋਂ ਪਹਿਲਾਂ ਮੁੰਡੇ ਦਾ ਸਿਬਿਲ ਸਕੋਰ ਵੀ ਚੈਕ ਕੀਤਾ ਜਾਵੇ। ਇਹ ਟਰੈਂਡ ਮਹਾਰਾਸ਼ਟਰ ਵਿਚ ਉਦੋਂ ਸ਼ੁਰੂ ਹੋਇਆ ਜਦੋਂ ਇਕ ਵਿਆਹ ਸਿਰਫ਼ ਇਸ ਕਾਰਨ ਟੁੱਟ ਗਿਆ ਕਿਉਂਕਿ ਕੁੜੀ ਦੇ ਚਾਚੇ ਨੇ ਮੁੰਡੇ ਨੂੰ ਆਪਣਾ CIBIL Score ਵਿਖਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਹੁਣ ਕਈ ਹੋਰ ਪਰਿਵਾਰ ਵੀ ਇਸ ਗੱਲ 'ਤੇ ਜ਼ੋਰ ਦੇਣ ਲੱਗੇ ਹਨ ਤਾਂ ਕਿ ਉਹ ਵੀ ਜਾਣ ਸਕਣ ਕਿ ਮੁੰਡਾ ਆਰਥਿਕ ਪੱਖੋਂ ਕਿੰਨਾ ਕ ਸਮਰੱਥ ਹੈ ਅਤੇ ਉਸ ਦੀ ਲੋਨ ਜਾਂ EMI ਨਾਲ ਜੁੜੀ ਸਥਿਤੀ ਕਿਹੋ ਜਿਹੀ ਹੈ।
ਇਹ ਵੀ ਪੜ੍ਹੋ:- IPL ਖੇਡਣ ਆਏ ਇਸ ਸਟਾਰ ਖਿਡਾਰੀ ''ਤੇ ਅੱਗ ਬਬੂਲਾ ਹੋਇਆ ਪਾਕਿਸਤਾਨ, PCB ਨੇ ਭੇਜਿਆ ਕਾਨੂੰਨੀ ਨੋਟਿਸ
ਸ਼ਾਦੀ ਤੋਂ ਪਹਿਲਾਂ CIBIL Score ਦੀ ਜਾਂਚ ਕਿਉਂ?
ਵਿਆਹ ਤੋਂ ਬਾਅਦ ਜ਼ਿੰਦਗੀ ਵਿਚ ਵਿੱਤੀ ਸਥਿਰਤਾ ਇਕ ਵੱਡਾ ਮੁੱਦਾ ਹੁੰਦੀ ਹੈ।ਕਈ ਵਾਰ ਮੁੰਡੇ ਦੀ ਰਹਿਣ ਸਹਿਣ ਦੀ ਚਮਕ-ਧਮਕ ਵੇਖ ਕੇ ਵਿਆਹ ਤੈਅ ਹੋ ਜਾਂਦਾ ਹੈ
ਪਰ ਬਾਅਦ ਵਿਚ ਪਤਾ ਲੱਗਦਾ ਹੈ ਕਿ ਉਹ ਭਾਰੀ ਕਰਜ਼ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ। ਇਸ ਲਈ ਹੁਣ ਮਾਪੇ ਇਹ ਯਕੀਨੀ ਕਰਨ ਲੱਗ ਪਏ ਹਨ ਕਿ ਮੁੰਡੇ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇ ਅਤੇ ਉਹ ਕਿਤੇ ਕਰਜ਼ ਵਿਚ ਨਾ ਫਸਿਆ ਹੋਵੇ।
ਇਹ ਵੀ ਪੜ੍ਹੋ:- ਮਹਿੰਗੀ ਪਈ ਇਕ ਕੱਪ ਕੌਫੀ! ਹੁਣ ਡਿਲੀਵਰੀ ਬੁਆਏ ਨੂੰ ਮਿਲਣਗੇ 434 ਕਰੋੜ ਰੁਪਏ
ਸ਼ਾਦੀ ਲਈ CIBIL Score ਦੀ ਜਾਂਚ- ਨਵੀਂ ਸੋਚ ਜਾਂ ਹੈ ਲੋੜ?
ਵਿਆਹ ਨੂੰ ਸਿਰਫ਼ ਦੋ ਲੋਕਾਂ ਦਾ ਨਹੀਂ ਬਲਿਕੇ ਦੋ ਪਰਿਵਾਰਾਂ ਦਾ ਮਿਲਨ ਮੰਨਿਆ ਜਾਂਦਾ ਹੈ। ਅਜਿਹੇ 'ਚ ਰਿਸ਼ਤੇ ਦੀ ਮਜ਼ਬੂਤੀ ਸਿਰਫ਼ ਭਾਵਨਾਵਾਂ 'ਤੇ ਨਹੀਂ, ਸਗੋਂ ਵਿੱਤੀ ਸਥਿਰਤਾ 'ਤੇ ਵੀ ਨਿਰਭਰ ਕਰਦੀ ਹੁੰਦੀ ਹੈ। ਇਹ ਹੀ ਕਾਰਨ ਹੈ ਕਿ ਹੁਣ ਮਾਪੇ ਅਤੇ ਕੁੜੀਆਂ ਖੁਦ ਵੀ ਵਿਆਹ ਤੋਂ ਪਹਿਲਾਂ ਮੁੰਡੇ ਦਾ CIBIL Score ਵੇਖਣਾ ਚਾਹੁੰਦੀਆਂ ਹਨ। ਇਹ ਨਵਾਂ ਟਰੈਂਡ ਜ਼ਰੂਰ ਹੈ ਪਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿਚ ਇਹ ਵਿਆਹ ਤੈਅ ਕਰਨ ਦੀ ਪ੍ਰਕਿਰਿਆ ਦਾ ਅਹਿਮ ਹਿੱਸਾ ਬਣ ਜਾਵੇ।
ਇਹ ਵੀ ਪੜ੍ਹੋ:- ਹਿਮਾਚਲ 'ਚ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਝੰਡੇ ਉਤਾਰਨ ਨੂੰ ਲੈ ਕੇ ਲੋਕਾਂ ਨਾਲ ਭਿੜੇ ਪੰਜਾਬੀ ਨੌਜਵਾਨ...
ਇਸ ਬਾਰੇ ਕੀ ਕਹਿੰਦੇ ਹਨ ਮਾਹਰ?
ਲੀਗਲ ਐਜੂਕੇਟਰ ਪ੍ਰਿਆ ਜੈਨ ਕਹਿੰਦੀ ਹੈ ਕਿ ਕਈ ਵਾਰ ਮੁੰਡਾ ਅਮੀਰ ਦਿਸਦਾ ਹੈ ਪਰ ਅਸਲ ਵਿਚ ਉਹ ਬੁਰੀ ਤਰ੍ਹਾਂ ਨਾਲ ਕਰਜ਼ੇ ਵਿਚ ਡੁੱਬਿਆ ਹੋਇਆ ਹੁੰਦਾ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ CIBIL Score ਦੀ ਜਾਂਚ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਵਿੱਤੀ ਸਮੱਸਿਆ ਨਾ ਹੋਵੇ। ਮੈਰਿਜ ਐਡਵਾਈਜ਼ਰ ਪ੍ਰਦੀਪ ਗੋਵਿੰਦ ਸ਼ੀਤੂਤ ਮੁਤਾਬਕ ਇਹ ਮੰਗ ਕੁਝ ਮੁੰਡਿਆਂ ਦੇ ਪਰਿਵਾਰਾਂ ਨੂੰ ਬੁਰੀ ਲੱਗ ਸਕਦੀ ਹੈ ਪਰ ਵਿਆਹ ਤੋਂ ਪਹਿਲਾਂ ਵਿੱਤੀ ਸਥਿਤੀ ਨੂੰ ਸਪੱਸ਼ਟ ਕਰਨਾ ਬਿਹਤਰ ਹੈ ਤਾਂ ਜੋ ਭਵਿੱਖ 'ਚ ਸਮੱਸਿਆਵਾਂ ਪੈਦਾ ਨਾ ਹੋ ਸਕਣ।
A new trend has emerged in marriage arrangements, where parents are not only concerned about finding a suitable life partner for their daughters but are also checking the potential groom's CIBIL Score. This practice began in Maharashtra after a marriage broke down when the girl's uncle requested the boy to share his CIBIL Score. Since then, many families have started to insist on it to assess the boy's financial standing and to understand his loan or EMI situation.
Marriage is viewed as a union of two families, where emotional compatibility is not the only factor to consider. Financial stability has become an equally important aspect. The boy might appear prosperous, but he could be struggling with significant debt, which could later cause problems in the relationship. This is why more parents, and even girls themselves, are seeking to check the boy's CIBIL Score before finalizing a marriage.
Legal expert Priya Jain highlights that the CIBIL Score is crucial because it reveals the financial health of an individual. Sometimes, appearances can be deceiving, and someone who looks financially secure may actually be overwhelmed by debt. Marriage advisor Pradeep Govind Shitoot also mentions that while some families may find this request uncomfortable, clarifying financial situations beforehand can help avoid future problems.
In simple terms, a CIBIL Score is a numerical value that reflects a person’s creditworthiness, based on their financial history. It helps in understanding how well a person manages debt and credit, which can be crucial for ensuring a smooth and secure financial future in marriage.
No comments: